ਚੋਰਾਂ ਦੀ ਦਿਨ-ਦਿਹਾੜੇ ਵੱਡੀ ਵਾਰਦਾਤ, ਘਰ ਦੀ ਕੰਧ ਟੱਪ ਕੇ 52 ਹਜ਼ਾਰ ਨਕਦੀ ਤੇ 4 ਤੋਲੇ ਸੋਨਾ ਚੋਰੀ

Tuesday, Jul 23, 2024 - 06:20 PM (IST)

ਚੋਰਾਂ ਦੀ ਦਿਨ-ਦਿਹਾੜੇ ਵੱਡੀ ਵਾਰਦਾਤ, ਘਰ ਦੀ ਕੰਧ ਟੱਪ ਕੇ 52 ਹਜ਼ਾਰ ਨਕਦੀ ਤੇ 4 ਤੋਲੇ ਸੋਨਾ ਚੋਰੀ

ਬਟਾਲਾ/ਅੱਚਲ ਸਾਹਿਬ(ਸਾਹਿਲ, ਗੋਰਾ ਚਾਹਲ): ਥਾਣਾ ਰੰਗੜ ਨੰਗਲ ਅਧੀਨ ਪੈਂਦੇ ਪਿੰਡ ਫੁਲਕਿਆਂ ਵਿਖੇ ਅੱਜ ਚੋਰਾਂ ਵੱਲੋਂ ਦਿਨ ਦਿਹਾੜੇ ਘਰ ਦੀ ਕੰਧ ਟੱਪ ਕੇ ਘਰ ਵਿਚੋਂ 52 ਹਜ਼ਾਰ ਦੀ ਨਕਦੀ ਅਤੇ ਚਾਰ ਤੋਲੇ ਸੋਨਾ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦੇ ਘਰ ਦੀ ਮਾਲਕਣ ਬਲਜੀਤ ਕੌਰ ਪਤਨੀ ਹਰਜੀਤ ਸਿੰਘ ਨੇ ਦੱਸਿਆ ਕਿ ਮੇਰਾ ਪਤੀ ਵਿਦੇਸ਼ ਵਿਚ ਰਹਿੰਦਾ ਹੈ ਅਤੇ ਅੱਜ ਮੈਂ ਆਪਣੀ ਧੀ ਦੀ ਦਵਾਈ ਲੈਣ ਲਈ ਕਰੀਬ 11 ਵਜੇ ਘਰ ਤੋਂ ਨਿਕਲੀ ਅਤੇ ਜਦ ਮੈਂ 12:30 ਵਜੇ ਘਰ ਆ ਕੇ ਦੇਖਿਆ ਤਾਂ ਚੋਰ ਲੌਬੀ ਦਾ ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖਲ ਹੋ ਕੇ 52 ਹਜ਼ਾਰ ਨਕਦੀ, ਦੋ ਤੋਲੇ ਦੇ ਟਾਪਸ, 8 ਗ੍ਰਾਮ ਦੀ ਛਾਪ, ਚਾਰ ਗ੍ਰਾਮ ਦੀਆਂ ਵਾਲੀਆਂ, ਛੇ ਗ੍ਰਾਮ ਦੇ ਏਅਰਿੰਗ, ਲੋਕਟ ਅਤੇ ਦੋ ਟੱਚ ਘੜੀਆਂ ਚੋਰੀ ਕਰ ਕੇ ਲੈ ਗਏ। ਉਨ੍ਹਾਂ ਕਿਹਾ ਕਿ ਇਸ ਦੀ ਸੂਚਨਾ ਠਾਣਾ ਰੰਘੜ ਨੰਗਲ ਦੀ ਪੁਲਸ ਨੂੰ ਦੇ ਦਿੱਤੀ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, 2 ਧਿਰਾਂ 'ਚ ਚੱਲੀਆਂ ਗੋਲੀਆਂ, 22 ਸਾਲਾ ਨੌਜਵਾਨ ਦੀ ਮੌਤ

ਜਦ ਇਸ ਸਬੰਧੀ ਏ.ਐੱਸ.ਆਈ. ਬਲਦੇਵ ਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੌਕਾ ਦੇਖ ਲਿਆ ਹੈ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਜਲਦੀ ਹੀ ਚੋਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਤਰਸੇਮ ਸਿੰਘ, ਕੁਲਵੰਤ ਸਿੰਘ ਬੱਲ, ਡਾਕਟਰ ਬੱਲਾ ਫੁੱਲਕੇ, ਮਨਜੀਤ ਸਿੰਘ ਆਦਿ ਹਾਜ਼ਰ ਸਨ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਮਹਿਜ ਥਾਣੇ ਤੋਂ 500 ਮੀਟਰ ਦੀ ਦੂਰੀ ’ਤੇ ਕਰਿਆਨੇ ਦੀ ਦੁਕਾਨ ਤੋਂ ਚੌਥੀ ਵਾਰ ਚੋਰੀ ਹੋਈ ਸੀ, ਜਿਸ ਵਿਚ ਪੁਲਸ ਨੂੰ ਅਜੇ ਤੱਕ ਕੋਈ ਵੀ ਸਫਲਤਾ ਹਾਸਲ ਨਹੀਂ ਹੋਈ।

ਇਹ ਵੀ ਪੜ੍ਹੋ-ਕੇਂਦਰੀ ਬਜਟ 'ਤੇ ਬੋਲੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਕਿਹਾ- ਪੰਜਾਬ ਨਾਲ ਕੀਤਾ ਮਤਰੇਈ ਮਾਂ ਵਾਲਾ ਸਲੂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News