ਸੁਖਪਾਲ ਸਿੰਘ ਭੁੱਲਰ ਦੀ AICC ਮੈਂਬਰ ਵਜੋਂ ਨਿਯੁਕਤੀ ਨਾਲ ਪਾਰਟੀ ਹੋਵੇਗੀ ਮਜਬੂਤ : ਉਧੋਕੇ, ਕਾਜੀਚੱਕ, ਡਲੀਰੀ

Friday, Mar 23, 2018 - 11:01 AM (IST)

ਸੁਖਪਾਲ ਸਿੰਘ ਭੁੱਲਰ ਦੀ AICC ਮੈਂਬਰ ਵਜੋਂ ਨਿਯੁਕਤੀ ਨਾਲ ਪਾਰਟੀ ਹੋਵੇਗੀ ਮਜਬੂਤ : ਉਧੋਕੇ, ਕਾਜੀਚੱਕ, ਡਲੀਰੀ

ਭਿੱਖੀਵਿੰਡ,ਬੀੜ ਸਾਹਿਬ (ਭਾਟੀਆ,ਬਖਤਾਵਰ,ਲਾਲੂ ਘੁੰਮਣ) : ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਨਿਯੁਕਤ ਕਰਨ ਤੇ ਹਲਕੇ ਖੇਮਕਰਨ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਡ ਵਲੋਂ ਲਏ ਇਸ ਫੈਸਲੇ ਨਾਲ ਪਾਰਟੀ ਦਿਨੋਂ ਦਿਨ ਹੋਰ ਮਜ਼ਬੂਤ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਸੁਖਬੀਰ ਸਿੰਘ ਉਧੋਕੇ, ਸੀਨੀਅਰ ਕਾਂਗਰਸੀ ਆਗੂ ਵਰਿੰਦਰਬੀਰ ਸਿੰਘ ਗਿੱਲ ਕਾਜੀਚੱਕ ਤੇ ਸਰਬਜੀਤ ਸਿੰਘ ਡਲੀਰੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਮਿਹਨਤੀ ਤੇ ਸੂਝਵਾਨ ਆਗੂ ਹਨ, ਜਿੰਨ੍ਹਾਂ ਦੀ ਅਗਵਾਈ ਵਿਚ ਪਾਰਟੀ ਦਾ ਹਰ ਵਰਗ ਨਵੀਆਂ ਬੁਲੰਦੀਆਂ ਛੂਹੇਗਾ। ਭੁੱਲਰ ਦੀ ਅਗਵਾਈ ਵਿਚ ਪਹਿਲਾਂ ਹੀ ਹਲਕੇ ਅੰਦਰ ਕਾਂਗਰਸ ਪਾਰਟੀ ਨੇ ਵੱਡੀ ਮਜਬੂਤੀ ਹਾਸਲ ਕੀਤੀ ਹੈ ਤੇ ਹੁਣ ਉਨ੍ਹਾਂ ਦੇ ਰਾਸ਼ਟਰੀ ਪੱਧਰ 'ਤੇ ਪੁੱਜ ਜਾਣ ਨਾਲ ਕਾਂਗਰਸ ਪਾਰਟੀ ਹੋਰ ਮਜਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਧੀ ਨੇ ਸੁਖਪਾਲ ਸਿੰਘ ਭੁੱਲਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਖਡੂਰ ਸਾਹਿਬ ਦਾ ਮੈਂਬਰ ਥਾਪਿਆ ਹੈ ਤਾਂ ਜੋ ਆਉਣ ਵਾਲੀਆ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੂੰ ਹੋਰ ਮਜਬੂਤ ਬਣਾਇਆ ਜਾਵੇ। ਇਸ ਮੌਕੇ ਪ੍ਰਧਾਨ ਸੁਖਬੀਰ ਸਿੰਘ ਉਧੋਕੇ, ਵਰਿੰਦਰਬੀਰ ਸਿੰਘ ਗਿੱਲ ਤੇ ਸਰਬਜੀਤ ਸਿੰਘ ਡਲੀਰੀ ਵਲੋਂ ਸੁਖਪਾਲ ਸਿੰਘ ਭੁੱਲਰ ਨੂੰ ਵਧਾਈ ਦਿੱਤੀ ਅਤੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਧ ਕੀਤਾ।


Related News