ਪੰਥ ’ਚ ਵਾਪਸੀ ਲਈ ਸੁੱਚਾ ਸਿੰਘ ਲੰਗਾਹ ਨੇ ਮੁੜ ਤੋਂ ਸ਼ੁਰੂ ਕੀਤੀਆਂ ਕੋਸ਼ਿਸ਼ਾਂ!

Sunday, Apr 18, 2021 - 04:09 PM (IST)

ਪੰਥ ’ਚ ਵਾਪਸੀ ਲਈ ਸੁੱਚਾ ਸਿੰਘ ਲੰਗਾਹ ਨੇ ਮੁੜ ਤੋਂ ਸ਼ੁਰੂ ਕੀਤੀਆਂ ਕੋਸ਼ਿਸ਼ਾਂ!

ਬਟਾਲਾ (ਕਲਸੀ) - ਸਾਬਕਾ ਮੰਤਰੀ ਅਤੇ ਕਿਸੇ ਵੇਲੇ ਅਕਾਲੀ ਦਲ ਦੇ ਤਾਕਤਵਰ ਲੀਡਰ ਵਜੋਂ ਜਾਣੇ ਜਾਂਦੇ ਰਹੇ ਸੁੱਚਾ ਸਿੰਘ ਲੰਗਾਹ ਵੱਲੋ ਮੁੜ ਸਿੱਖ ਪੰਥ ਵਿੱਚ ਬਹਾਲੀ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ ਜਿਸ ਤਹਿਤ ਲੰਗਾਹ ਵੱਲੋਂ ਸ਼੍ਰੀ ਆਕਾਲ ਤਖਤ ਸਾਹਿਬ ਵਿਖੇ ਮੁੜ ਪਹੁੰਚ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਲੁਟੇਰਿਆਂ ਨੇ ਰੂਪੋਵਾਲੀ ਖੁਰਦ ਦੇ ਨੌਜਵਾਨ ਨੂੰ ਦਿੱਤੀ ਦਰਦਨਾਕ ਮੌਤ, ਕਿਰਚ ਮਾਰ ਕੀਤਾ ਕਤਲ

ਜਾਣੋਂ ਕਦੋਂ ਤੇ ਕਿਉਂ ਛੇਕਿਆ ਗਿਆ ਸੀ ਪੰਥ ਵਿਚੋਂ:
ਪੰਜਾਬ ’ਚ 2017 ਵਿੱਚ ਕਾਂਗਰਸ ਸਰਕਾਰ ਬਣੀ ਸੀ, ਜਿਸ ਤੋਂ ਬਾਅਦ ਇਸੇ ਸਾਲ ਗੁਰਦਾਸਪੁਰ ਵਿਖੇ ਤੱਤਕਾਲੀ ਮੈਂਬਰ ਪਾਰਲੀਮੈਂਟ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਜਿਮਨੀ ਚੋਣ ਹੋਈ ਸੀ। ਇਸ ਦੌਰਾਨ ਸੁੱਚਾ ਸਿੰਘ ਲੰਗਾਹ ’ਤੇ ਇਕ ਜਨਾਨੀ ਵੱਲੋਂ ਜਬਰ-ਜ਼ਿਨਾਹ ਦਾ ਇਲਜ਼ਾਮ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਲੰਗਾਹ ’ਤੇ 29 ਸਤੰਬਰ 2017 ਨੂੰ ਕੇਸ ਦਰਜ ਹੋ ਗਿਆ ਸੀ। ਜਬਰ-ਜ਼ਨਾਹ ਦਾ ਕੇਸ ਦਰਜ ਹੋਣ ਤੋਂ ਬਾਅਦ ਸ੍ਰੀ ਆਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਲੰਗਾਹ ਨੂੰ 5 ਅਕਤੂਬਰ 2017 ਨੂੰ ਬਜਰ ਕੁਰਹਿਤ ਦਾ ਦੋਸ਼ੀ ਕਰਾਰ ਦਿੰਦਿਆਂ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਸੀ ਤੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਸੀ ਕਿ ਲੰਗਾਹ ਨਾਲ ਮਿਲਵਰਤਣ ਬੰਦ ਕੀਤਾ ਜਾਵੇ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)

ਅਦਾਲਤ ਨੇ ਲੰਗਾਹ ਨੂੰ ਕਰ ਦਿੱਤਾ ਸੀ ਬਰੀ:

ਰੇਪ ਦਾ ਇਲਜ਼ਾਮ ਲਗਾਉਣ ਵਾਲੀ ਜਨਾਨੀ ਵੱਲੋਂ ਕੇਸ ਵਾਪਸ ਲੈਣ ਤੋਂ ਬਾਅਦ ਅਦਾਲਤ ਵੱਲੋਂ ਤਾਂ ਭਾਵੇਂ ਲੰਗਾਹ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਸ੍ਰੀ ਆਕਾਲ ਤਖਤ ਸਾਹਿਬ ਵੱਲੋਂ ਓਸਨੂੰ ਮੁਆਫ਼ੀ ਨਹੀਂ ਸੀ ਮਿਲੀ। ਇਸੇ ਲਈ ਸੁੱਚਾ ਸਿੰਘ ਲੰਗਾਹ ਵੱਲੋਂ ਪੰਥ ਵਿਚ ਮੁੜ ਸ਼ਾਮਲ ਹੋਣ ਲਈ ਚਰਾਜੋਰੀ ਕੀਤੀ ਜਾਂਦੀ ਰਹੀ ਹੈ। ਅਦਾਲਤ ਤੋਂ ਬਰੀ ਹੋਣ ਤੋਂ ਬਾਅਦ 13 ਮਾਰਚ 2020 ਨੂੰ ਲੰਗਾਹ ਵੱਲੋਂ ਮੁੜ ਸ੍ਰੀ ਆਕਾਲ ਤਖਤ ਸਾਹਿਬ ਵਿਖੇ ਬੇਨਤੀ ਕੀਤੀ ਗਈ ਸੀ ਪਰ ਜਥੇਦਾਰ ਹਰਪ੍ਰੀਤ ਸਿੰਘ ਨੇ ਲੰਗਾਹ ਦੀ ਬੇਨਤੀ ਪਰਵਾਨ ਨਹੀਂ ਕੀਤੀ। 

ਪੜ੍ਹੋ ਇਹ ਵੀ ਖ਼ਬਰ - ਕਰਤਾਰਪੁਰ ਲਾਂਘੇ ਦੀ ਦੇਖਰੇਖ, ਮੁਰੰਮਤ ਤੇ ਟੈਕਸ ਵਸੂਲੀ ਦਾ ਕੰਮ ਠੇਕੇ ’ਤੇ ਦੇਵੇਗੀ ਪਾਕਿ ਸਰਕਾਰ !

ਇਸ ਤੋਂ ਬਾਅਦ ਲੰਗਾਹ ਨੂੰ ਪੰਥ ਵਿੱਚ ਸ਼ਾਮਲ ਕਰਵਾਉਣ ਦੀਆਂ ਨੀਤੀਆਂ ਘੜੀਆਂ ਜਾਣ ਲੱਗੀਆਂ। ਉਸਦੇ ਹਮਾਇਤੀਆਂ, ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਰਤਨ ਸਿੰਘ ਜਫ਼ਰਵਾਲ ਅਤੇ ਦਮਦਮੀ ਟਕਸਾਲ ਦੇ ਬੁਲਾਰੇ ਸਰਚਾਂਦ ਸਿੰਘ ਨੇ ਲੰਗਾਹ ਦੀ ਪੰਥ ਵਿੱਚ ਵਾਪਸੀ ਕਰਵਾਉਣ ਲਈ ਧਾਰੀਵਾਲ ਵਿਖੇ ਬਾਬਾ ਬੰਦਾ ਸਿੰਘ ਬਹਾਦੁਰ ਗੁਰਦੁਆਰਾ ਵਿਖੇ ਸ੍ਰੀ ਆਕਾਲ ਤਖਤ ਸਾਹਿਬ ਦੀ ਮਨਜੂਰੀ ਤੋਂ ਬਿਨਾ ਪੰਜ ਪਿਆਰਿਆਂ ਤੋਂ ਲੰਗਾਹ ਨੂੰ ਅੰਮ੍ਰਿਤਪਾਨ ਕਰਵਾ ਕੇ ਪੰਥ ਵਿੱਚ ਸ਼ਾਮਲ ਕਰਵਾਉਣ ਦੇ ਯਤਨ ਕੀਤੇ। ਪੰਜ ਪਿਆਰਿਆਂ ਵੱਲੋਂ ਲੰਗਾਹ ਨੂੰ ਧਾਰਮਿਕ ਸਜ਼ਾ ਵੀ ਲਗਾਈ ਗਈ ਸੀ ਪਰ ਇਸ ਸਭ ਦੇ ਬਾਵਜੂਦ ਲੰਗਾਹ ਦੀ ਪੰਥ ’ਚ ਵਾਪਸੀ ਨਹੀਂ ਸੀ ਹੋ ਸਕੀ।

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਸ੍ਰੀ ਆਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਇਸ ਗੱਲ ਦਾ ਸਖ਼ਤ ਨੋਟਿਸ ਲਿਆ ਗਿਆ ਸੀ ਤੇ ਲੰਗਾਹ ਵੱਲੋਂ ਅਜਿਹਾ ਕਰਨ ਵਿੱਚ ਮਦਦ ਕਰਨ ਵਾਲੇ ਗੋਰਾ, ਜਫ਼ਰਵਾਲ ਅਤੇ ਸਰਚਾਂਦ ਨੂੰ ਸ੍ਰੀ ਆਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ। ਇਨ੍ਹਾਂ ਤਿੰਨਾਂ ਨੂੰ ਵੀ ਪੰਥ ’ਚੋਂ ਛੇਕੇ ਗਏ ਲੰਗਾਹ ਨਾਲ ਮਿਲਵਰਤਣ ਰੱਖਣ ਕਾਰਣ ਧਾਰਮਿਕ ਸਜ਼ਾ ਸੁਣਾਈ ਗਈ ਸੀ, ਜਿਸਤੋਂ ਬਾਅਦ ਲੰਗਾਹ ਲੰਬਾ ਸਮਾਂ ਮੁੜ ਖਾਮੋਸ਼ ਹੀ ਰਹੇ ਸਨ।

ਪੜ੍ਹੋ ਇਹ ਵੀ ਖ਼ਬਰ - ਥੋੜ੍ਹਾ ਜਿਹਾ ਕੰਮ ਕਰਨ ’ਤੇ ਕੀ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ ‘ਥਕਾਵਟ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

2022 ਨੂੰ ਵੇਖ ਮੁੜ ਹੋ ਰਹੇ ਸਰਗਰਮ : 
ਹਲਕਾ ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦੀ ਉਮੀਦਵਾਰੀ ਲਈ ਜਿੱਥੇ ਕਈ ਲੋਕ ਆਪਣੀ ਦਾ ਦਾਅਵੇਦਾਰੀ ਜਤਾ ਰਹੇ ਹਨ, ਉਥੇ ਹੀ ਇਹ ਸੂਚਨਾਵਾਂ ਵੀ ਮਿਲ ਰਹੀਆਂ ਹਨ ਕਿ ਲੰਗਾਹ ਨੇ ਪੰਥ ’ਚ ਵਾਪਸੀ ਲਈ ਸਰਗਰਮੀ ਤੇਜ਼ ਕਰ ਦਿੱਤੀਆਂ ਹਨ। ਅਜਿਹੀਆਂ ਸੂਚਨਾਵਾਂ ਦੇ ਤਹਿਤ ਲੰਗਾਹ ਸ੍ਰੀ ਆਕਾਲ ਤਖ਼ਤ ਸਾਹਿਬ ਵਿਖੇ ਆਪਣੇ ਪੱਧਰ ’ਤੇ ਹੀ ਪੇਸ਼ ਹੋ ਗਏ, ਇਸੇ ਲਈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ’ਚ ਲੰਗਾਹ ਵੱਲੋਂ ਮੁੜ ਸਿੱਖ ਪੰਥ ਵਿੱਚ ਸ਼ਾਮਲ ਹੋਣ ਲਈ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਜਾ ਸਕਦੀ ਹੈ।

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ

ਲੰਗਾਹ ਸਬੰਧੀ ਹੋਰ ਵਧੇਰੇ ਪੁਖਤਾ ਜਾਣਕਾਰੀ ਲਈ ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ। ਲੰਗਾਹ ਨੂੰ ਮੁੜ ਪੰਥ ਵਿੱਚ ਸ਼ਾਮਲ ਕਰ ਲਿਆ ਜਾਵੇਗਾ ਜਾਂ ਨਹੀਂ, ਇਹ ਆਉਂਦੇ ਦਿਨਾਂ ’ਚ ਸਾਫ਼ ਹੋ ਸਕਦਾ ਹੈ। ਸਿਆਸੀ ਪੰਡਤਾ ਦਾ ਮੰਨਣਾ ਹੈ ਕਿ ਲੰਗਾਹ ਨੂੰ ਪਾਰਟੀ ਵੱਲੋਂ ਉਮੀਦਵਾਰ ਫੇਰ ਵੀ ਨਹੀਂ ਬਣਾਇਆ ਜਾਵੇਗਾ।  

 


author

rajwinder kaur

Content Editor

Related News