ਕਿਸਾਨਾਂ ਦੇ ਖੇਤਾਂ ''ਚੋਂ ਇੰਜਨ ਤੇ ਬਿਜਲੀ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਚਾਰ ਖ਼ਿਲਾਫ਼ ਮਾਮਲਾ ਦਰਜ
Thursday, Nov 28, 2024 - 03:08 PM (IST)
 
            
            ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਪੁਲਸ ਵੱਲੋਂ ਵੱਖ-ਵੱਖ ਕਿਸਾਨਾਂ ਦੇ ਖੇਤਾਂ 'ਚੋਂ ਪਾਣੀ ਵਾਲੇ ਇੰਜਨ ਅਤੇ ਬਿਜਲੀ ਦੀਆਂ ਮੋਟਰਾਂ ਸਮੇਤ ਹੋਰ ਕਿਸਾਨਾਂ ਦਾ ਸਾਮਾਨ ਚੋਰੀ ਕਰਨ ਤਹਿਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇੱਕ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਨਾਨਗਰ ਥਾਣਾ ਇੰਚਾਰਜ ਅਰਜਿੰਦਰ ਸਿੰਘ ਨੇ ਦੱਸਿਆ ਕਿ ਐੱਸ. ਆਈ. ਗੁਰਨਾਮ ਸਿੰਘ ਨੇ ਸਮੇਤ ਪੁਲਸ ਪਾਰਟੀ ਮੁੱਖਬਰ ਖਾਸ ਦੀ ਇਤਲਾਹ 'ਤੇ ਹਾਈਵੇ ਨਾਕਾ ਪਨਿਆੜ ਵਿਖੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ।
ਇਹ ਵੀ ਪੜ੍ਹੋ-ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ
ਚੈਕਿੰਗ ਦੌਰਾਨ ਇੱਕ ਛੋਟਾ ਹਾਥੀ (ਆਟੋ) ਦੀਨਾਨਗਰ ਸਾਇਡ ਵਲੋਂ ਆਇਆ, ਜਿਸਨੂੰ ਰੋਕ ਕੇ ਛੋਟੇ ਹਾਥੀ 'ਚ ਲੱਦੇ ਸਾਮਾਨ ਨੂੰ ਚੈਕ ਕੀਤਾ। ਜਿਸ ਵਿੱਚੋਂ 04 ਇੰਜਨ ਡੀਜਲ ,03 ਪਾਣੀ ਵਾਲੀ ਬਿਜਲੀ ਦੀਆਂ ਮੋਟਰਾਂ ਤੇ 01 ਮੋਟਰ ਲੂਬੀ ਕੰਪਨੀ ਤਿੰਨ ਹਾਰਸ ਪਾਵਰ, 02 ਮੋਟਰਾਂ ਦੇਸੀ, 06 ਡਲਿਵਰੀ ਪਾਇਪ ਲੋਹਾ ਇੰਜਣ ਅਤੇ ਮੋਟਰਾਂ ਬਰਾਮਦ ਹੋਏ ਹਨ। ਜਦ ਆਟੋ ਚਾਲਕ ਦੀ ਸਖ਼ਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਸਵੀਕਾਰ ਕੀਤਾ ਕਿ ਉੱਕਤ ਸਾਮਾਨ ਉਸਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਚੋਰੀ ਕੀਤਾ ਹੈ, ਜਿਸ ਨੂੰ ਅੱਜ ਵੇਚਣ ਲਈ ਉਹ ਅੰਮ੍ਰਿਤਸਰ ਜਾ ਰਿਹਾ ਸੀ ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਪਰਿਵਾਰ ਤੋਂ ਖੋਹ ਲਏ ਨੌਜਵਾਨ ਪੁੱਤ
ਪੁਲਸ ਵੱਲੋਂ ਜਾਂਚ ਪੜਤਾਲ ਕਰਨ ਉਪਰੰਤ ਆਟੋ ਚਾਲਕ ਮਾਸਿਕ ਅਲੀ ਉਰਫ ਮਸਕੀਨ ਅਲੀ ਪੁੱਤਰ ਸਾਹੂਦੀਨ ਅਲੀ ਵਾਸੀ ਬਾਹਮਣੀ ਥਾਣਾ ਬਹਿਰਾਮਪੁਰ, ਸੁਰਮੂ ਪੁੱਤਰ ਨਜੀਰ,ਸੁਰਮੂ ਪੁੱਤਰ ਮੱਖਣ ਦੀਨ ਵਾਸੀਆਂਨ ਤੇਜਾ ਵੀਲਾ ਫਤਿਹਗੜ ਚੂੜੀਆਂ, ਬਟਾਲਾ ਅਤੇ ਨੂਰਹਸਨ ਵਾਸੀ ਧਮਰਾਈ ਥਾਣਾ ਦੀਨਾਨਗਰ ਖ਼ਿਲਾਫ਼ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਆਟੋ ਚਾਲਕ ਮਾਸਿਕ ਅਲੀ ਉਰਫ਼ ਮਸਕੀਨ ਅਲੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ 'ਚ ਘਿਰੇ ਮੁਲਜ਼ਮ ਨੇ ਕਰ 'ਤੀ ਫਾਇਰਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                            