ਪਲਾਸਟਿਕ ਤੇ ਲਿਫਾਫਿਆ ਦੀ ਡੀਲਿੰਗ ਕਰਨ ਵਾਲਿਆਂ ''ਤੇ ਹੋਵੇਗੀ ਸਖ਼ਤ ਕਾਰਵਾਈ

Friday, Sep 05, 2025 - 04:17 PM (IST)

ਪਲਾਸਟਿਕ ਤੇ ਲਿਫਾਫਿਆ ਦੀ ਡੀਲਿੰਗ ਕਰਨ ਵਾਲਿਆਂ ''ਤੇ ਹੋਵੇਗੀ ਸਖ਼ਤ ਕਾਰਵਾਈ

ਬਟਾਲਾ (ਸਾਹਿਲ, ਬੇਰੀ, ਯੋਗੀ, ਅਸ਼ਵਨੀ, ਗੋਰਾਇਆ, ਮਠਾਰੂ)-ਵਿਕਰਮਜੀਤ ਸਿੰਘ ਪਾਂਥੇ, ਐੱਸ.ਡੀ.ਐੱਮ-ਕਮ-ਕਮਿਸ਼ਨਰ, ਨਗਰ ਨਿਗਮ, ਬਟਾਲਾ ਨੇ ਦੱਸਿਆ ਕਿ ਪਿਛਲੇ ਕੁੱਝ ਕੁ ਦਿਨਾਂ ਤੋਂ ਚਲ ਰਹੀ ਭਾਰੀ ਬਾਰਿਸ਼ ਕਰ ਕੇ ਸ਼ਹਿਰ ਬਟਾਲਾ ਵਿਚ ਕਈ ਥਾਵਾਂ ’ਤੇ ਸੜਕਾਂ ਅਤੇ ਗਲੀਆਂ ਵਿਚ ਪਾਣੀ ਜਮ੍ਹਾਂ ਹੋ ਗਿਆ ਹੈ। ਉਨ੍ਹਾਂ ਵੱਲੋਂ ਵਰ੍ਹਦੇ ਮੀਂਹ ਵਿਚ ਸਾਰੇ ਸ਼ਹਿਰ ਬਟਾਲਾ ਦਾ ਨਿਰੀਖਣ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਸੜਕਾਂ ਅਤੇ ਗਲੀਆਂ ਵਿਚ ਖਿਲਰੇ ਹੋਏ ਪਲਾਸਟਿਕ ਦੇ ਲਿਫਾਫੇ ਬਾਰਿਸ਼ ਦੇ ਪਾਣੀ ਕਾਰਨ ਰੁੜ ਕੇ ਸੜਕਾਂ ਅਤੇ ਗਲੀਆਂ ਦੀਆਂ ਸਾਈਡਾਂ ’ਤੇ ਬਣੀਆਂ ਜਾਲੀਆਂ ਰਾਹੀਂ ਸੀਵਰੇਜ ਵਿਚ ਚਲੇ ਗਏ ਹਨ, ਜਿਸ ਕਰ ਕੇ ਸੀਵਰੇਜ ਅਤੇ ਰੋਡ ਸਾਈਡ ਤੇ ਡਰੇਨ ਦੀਆ ਜਾਲੀਆਂ ਬਲਾਕ ਹੋ ਗਈਆਂ ਹਨ ਅਤੇ ਪਾਣੀ ਗਲੀਆਂ ਅਤੇ ਸੜਕਾਂ ’ਤੇ ਇਕੱਠਾ ਹੋ ਗਿਆ ਸੀ।

ਇਹ ਵੀ ਪੜ੍ਹੋ-ਪੰਜਾਬ ਵਿਚ ਰੱਦ ਹੋ ਗਈਆਂ ਛੁੱਟੀਆਂ, ਸਖ਼ਤ ਹੁਕਮ ਹੋਏ ਜਾਰੀ

ਕਮਿਸ਼ਨਰ, ਨਗਰ ਨਿਗਮ, ਬਟਾਲਾ ਨੇ ਅੱਗੇ ਕਿਹਾ ਕਿ ਜੇਕਰ ਪਲਾਸਟਿਕ ਦੇ ਲਿਫਾਫਿਆਂ ਦਾ ਇਸਤੇਮਾਲ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਜਾਵੇ ਤਾਂ ਬਟਾਲਾ ਸ਼ਹਿਰ ਵਿਚ ਬਾਰਿਸ਼ ਦੇ ਮੌਸਮ ਤੇ ਗਲੀਆਂ ਅਤੇ ਸੜਕਾਂ ਤੇ ਬਾਰਿਸ਼ ਦਾ ਪਾਣੀ ਇੱਕਠਾ ਨਹੀ ਹੋਵੇਗਾ ਅਤੇ ਕੂੜੇ ਦੀ ਸਾਂਭ ਸੰਭਾਲ ਅਤੇ ਡਿਸਪੋਜ਼ਲ ਵਿਚ ਕੋਈ ਪ੍ਰੇਸ਼ਾਨੀ ਨਹੀ ਆਵੇਗੀ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਪਠਾਨਕੋਟ 'ਚ ਲੈਂਡਸਲਾਈਡ

ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਕਈ ਵਾਰ ਪਲਾਸਟਿਕ ਤੇ ਲਿਫਾਫਿਆ ਦੀ ਡੀਲਿੰਗ ਕਰਨ ਵਾਲੇ ਟਰੇਡਰ ਅਤੇ ਹੋਲ ਸੈਲਰਾਂ ਨੂੰ ਵੀ ਅਪੀਲ ਕੀਤੀ ਗਈ, ਪ੍ਰਰੰਤੂ ਉਸ ਦੀ ਸੇਲ ਅਤੇ ਵਰਤੋ ਧੜੱਲੇ ਨਾਲ ਚਲ ਰਹੀ ਹੈ, ਜੋ ਕਿ ਕਾਨੂੰਨੀ ਤੌਰ ’ਤੇ ਗਲਤ ਹੈ ਅਤੇ ਅੰਡਰ ਰੂਲ 4(2) ਤੇ 4 (1) (3) ਆਫ ਵੇਸਟ ਪਲਾਸਟਿਕ ਮੈਨੇਜਮੈਂਟ ਰੂਲਜ਼ 2016 (ਫਸਟ ਅਮੈਂਡਡ) ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ’ਤੇ ਮੁਕੰਮਲ ਪਾਬੰਦੀ ਹੈ।

ਇਹ ਵੀ ਪੜ੍ਹੋ-ਪੰਜਾਬ ਦੇ ਮੌਮਮ ਨੂੰ ਲੈ ਕੇ ਵੱਡੀ ਖ਼ਬਰ, ਵਿਭਾਗ ਨੇ ਜਾਰੀ ਕੀਤੀ Latest Update

ਕਮਿਸ਼ਨਰ, ਨਗਰ ਨਿਗਮ, ਬਟਾਲਾ ਵੱਲੋਂ ਸਖਤ ਚੇਤਾਵਨੀ ਦਿੱਤੀ ਗਈ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਬਜਾਏ ਕਾਗਜ਼ ਦੇ ਲਿਫਾਫਿਆਂ ਦੀ ਵਰਤੋਂ ਕੀਤੀ ਜਾਵੇ ਅਤੇ ਜੇਕਰ ਕਿਸੇ ਵੀ ਸੰਸਥਾ ਵੱਲੋ ਲੰਗਰ ਲਗਾਏ ਜਾਂਦੇ ਹਨ ਤਾਂ ਉਸ ਦੋਰਾਨ ਪੱਤਲਾਂ ਦਾ ਇਸਤੇਮਾਲ ਕੀਤਾ ਜਾਵੇ ਜੋ ਕਿ ਗਰੇਡਏਬਲ ਹੁੰਦੇ ਹਨ ਅਤੇ ਬੜੀ ਜਲਦੀ ਮਿੱਟੀ ਵਿੱਚ ਗਲ ਜਾਂਦੇ ਹਨ ਅਤੇ ਜਿਸ ਨਾਲ ਵਾਤਾਵਰਣ, ਮਿੱਟੀ ਅਤੇ ਪਾਣੀ ਨੂੰ ਕੋਈ ਨੁਕਸਾਨ ਨਹੀ ਹੁੰਦਾ ਹੈ। ਇਸ ਲਈ ਇਕ ਵਾਰ ਫਿਰ ਅਪੀਲ ਕੀਤੀ ਜਾਂਦੀਹੈ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋ ਨੂੰ ਮੁਕੰਮਲ ਤੋਰ ’ਤੇ ਬੰਦ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News