ਆਵਾਰਾ ਕੁੱਤਿਆਂ ਨੇ ਪੰਜ ਸਾਲ ਦੀ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ, PGI ਕੀਤਾ ਰੈਫਰ
Friday, Jan 16, 2026 - 12:52 PM (IST)
ਬਟਾਲਾ (ਸਾਹਿਲ, ਯੋਗੀ)– ਆਵਾਰਾ ਕੁੱਤਿਆਂ ਦੀ ਦਹਿਸ਼ਤ ਚਾਰ ਚੁਫੇਰੇ ਫੈਲੀ ਹੋਈ ਹੈ। ਹਰ ਰੋਜ਼ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਬਟਾਲਾ ਦੇ ਨਜ਼ਦੀਕੀ ਪਿੰਡ ਬਸਰਾਵਾਂ ’ਚ ਕੁੱਤਿਆਂ ਦੇ ਤਾਂਡਵ ਮਚਾਉਣ ਦੀ ਇਕ ਦਿਲ ਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ- Big Breaking: ਪੰਜਾਬ ਦੇ DC ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪਿੰਡ ਬਸਰਾਵਾਂ ਦੇ ਇਕ ਭੱਠੇ ’ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੀ ਇਕ ਪੰਜ ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ ਹੈ, ਜਿਸ ’ਤੇ ਬੱਚੀ ਦੀ ਹਾਲਤ ਗੰਭੀਰ ਹੈ ਜਿਸ ਨੂੰ ਇਲਾਜ ਲਈ ਪਹਿਲਾਂ ਅੰਮ੍ਰਿਤਸਰ ਰੈਫਰ ਕੀਤਾ ਗਿਆ, ਜਿੱਥੋਂ ਉਸਨੂੰ ਪੀ. ਜੀ.ਆਈ. ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 16, 17, 18 ਤੇ 19 ਦੀ ਪੜ੍ਹੋ Weather Update, ਵਿਭਾਗ ਦੀ ਵੱਡੀ ਭਵਿੱਖਬਾਣੀ
ਕੁੱਤਿਆਂ ਦਾ ਸ਼ਿਕਾਰ ਹੋਈ ਬੱਚੀ ਪੂਰਬੀ ਦੇ ਪਿਤਾ ਪ੍ਰਮੋਦ ਅਤੇ ਮਾਤਾ ਅੰਬਿਕਾ ਵਾਸੀ ਛੱਤੀਸਗੜ੍ਹ ਹਾਲ ਵਾਸੀ ਬਸਰਾਵਾਂ ਕਾਦੀਆਂ ਨੇ ਦੱਸਿਆ ਕਿ ਉਹ ਭੱਠੇ ’ਤੇ ਮਜ਼ਦੂਰੀ ਕਰਦੇ ਹਨ ਅਤੇ ਲੋਹੜੀ ਦੀ ਸ਼ਾਮ ਨੂੰ ਉਸ ਦੀ ਬੱਚੀ ਪੂਰਬੀ ਪਹਿਲਾਂ ਆਪਣੇ ਕਮਰੇ ਦੇ ਨਜ਼ਦੀਕ ਪਰਿਵਾਰ ਨਾਲ ਅੱਗ ਸੇਕ ਰਹੀ ਸੀ ਅਤੇ ਫਿਰ ਖੇਡਦਿਆਂ ਖੇਡਦਿਆਂ ਉਹ ਕੁਝ ਦੂਰੀ ’ਤੇ ਚਲੀ ਗਈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਤੜਕਸਾਰ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ਜਾ ਰਹੀ ਔਰਤ ਦਾ ਕਤਲ
ਉਨ੍ਹਾਂ ਦੱਸਿਆ ਕਿ ਚਾਰ ਪੰਜ ਅਵਾਰਾ ਕੁੱਤਿਆਂ ਨੇ ਉਨ੍ਹਾਂ ਦੀ ਬੱਚੀ ਪੂਰਬੀ ਨੂੰ ਘੇਰ ਕੇ ਆਪਣਾ ਸ਼ਿਕਾਰ ਬਣਾ ਲਿਆ ਅਤੇ ਜਦ ਬੱਚੀ ਦੀਆਂ ਚੀਕਾਂ ਸੁਣੀਆਂ ਤਾਂ ਉਹ ਮੌਕੇ ’ਤੇ ਪੁੱਜੇ ਤਾਂ ਦੇਖਿਆ ਕਿ ਉਨ੍ਹਾਂ ਦੀ ਬੱਚੀ ਖੂਨ ਨਾਲ ਲੱਥਪੱਥ ਹੋਈ ਸੀ ਅਤੇ ਉਸਦਾ ਸਿਰ ਦਾ ਇਕ ਹਿੱਸਾ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਸੀ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਬੱਚੀ ਨੂੰ ਕੁੱਤਿਆਂ ਦੇ ਚੁੰਗਲ ਤੋਂ ਬਚਾਇਆ ਗਿਆ।
ਇਹ ਵੀ ਪੜ੍ਹੋ- ਰਾਵੀ ਦਰਿਆ 'ਚ ਹਜ਼ਾਰਾਂ ਦੀ ਗਿਣਤੀ ’ਚ ਮੱਛੀਆਂ ਮਰੀਆਂ, ਸਾਹਮਣੇ ਆਇਆ ਹੈਰਾਨੀਜਨਕ ਕਾਰਣ
ਪ੍ਰਮੋਦ ਅਤੇ ਅੰਬਿਕਾ ਨੇ ਦੱਸਿਆ ਕਿ ਜ਼ਖਮੀ ਬੱਚੀ ਪੂਰਬੀ ਨੂੰ ਨਜ਼ਦੀਕੀ ਮੁਢਲਾ ਸਿਹਤ ਕੇਂਦਰ ਭਾਮ ਵਿਖੇ ਦਾਖਲ ਕਰਾਇਆ ਜਿੱਥੋਂ ਉਨ੍ਹਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਸੀ ਪਰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਇਲਾਜ ਲਈ ਪੀ.ਜੀ.ਆਈ. ਰੈਫਰ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੀ ਬੱਚੀ ਦੇ ਇਲਾਜ ਲਈ ਸਰਕਾਰ ਕੋਲ ਮਦਦ ਦੀ ਬੇਨਤੀ ਕੀਤੀ ਹੈ। ਉਧਰ ਸਮਾਜ ਸੇਵੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਵਾਰਾ ਕੁੱਤਿਆਂ ਦਾ ਕੋਈ ਠੋਸ ਹੱਲ ਕੱਢਿਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
