ਅਟਾਰੀ ਸਰਹੱਦ ’ਤੇ ਜਾਣ ਲਈ ਬਣਾਇਆ ਵਿਸ਼ੇਸ਼ ਪਲਾਨ, 714 ਟ੍ਰੈਫਿਕ ਪੁਲਸ ਕਰਮਚਾਰੀ ਤਾਇਨਾਤ
Friday, Dec 22, 2023 - 12:14 PM (IST)
ਅੰਮ੍ਰਿਤਸਰ (ਜਸ਼ਨ)- ਲੋਹਗੜ੍ਹ ਸਥਿਤ ਸ਼ਹਿਰ ਦੀ ਜੀਵਨਰੇਖਾ ਕਹਾਉਣ ਵਾਲਾ ਰੀਗੋ ਬ੍ਰਿਜ ਖ਼ਸਤਾ ਹੋਣ ਕਾਰਨ ਉਸ ਦੇ ਨਿਰਮਾਣ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਬੰਦ ਕਰਨ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਟ੍ਰੈਫ਼ਿਕ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਏੇ. ਡੀ. ਸੀ. ਪੀ. ਟ੍ਰੈਫ਼ਿਕ ਅਮਨਦੀਪ ਕੌਰ ਨੇ ਵਿਸ਼ੇਸ਼ ਤੌਰ ’ਤੇ ਟ੍ਰੈਫਿਕ ਪਲਾਨ ਤਿਆਰ ਕੀਤਾ ਹੈ।
ਇਸ ਸਬੰਧ ਵਿਚ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਸੜਕਾ ’ਤੇ ਉਤਰੇ, ਜਿਨ੍ਹਾਂ ਨਾਲ ਏ. ਡੀ. ਸੀ. ਪੀ. ਸਿਟੀ-1 ਡਾ. ਮਹਿਤਾਬ ਸਿੰਘ, ਏ. ਡੀ. ਸੀ. ਪੀ. ਟ੍ਰੈਫ਼ਿਕ ਅਮਨਦੀਪ ਕੌਰ, ਏ. ਸੀ. ਪੀ. ਕੇਂਦਰੀ ਸੁਰਿੰਦਰ ਸਿੰਘ, ਥਾਣਾ ਗੇਟ ਹਕੀਮਾ ਦੇ ਐੱਸ. ਐੱਚ. ਓ. ਹਰਸੰਦੀਪ ਸਿੰਘ ਅਤੇ ਚੌਕੀ ਅੰਨਗੜ੍ਹ ਦੇ ਇੰਚਾਰਜ ਐੱਸ. ਆਈ. ਬਲਵਿੰਦਰ ਸਿੰਘ ਨੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਸ਼ਹਿਰ ਦਾ ਜਾਇਜ਼ਾ ਲਿਆ ਅਤੇ ਇਸ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ।
ਇਹ ਵੀ ਪੜ੍ਹੋ- ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ
ਪੁਲਸ ਕਮਿਸ਼ਨਰ ਭੁੱਲਰ ਨੇ ਟ੍ਰੈਫਿਕ ਪਲਾਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਦਰੂਨੀ ਸ਼ਹਿਰ ਵੱਲੋਂ ਬਾਹਰ ਜਾਣ ਵਾਲੀ ਟ੍ਰੈਫ਼ਿਕ 22 ਨੰਬਰ ਫਾਟਕ ’ਤੇ ਬਣੇ ਪੁੱਲ ਰਾਹੀਂ ਅਤੇ ਦੂਸਰਾ ਰਸਤਾ ਇਸਲਾਮਬਾਦ ਵਾਲਾ ਫਾਟਕ ਨੇੜੇ ਪਿੱਪਲੀ ਸਾਹਿਬ (ਪੁਤਲੀਘਰ) ਰਾਹੀਂ ਆ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੁਤਲੀਘਰ ਇਲਾਕੇ ਅਧੀਨ ਆਉਣ ਵਾਲੇ ਰੇਲਵੇ ਫਾਟਕ ਬੰਦ ਹੋਣ ਕਾਰਨ ਆਉਣ ਵਾਲੀ ਮੁਸ਼ਕਲ ਸਬੰਧੀ ਰੇਲਵੇ ਵਿਭਾਗ ਨਾਲ ਗੱਲਬਾਤ ਕਰ ਕੇ ਸਮਾਂ ਸਰਾਣੀ ਤੈਅ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਰੇਲਵੇ ਫਾਟਕ ਖੁੱਲਣ ਅਤੇ ਬੰਦ ਹੋਣ ਸਬੰਧੀ ਸਮੇਂ ਦੀ ਪੂਰੀ ਜਾਣਕਾਰੀ ਹੋਵੇ ਅਤੇ ਉਸ ਸਮੇਂ ਹੀ ਇਸ ਰਸਤੇ ਰਾਂਹੀ ਆਵਾਜਾਈ ਕਰ ਸਕਣ।
ਇਸ ਤੋਂ ਇਲਾਵਾ ਅਟਾਰੀ ਵਾਹਗਾ ਬਾਰਡਰ ਤੋਂ ਅੰਮ੍ਰਿਤਸਰ ਸ਼ਹਿਰ ਅੰਦਰ ਛੇਹਰਟਾ ਪਾਸਿਓਂ ਆਉਣ ਵਾਲੀ ਟ੍ਰੈਫ਼ਿਕ ਵੱਲ ਖਾਸ ਧਿਆਨ ਦੇ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਾਈਨ ਬੋਰਡ ਵੀ ਵੱਖ-ਵੱਖ ਥਾਵਾਂ ’ਤੇ ਲਗਾਏ ਜਾਣਗੇ ਤਾਂ ਜੋ ਜਿਹੜੇ ਯਾਤਰੀ ਬਟਾਲਾ, ਜੰਮੂ, ਤਰਨਤਾਰਨ ਅਤੇ ਜਲੰਧਰ ਵੱਲ ਜਾਣਾ ਹੋਵੇ ਉਹ ਅੰਮ੍ਰਿਤਸਰ ਸ਼ਹਿਰ ਅੰਦਰ ਆਉਣ ਦੀ ਬਜ਼ਾਏ ਛੇਹਰਟਾ ਸਥਿਤ ਬਾਈਪਾਸ ਰਾਹੀਂ ਰਸਤੇ ਵੱਲ ਜਾ ਸਕਣ। ਇਸ ਨਾਲ ਵੀ ਸ਼ਹਿਰ ਅੰਦਰ ਟ੍ਰੈਫ਼ਿਕ ਸਬੰਧੀ ਆਉਣ ਵਾਲੀ ਮੁਸ਼ਕਲ ਤੋਂ ਕਾਫ਼ੀ ਨਿਜ਼ਾਤ ਮਿਲ ਸਕੇਗੀ।
ਇਹ ਵੀ ਪੜ੍ਹੋ- ਪਾਕਿ ਦੇ ਗੁ. ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ ਪੰਜ ਮੰਜ਼ਿਲਾ ‘ਦਰਸ਼ਨ ਰਿਜ਼ਾਰਟ’, ਮਿਲਣਗੀਆਂ ਇਹ ਸਹੂਲਤਾਂ
ਪੁਲਸ ਕਮਿਸ਼ਨਰ ਭੁੱਲਰ ਨੇ ਸ਼ਹਿਰ ਦੀ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 714 ਪੁਲਸ ਕਰਮਚਾਰੀ ਵੱਖ-ਵੱਖ ਇਲਾਕਿਆਂ ਦੇ ਪੁਆਇੰਟਾਂ ’ਤੇ ਤਾਇਨਾਤ ਕੀਤੇ ਹਨ, ਜੋ ਤਨਦੇਹੀ ਅਤੇ ਸਖ਼ਤ ਮਿਹਨਤ ਕਰ ਕੇ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾ ਸਕਣ। ਕਮਿਸ਼ਨਰ ਭੁੱਲਰ ਨੇ ਕਿਹਾ ਕਿ ਜਿੱਥੇ ਪੁਲਸ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੁਲਸ ਦਾ ਸਹਿਯੋਗ ਦੇਣ ਅਤੇ ਆਪਣੇ ਵਹੀਕਲਾਂ ਨੂੰ ਸਹੀ ਤਰੀਕੇ ਨਾਲ ਪਾਰਕ ਕਰਨ। ਉਨ੍ਹਾਂ ਕਿਹਾ ਕਿ ਇੱਧਰ-ਉੱਧਰ ਸੜਕਾਂ ’ਤੇ ਨਾ ਪਾਰਕ ਕਰਨ ਅਤੇ ਕਦੇਂ ਵੀ ਰਾਂਗ ਸਾਈਡ ਵੱਲ ਆਪਣਾ ਵਹੀਕਲ ਨਾ ਚਲਾਉਂਣ, ਜਿਸ ਨਾਲ ਟ੍ਰੈਫ਼ਿਕ ਜਾਮ ਦਾ ਸਾਹਮਣਾ ਕਰਨਾ ਪੈ ਸਕੇ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਤਾਕੀਦ ਕਰਦਿਆਂ ਕਿਹਾ ਕਿ ਉਹ ਆਪਣਾ ਸਾਮਾਨ ਦੁਕਾਨ ਦੀ ਹਦੂਦ ਅੰਦਰ ਹੀ ਰੱਖਣ ਅਤੇ ਸੜਕ ਅਤੇ ਫੁੱਟਪਾਥ ਨੂੰ ਸਾਫ਼ ਰੱਖਣ। ਇਸ ਨਾਲ ਵੀ ਟ੍ਰੈਫ਼ਿਕ ਜਾਮ ਤੋਂ ਕਾਫ਼ੀ ਨਿਜ਼ਾਤ ਮਿਲੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਾਹਨ ਚਲਾਉਂਦੇ ਸਮੇਂ ਸਮੂਹ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਪੁਲਸ ਨੂੰ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਹਿਯੋਗ ਦੇਣ।
'ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8