ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਾਇਕ ਮਲਕੀਤ ਸਿੰਘ ਹੋਏ ਨਤਮਸਤਕ ਹੋਏ

Friday, Sep 19, 2025 - 10:12 PM (IST)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਾਇਕ ਮਲਕੀਤ ਸਿੰਘ ਹੋਏ ਨਤਮਸਤਕ ਹੋਏ

ਅੰਮ੍ਰਿਤਸਰ (ਸਰਬਜੀਤ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪ੍ਰਸਿੱਧ ਗਾਇਕ ਮਲਕੀਤ ਸਿੰਘ ਨੇ ਨਤਮਸਤਕ ਹੋ ਕੇ ਜਿੱਥੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਉਨ੍ਹਾਂ ਨੇ ਹੜ੍ਹਾਂ ਨਾਲ ਪ੍ਰਭਾਵਤ ਲੋਕਾਂ ਦੀ ਭਲਾਈ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਮਲਕੀਤ ਸਿੰਘ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਰਹਿੰਦੇ ਅਨੇਕਾਂ ਐਨਆਰਆਈ ਹੜ੍ਹ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹਨ ਤੇ ਲਗਾਤਾਰ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਸੇਵਾ ਤੇ ਹੌਸਲੇ ਦਾ ਹੈ। “ਸਾਡਾ ਯੂਥ ਜਿਹੜਾ ਪਹਿਲਾਂ ਬਦਨਾਮ ਕੀਤਾ ਜਾਂਦਾ ਸੀ, ਅੱਜ ਉਹੀ ਟਰੈਕਟਰਾਂ ਤੇ ਰਾਸ਼ਨ ਲੈ ਕੇ ਮੋਹਰੇ ਖੜਾ ਹੋਇਆ ਹੈ। ਇਹ ਸਾਡੀ ਨਵੀਂ ਪੀੜ੍ਹੀ ਦੀ ਅਸਲ ਤਸਵੀਰ ਹੈ,” ਮਲਕੀਤ ਸਿੰਘ ਨੇ ਜਜ਼ਬਾਤੀ ਢੰਗ ਵਿੱਚ ਕਿਹਾ ਕਿ ਉਨ੍ਹਾਂ ਨੇ ਆਪਣੇ ਨਵੇਂ ਗੀਤ ਦੀ ਰਿਲੀਜ਼ ਵੀ ਦੋ ਹਫ਼ਤੇ ਲਈ ਰੋਕ ਦਿੱਤੀ ਹੈ ਤਾਂ ਜੋ ਲੋਕਾਂ ਦਾ ਧਿਆਨ ਹੜ੍ਹ ਪੀੜਤਾਂ ਦੀ ਸਹਾਇਤਾ ਵੱਲ ਹੀ ਰਹੇ। ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ਾਂ 'ਚ ਵੀ ਚੈਰਟੀ ਸ਼ੋਅ ਕਰਕੇ ਹੜ੍ਹ ਪੀੜਤਾਂ ਲਈ ਫੰਡ ਇਕੱਠੇ ਕੀਤੇ ਜਾ ਰਹੇ ਹਨ। “ਅਸੀਂ ਵਧ ਤੋਂ ਵਧ ਪੈਸਾ ਇਕੱਠਾ ਕਰਕੇ ਇੱਥੇ ਭੇਜਾਂਗੇ, ਪਰ ਇਹ ਯਕੀਨੀ ਬਣਾਉਣਾ ਬਹੁਤ ਜਰੂਰੀ ਹੈ ਕਿ ਇਹ ਪੈਸਾ ਸਹੀ ਥਾਵਾਂ ਤੇ ਲੱਗੇ,”
ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸੇਵਾ ਸੰਸਥਾਵਾਂ ਦੀ ਵੀ ਪ੍ਰਸ਼ੰਸਾ ਕੀਤੀ ਜੋ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਇੱਕ ਅਜਿਹਾ ਸਿਸਟਮ ਬਣਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਯਕੀਨੀ ਬਣਾਇਆ ਜਾ ਸਕੇ ਕਿ ਜਿਹੜੇ ਲੋਕ ਸਚਮੁਚ ਹੜ੍ਹ ਨਾਲ ਪ੍ਰਭਾਵਤ ਹੋਏ ਹਨ, ਉਨ੍ਹਾਂ ਤੱਕ ਹੀ ਮਦਦ ਪਹੁੰਚੇ।ਉਨ੍ਹਾਂ ਨੇ ਖਾਸ ਕਰਕੇ ਉਨ੍ਹਾਂ ਨੌਜਵਾਨਾਂ ਦੀ ਗੱਲ ਕੀਤੀ ਜੋ ਆਪਣੇ ਘਰਾਂ ਦੀ ਪਰਵਾਹ ਕੀਤੇ ਬਿਨਾਂ, ਲੋਕਾਂ ਦੀ ਮਦਦ ਲਈ ਪਹੁੰਚੇ ਹਨ। "ਕਈਆਂ ਦੇ ਟਰੈਕਟਰ ਉਲਟ ਗਏ, ਕਈਆਂ ਨੂੰ ਜਾਨੀ ਨੁਕਸਾਨ ਹੋਇਆ, ਪਰ ਉਨ੍ਹਾਂ ਦੀ ਸੇਵਾ ਦੀ ਭਾਵਨਾ ਡੋਲਦੀ ਨਹੀਂ।ਆਖ਼ਿਰ ਵਿੱਚ ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੇ ਐਨਆਰਆਈ ਤੇ ਦਿਲਦਾਰ ਲੋਕ ਆਉਣ ਵਾਲੇ ਦਿਨਾਂ ਵਿੱਚ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਜਾਰੀ ਰੱਖਣ। “ਪੈਸੇ ਨਾਲ ਨਹੀਂ, ਅਰਦਾਸ ਨਾਲ ਗੱਲ ਬਣਦੀ ਹੈ। ਅਸੀਂ ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਕੋਲੋਂ ਬਲ ਲੈਂਦੇ ਹਾਂ, ਬਾਕੀ ਸਾਰੀ ਤਾਕਤ ਆਪ ਆ ਜਾਂਦੀ ਹੈ।


author

Hardeep Kumar

Content Editor

Related News