ਸੁਖਜਿੰਦਰ ਰੰਧਾਵਾ ਨੇ ਪਠਾਨਕੋਟ ਫੇਰੀ ਦੌਰਾਨ ਕੌਂਸਲਰਾਂ ਤੇ ਸਰਪੰਚਾਂ ਨਾਲ ਸਥਾਨਕ ਮਸਲਿਆਂ ਬਾਰੇ ਕੀਤੀਆਂ ਵਿਚਾਰਾਂ

Sunday, Sep 08, 2024 - 12:50 PM (IST)

ਸੁਖਜਿੰਦਰ ਰੰਧਾਵਾ ਨੇ ਪਠਾਨਕੋਟ ਫੇਰੀ ਦੌਰਾਨ ਕੌਂਸਲਰਾਂ ਤੇ ਸਰਪੰਚਾਂ ਨਾਲ ਸਥਾਨਕ ਮਸਲਿਆਂ ਬਾਰੇ ਕੀਤੀਆਂ ਵਿਚਾਰਾਂ

ਪਠਾਨਕੋਟ- ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਜਨਰਲ ਇੰਚਾਰਜ ਰਾਜਸਥਾਨ ਕਾਂਗਰਸ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਆਪਣੇ ਪਠਾਨਕੋਟ ਦੌਰੇ ਦੌਰਾਨ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਕੌਂਸਲਰਾਂ, ਸਰਪੰਚਾਂ, ਪੰਚਾ ਨਾਲ ਸਾਬਕਾ ਵਿਧਾਇਕ ਪਠਾਨਕੋਟ ਅਤੇ ਖਜਾਂਨਚੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਯੋਗ ਅਗਵਾਈ ਹੇਠ ਇਕ ਵਿਸ਼ਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਠਾਨਕੋਟ ਹਲਕੇ ਦੇ ਮੁੱਦਿਆਂ ਬਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਖੁੱਲ ਕਿ ਵਿਚਾਰ ਚਰਚਾ ਕੀਤੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਬਾਰੇ ਕਾਂਗਰਸੀ ਆਗੂਆਂ ਨਾਲ ਵਿਚਾਰ ਵਿਟਾਂਦਰਾ ਕੀਤਾ।

ਇਹ ਵੀ ਪੜ੍ਹੋ- ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ, ਮਰਨ ਤੋਂ ਪਹਿਲਾਂ ਕੀਤੇ ਵੱਡੇ ਖੁਲਾਸੇ

ਇਸ ਤੋਂ ਬਾਅਦ ਪੁਰਾਣੇ ਟਕਸਾਲੀ ਕਾਂਗਰਸੀ ਲੀਡਰ ਚੌਧਰੀ ਰਣਬੀਰ ਸਿੰਘ ਕਾਲੂ ਦੇ ਡਲਹੌਜ਼ੀ ਰੋਡ ਪਠਾਨਕੋਟ ਉਨ੍ਹਾਂ ਦੇ ਗ੍ਰਹਿ ਵਿਖੇ ਜਾ ਕਿ ਉਹਨਾਂ ਦਾ ਹਾਲ ਜਾਣਿਆ ਅਤੇ ਸਤਿਕਾਰਯੋਗ ਸਵਰਗਵਾਸੀ ਆਪਣੇ ਪਿਤਾ ਜੀ ਸਰਦਾਰ ਸੰਤੌਖ ਸਿੰਘ ਰੰਧਾਵਾ ਦੇ ਸਾਥੀ ਚੌਧਰੀ ਕਾਲੂ ਨਾਲ ਪੁਰਾਣੀਆਂ ਯਾਦਾ ਨੂੰ ਤਾਜ਼ਾ ਕੀਤਾ । ਇਸ ਮੌਕੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਸੀਸ਼ ਵਿੱਜ, ਮੇਅਰ ਨਗਰ ਨਿਗਮ ਪਠਾਨਕੋਟ ਪੰਨਾ ਲਾਲ ਭਾਟੀਆ, ਰਕੇਸ ਬੱਬਲੀ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ ਤੇ ਕੌਸਲਰ, ਚਰਨਜੀਤ ਹੈਪੀ  ਤੇ ਪ੍ਰਧਾਨ ਸਿਟੀ ਕਾਂਗਰਸ ਕਮੇਟੀ ਪਠਾਨਕੋਟ , ਮਹਿਲਾ ਕਾਂਗਰਸ ਕਮੇਟੀ ਪਠਾਨਕੋਟ ਦੀ ਪ੍ਰਧਾਨ ਬਿੱਟੂ ਅਗਰਵਾਲ ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਸਰਪੰਚ, ਪੰਚ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।

ਇਹ ਵੀ ਪੜ੍ਹੋ- ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ 'ਚ ਰੱਖੀ ਪਾਰਟੀ 'ਚ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News