ਸ਼ਾਰਟ ਸਰਕਟ ਕਾਰਨ ਕਰਿਆਨੇ ਵਾਲੇ ਗੋਦਾਮ ''ਚ ਲੱਗੀ ਅੱਗ

Friday, Nov 09, 2018 - 06:24 PM (IST)

ਗੁਰਦਾਸਪੁਰ, (ਵਿਨੋਦ)— ਸਥਾਨਕ ਝੂਲਣ ਮਹਿਲ ਨੇੜੇ ਇਕ ਘਰ 'ਚ ਬਣੇ ਕਰਿਆਨੇ ਵਾਲੇ ਗੋਦਾਮ 'ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੇ ਕਾਰਨ ਸਾਰਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ।  
ਇਸ ਸੰਬੰਧੀ ਜਾਣਕਾਰੀ ਦਿੰਦਿਆ ਘਰ ਦੇ ਮਾਲਕ ਹਰਜਿੰਦਰ ਸਿੰਘ ਪੁੱਤਰ ਸਰਦਾਰ ਮੋਹਣ ਸਿੰਘ ਨਿਵਾਸੀ ਝੂਲਣ ਮਹਿਲ ਗੁਰਦਾਸਪੁਰ ਨੇ ਦੱਸਿਆ ਕਿ ਅੱਜ ਅਚਾਨਕ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ 'ਚ ਹੀ ਬਣੇ ਕਰਿਆਨੇ ਦੇ ਸਾਮਾਨ ਦੇ ਗੋਦਾਮ 'ਚ ਅੱਗ ਲੱਗ ਗਈ। ਜਿਸ ਨੂੰ ਕਾਫੀ ਬੁਝਾਉਣ ਦੀ ਕੌਸ਼ਿਸ ਕੀਤੀ ਪਰ ਅੱਗ 'ਤੇ ਕਾਫੀ ਦੇਰ ਬਾਅਦ ਕਾਬੂ ਪਾਇਆ ਗਿਆ। ਇਸ ਸੰਬੰਧੀ ਤੁਰੰਤ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ, ਜਿਸ ਉਪਰੰਤ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਉਸ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਉਸ ਦੇ ਘਰ ਦਾ ਕੀਮਤੀ ਸਾਮਾਨ ਅਤੇ ਗੋਦਾਮ 'ਚ ਪਿਆ ਕਰਿਆਨੇ ਦਾ ਸਾਮਾਨ ਸੜ ਗਿਆ ਹੈ। ਜਿਸ ਕਾਰਨ ਉਸ ਦਾ ਕਰੀਬ ਡੇਢ ਲੱਖ ਦਾ ਨੁਕਸਾਨ ਹੋਇਆ ਹੈ।


Related News