ਜਥੇਦਾਰ ਸਹਿਬਾਨ ਨੂੰ ਅਹੁੱਦਿਆਂ ਤੋਂ ਹਟਾਏ ਜਾਣ ਕਾਰਨ ਸਿੱਖ ਕੋਮ ’ਚ ਭਾਰੀ ਰੋਸ : ਤਲਬੀਰ ਗਿੱਲ

Sunday, Mar 09, 2025 - 12:24 PM (IST)

ਜਥੇਦਾਰ ਸਹਿਬਾਨ ਨੂੰ ਅਹੁੱਦਿਆਂ ਤੋਂ ਹਟਾਏ ਜਾਣ ਕਾਰਨ ਸਿੱਖ ਕੋਮ ’ਚ ਭਾਰੀ ਰੋਸ : ਤਲਬੀਰ ਗਿੱਲ

ਅੰਮ੍ਰਿਤਸਰ (ਛੀਨਾ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਬਾਦਲ ਧੜੇ ਵਲੋਂ ਬਦਲੇ ਦੀ ਭਾਵਨਾ ਨਾਲ ਅਹੁੱਦਿਆਂ ਤੋਂ ਹਟਾਏ ਜਾਣ ਕਾਰਨ ਸਮੁੱਚੀ ਸਿੱਖ ਕੋਮ ’ਚ ਭਾਰੀ ਰੋਸ ਹੈ। ਇਹ ਵਿਚਾਰ ਵਿਧਾਨ ਸਭਾ ਹਲਕਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਲਬੀਰ ਸਿੰਘ ਗਿੱਲ ਨੇ ਅੱਜ ਗੱਲਬਾਤ ਕਰਦਿਆਂ ਪ੍ਰਗਟਾਏ। 

ਇਹ ਵੀ ਪੜ੍ਹੋ- ਗ੍ਰੰਥੀ ਦਾ ਹੈਰਾਨ ਕਰ ਦੇਣ ਵਾਲਾ ਕਾਰਾ, 18 ਦਿਨਾਂ 'ਚ ਕੀਤਾ ਅਜਿਹਾ ਕਾਂਡ ਕਿ...

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਜਥੇਦਾਰ ਸਹਿਬਾਨ ਨੂੰ ਜਲੀਲ ਕਰਕੇ ਅਹੁੱਦੇ ਤੋਂ ਹਟਾਉਣ ਦੇ ਲਏ ਗਏ ਫ਼ੈਸਲੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਅਜਿਹੇ ਡੂੰਗੇ ਟੋਏ ’ਚ ਸੁੱਟ ਦਿੱਤਾ ਹੈ, ਜਿਥੋਂ ਅਕਾਲੀ ਦਲ ਹੁਣ ਕਦੇ ਵੀ ਬਾਹਰ ਨਹੀ ਨਿਕਲ ਸਕੇਗਾ। ਤਲਬੀਰ ਗਿੱਲ ਨੇ ਜਥੇਦਾਰ ਸਹਿਬਾਨ ਨੂੰ ਅਹੁੱਦੇ ਤੋਂ ਹਟਾਏ ਜਾਣ ਤੋਂ ਬਾਅਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮੀਡੀਆ ’ਚ ਆਏ ਬਿਆਨ ’ਤੇ ਟਿੱਪਣੀ ਕਰਦਿਆਂ ਆਖਿਆ ਕਿ ਇਕ ਵਿਸ਼ੇਸ਼ ਵਿਅਕਤੀ ਦੇ ਰੂਪ ’ਚ ਆਪਣੇ ਜੀਜੇ ਸੁਖਬੀਰ ਸਿੰਘ ਬਾਦਲ ਨੂੰ ਦਰਿਆ ਦਿਲੀ ਦਿਖਾਉਣ ਦੀ ਸਲਾਹ ਦੇਣ ਵਾਲੇ ਮਜੀਠੀਆ ਸਾਬ੍ਹ ਹੁਣ ਤੱਕ ਮਾਝੇ ਦੇ ਕਈ ਸੀਨੀਅਰ ਲੀਡਰਾਂ ਨੂੰ ਪਾਰਟੀ ’ਚੋਂ ਕੱਢੇ ਜਾਣ ’ਤੇ ਤੁਸੀਂ ਕਿਉਂ ਨਹੀਂ ਦਰਿਆਦਿਲੀ ਦਿਖਾਈ, ਕਿਉਂਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਲੰਮੇ ਸਮੇਂ ਤੋਂ ਖਤਮ ਕਰਨ ਦੀਆਂ ਸਾਜਿਸ਼ਾਂ ਘੜ ਰਹੇ ਸੀ, ਜਿਸ ਵਿਚ ਤੁਸੀਂ ਹੁਣ ਪੂਰੀ ਤਰ੍ਹਾਂ ਨਾਲ ਸਫਲ ਹੋ ਗਏ ਹੋ, ਇਸ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਤਲਬੀਰ ਗਿੱਲ ਨੇ ਕਿਹਾ ਕਿ ਮਜੀਠੀਆ ਦੀ ਮਾੜੀ ਤੇ ਗੁੰਝਲਦਾਰ ਰਾਜਨੀਤੀ ਨੇ ਮਾਝੇ ’ਚ ਸ਼੍ਰੋਮਣੀ ਅਕਾਲੀ ਦਲ ਦਾ ਮੁਕੰਮਲ ਸਫਾਇਆ ਕਰਕੇ ਰੱਖ ਦਿੱਤਾ ਹੈ। ਤਲਬੀਰ ਗਿੱਲ ਨੇ ਅਖੀਰ ’ਚ ਕਿਹਾ ਕਿ ਬਾਦਲ ਧੜੇ ਵਲੋਂ ਜਥੇਦਾਰ ਸਹਿਬਾਨ ਦੇ ਮਾਣ ਸਤਿਕਾਰ ਨੂੰ ਢਾਹ ਲਗਾਉਦਿਆਂ ਉਨ੍ਹਾਂ ਨੂੰ ਕਾਹਲੀ ’ਚ ਅਹੁੱਦਿਆਂ ਤੋਂ ਹਟਾਉਣ ਲਈ ਵਰਤੇ ਗਏ ਹੱਥਕੰਡੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਦਾ ਕਾਰਨ ਬਣਨਗੇ। 

ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਾਰ ਫਿਰ ਮੌਸਮ 'ਚ ਆਵੇਗਾ ਵੱਡਾ ਬਦਲਾਅ, ਪੜ੍ਹ ਲਓ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News