ਮੰਤਰੀ ਰੰਧਾਵਾ ਨੇ ਬਾਸਕਟਬਾਲ ਖਿਡਾਰੀ ਪ੍ਰਿੰਸਪਾਲ ਨੂੰ ਕੀਤਾ ਸਨਮਾਨਤ

Sunday, Aug 02, 2020 - 03:36 PM (IST)

ਮੰਤਰੀ ਰੰਧਾਵਾ ਨੇ ਬਾਸਕਟਬਾਲ ਖਿਡਾਰੀ ਪ੍ਰਿੰਸਪਾਲ ਨੂੰ ਕੀਤਾ ਸਨਮਾਨਤ

ਡੇਰਾ ਬਾਬਾ ਨਾਨਕ (ਵਤਨ)— ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਐੱਨ. ਬੀ. ਏ. ਦੀ ਜੀ ਲੀਗ 'ਚ ਨੌਜਵਾਨ ਖਿਡਾਰੀ ਪ੍ਰਿੰਸਪਾਲ ਦੀ ਚੋਣ ਹੋਣ ਉਪਰੰਤ ਉਨ੍ਹਾਂ ਦੇ ਪਿੰਡ ਕਾਦੀਆਂ ਗੁੱਜਰਾਂ 'ਚ ਪਹੁੰਚ ਕੇ ਉਸ ਨੂੰ ਵਿਸੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ ਅਤੇ ਉਸ ਦੇ ਸੁਨਹਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰਿੰਸਪਾਲ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਡੇਰਾ ਬਾਬਾ ਨਾਨਕ ਦਾ ਨਾਂ ਪੂਰੇ ਸੰਸਾਰ 'ਚ ਰੌਸ਼ਨ ਕੀਤਾ ਹੈ ਅਤੇ ਉਹ ਆਸ ਕਰਦੇ ਹਨ ਕਿ ਪ੍ਰਿੰਸਪਾਲ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਕੇ ਬਾਸਕਟ ਬਾਲ 'ਚ ਵਧੀਆ ਖੇਡ ਵਿਖਾ ਕੇ ਦੇਸ਼ ਦਾ ਮਾਣ ਵਧਾਵੇਗਾ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, ਮੁੜ ਵੱਡੀ ਗਿਣਤੀ 'ਚ ਮਿਲੇ ਨਵੇਂ ਕੇਸ

ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀ ਹੋਰਨਾਂ ਨੌਜਵਾਨਾਂ ਲਈ ਪ੍ਰੇਰਣਾ ਦੇ ਸਰੋਤ ਬਣਦੇ ਹਨ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਨਸ਼ਿਆਂ ਵਲ ਪ੍ਰੇਰਿਤ ਹੋ ਰਹੇ ਹਨ, ਉਹ ਪ੍ਰਿੰਸਪਾਲ ਤੋਂ ਪ੍ਰੇਰਿਤ ਹੋਣ ਅਤੇ ਖੇਡਾਂ ਵਲ ਵੀ ਧਿਆਨ ਦੇਣ। ਇਸ ਮੌਕੇ ਕੈਬਨਿਟ ਮੰਤਰੀ ਰੰਧਾਵਾ ਵੱਲੋਂ ਪ੍ਰਿੰਸਪਾਲ ਅਤੇ ਉਨ੍ਹਾਂ ਦੇ ਪਿਤਾ ਗੁਰਮੇਜ ਸਿੰਘ ਨੂੰ ਵਿਸੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਦੀਪ ਸਿੰਘ ਤਲਵੰਡੀ ਗੋਰਾਇਆ, ਬਲਾਕ ਸੰਮਤੀ ਦੇ ਚੇਅਰਮੈਨ ਨਰਿੰਦਰ ਸਿੰਘ ਬਾਜਵਾ, ਸਤਪਾਲ ਸਰਪੰਚ ਕਾਦੀਆਂ, ਕਮਲਜੀਤ ਸਿੰਘ ਟੋਨੀ ਪੀ. ਏ, ਹਰਵਿੰਦਰ ਸਿੰਘ ਅਲਾਵਲਪੁਰ, ਜਸਬੀਰ ਸਿੰਘ ਫੌਜੀ ਵਡਾਲਾ ਬਾਂਗਰ, ਰਵੀ ਕਾਦੀਆਂ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ​​​​​​​: ਬਿਨਾਂ ਟੋਕਨ ਦੇ ਕੰਮ ਕਰਵਾਉਣ ਪਹੁੰਚੇ SHO 'ਤੇ ਭੜਕੀ ਬੀਬੀ ਨੇ ਸੁਣਾਈਆਂ ਖਰੀਆਂ-ਖਰੀਆਂ, ਵੀਡੀਓ ਵਾਇਰਲ


author

shivani attri

Content Editor

Related News