ਸੁਖਜਿੰਦਰ ਸਿੰਘ ਰੰਧਾਵਾ ਨੇ ਜਾਖੜ ਦੇ ਬਿਆਨ ''ਤੇ ਦਿੱਤਾ ਇਹ ਪ੍ਰਤੀਕਰਮ

Tuesday, Mar 05, 2024 - 10:36 AM (IST)

ਸੁਖਜਿੰਦਰ ਸਿੰਘ ਰੰਧਾਵਾ ਨੇ ਜਾਖੜ ਦੇ ਬਿਆਨ ''ਤੇ ਦਿੱਤਾ ਇਹ ਪ੍ਰਤੀਕਰਮ

ਪਠਾਨਕੋਟ (ਅਦਿਤਿਆ ):- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਮਾਮਲਿਆਂ ਦੇ ਪ੍ਰਭਾਰੀ ਤੇ ਵਿਧਾਇਕ ਡੇਰਾ ਬਾਬਾ ਨਾਨਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ  ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਉਸ ਬਿਆਨ 'ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਜਿਸ ਕਾਂਗਰਸ ਪਾਰਟੀ ਨੂੰ ਤੁਸੀਂ ਅੱਜ ਚੋਰ ਕਹਿ ਰਹੇ ਹੋ, ਤੁਹਾਡੀਆਂ ਤਿੰਨ ਪੀੜੀਆਂ ਨੇ ਜਿਸ ਵਿਚ ਤੁਹਾਡੇ ਸਵਰਗਵਾਸੀ ਪਿਤਾ ਜੀ ਚੌਧਰੀ ਬਲਰਾਮ ਜਾਖੜ ਤੁਹਾਡੇ ਭਰਾ ਸੱਜਣ ਕੁਮਾਰ ਜਾਖੜ ਤੇ ਤੁਸੀਂ ਖੁਦ ਅਤੇ ਤੁਹਾਡਾ ਭਤੀਜੇ ਸੰਦੀਪ ਜਾਖੜ ਨੇ ਉਸੇ ਕਾਂਗਰਸ ਪਾਰਟੀ ਦਾ ਨਮਕ  ਖਾ ਕੇ ਤਰੱਕੀਆਂ ਮਾਣੀਆਂ ਹਨ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਵੱਡੀ ਵਾਰਦਾਤ ਦੀ ਖ਼ਬਰ, ਪਾਕਿਸਤਾਨੀ ਮੁੰਡਿਆਂ ਨਾਲ ਝਗੜੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਜਾਖੜ ਸਾਹਿਬ ਭਾਜਪਾ ਵਿਚ ਆਪਣੀ ਹੋਂਦ ਬਚਾਉਣ ਖਾਤਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਨ ਲ‌ਈ ਲਿਲੜਿਆਂ ਕੱਢ ਰਹੇ ਹੋ। ਤੁਹਾਡਾ ਭਤੀਜਾ ਅਬੋਹਰ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਵਿਧਾਇਕ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਖੇ 'ਸਰਕਾਰ-ਵਪਾਰ ਮਿਲਣੀ' 'ਚ ਪੁੱਜੇ CM ਮਾਨ ਤੇ ਕੇਜਰੀਵਾਲ, ਆਖੀਆਂ ਅਹਿਮ ਗੱਲਾਂ

ਸੁਨੀਲ ਜਾਖੜ ਨੂੰ ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਵਿਚ ਥੋੜੀ ਜਿਹੀ ਵੀ ਗੈਰਤ ਹੈ ਤਾਂ ਆਪਣੇ ਭਤੀਜੇ ਸੰਦੀਪ ਜਾਖੜ ਜੋ ਕਾਂਗਰਸ ਪਾਰਟੀ ਦੀ ਟਿਕਟ 'ਤੇ ਵਿਧਾਇਕ ਬਣਿਆ ਹੈ ਉਸ ਕੋਲੋਂ ਅਸਤੀਫਾ ਦਿਵਾ ਕਿ ਅਬੋਹਰ ਦੀ ਜਨਤਾ ਕੋਲੋਂ ਭਾਜਪਾ ਦੀ ਟਿਕਟ 'ਤੇ ਦੁਬਾਰਾ ਫਤਵਾ ਲਵੋ। ਉਨ੍ਹਾਂ ਕਿਹਾ ਤੁਹਾਡੀਆਂ ਤਿੰਨ ਪੀੜੀਆਂ ਨੇ ਕਾਂਗਰਸ ਪਾਰਟੀ  ਦੀਆਂ ਸਰਕਾਰਾਂ ਵਿਚ ਵੱਡੇ-ਵੱਡੇ ਅਹੁੱਦਿਆਂ 'ਤੇ ਰਹਿ ਕੇ ਇਹ ਮੁਕਾਮ ਹਾਸਲ ਕੀਤਾ ਹੈ, ਇਸ ਲ‌ਈ ਤੁਹਾਨੂੰ ਕਾਂਗਰਸ ਪਾਰਟੀ ਖਿਲਾਫ  ਬੋਲਣ ਦਾ ਕੋਈ ਹੱਕ ਨਹੀਂ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ’ਚ ਸ਼ਿਫਟ ਕਰਨ ਤੋਂ ਪੰਜਾਬ ਸਰਕਾਰ ਨੇ ਕੀਤੀ ਨਾਂਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News