ਗੁ.ਮੀਰੀ ਪੀਰੀ ਸਾਹਿਬ ਦੇ ਪ੍ਰਬੰਧਾਂ ’ਚ ਸ਼੍ਰੋਮਣੀ ਕਮੇਟੀ ਦਖਲ ਨਾ ਦੇਵੇ : ਪਰਦੀਪ ਸਿੰਘ
Monday, Sep 23, 2024 - 12:29 PM (IST)
ਅੰਮ੍ਰਿਤਸਰ (ਛੀਨਾ)- ਗੁ.ਮੀਰੀ ਪੀਰੀ ਸਾਹਿਬ ਕੋਟ ਆਤਮਾ ਰਾਮ ਦੀ ਪ੍ਰਬੰਧਕ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਪਰਦੀਪ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਪਿਛਲੇ ਦਿਨੀ ਕੁਝ ਵਿਅਕਤੀਆਂ ਵਲੋਂ ਨਵੀਂ ਕਮੇਟੀ ਬਣਾਉਣ ਦੇ ਕੀਤੇ ਗਏ ਦਾਅਵੈ ਨੂੰ ਸਿਰੇ ਤੋਂ ਨਿਕਾਰਿਆ ਗਿਆ। ਇਸ ਮੋਕੇ ’ਤੇ ਸੰਬੋਧਨ ਕਰਦਿਆਂ ਪ੍ਰਧਾਨ ਪਰਦੀਪ ਸਿੰਘ ਤੇ ਜਨਰਲ ਸਕੱਤਰ ਦਿਵਜੋਤ ਸਿੰਘ ਚਾਵਲਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁ.ਮੀਰੀ ਪੀਰੀ ਸਾਹਿਬ ਦੇ ਪ੍ਰਬੰਧਾਂ ’ਚ ਵਾਰ-ਵਾਰ ਦਖਲ ਦੇਣ ਕਾਰਨ ਹੁਣ ਮਾਣਯੋਗ ਅਦਾਲਤ ’ਚ ਕੇਸ ਦਾਇਰ ਕੀਤਾ ਗਿਆ ਹੈ ਜਿਸ ਲਈ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਪਾਰਟੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਪਤੀ ਦੀ ਕਰਤੂਤ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਦੋਸਤ ਨਾਲ ਮਿਲ ਟੱਪ ਛੱਡੀਆਂ ਹੱਦਾਂ
ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ’ਚ ਕੇਸ ਵਿਚਾਰ ਅਧੀਨ ਹੋਣ ਸਦਕਾ ਗੁ.ਮੀਰੀ ਪੀਰੀ ਸਾਹਿਬ ਦੀ ਕੋਈ ਵੀ ਨਵੀਂ ਕਮੇਟੀ ਨਹੀਂ ਬਣਾਈ ਜਾ ਸਕਦੀ ਜਿਸ ਸਦਕਾ ਕਮੇਟੀ ਬਣਾਉਣ ਦਾ ਦਾਅਵਾ ਕਰਕੇ ਸੰਗਤਾਂ ਨੂੰ ਭਰਮਾਉਣ ਵਾਲਿਆਂ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰਦੀਪ ਸਿੰਘ ਤੇ ਚਾਵਲਾ ਨੇ ਕਿਹਾ ਕਿ ਗੁ.ਮੀਰੀ ਪੀਰੀ ਸਾਹਿਬ ਦੀ ਕਮੇਟੀ ’ਚੋਂ ਕੱਢੇ ਹੋਏ ਕੁਝ ਵਿਅਕਤੀ ਜਾਣ ਬੁਝ ਕੇ ਨਵਾਂ ਬਿਖੇੜਾ ਖੜਾ ਕਰਨਾ ਚਾਹੁੰਦੇ ਹਨ ਜਿੰਨਾ ਦੀਆਂ ਚਾਲਾਂ ਤੋਂ ਸੰਗਤਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਉਕਤ ਆਗੂਆਂ ਨੇ ਅਖੀਰ ’ਚ ਕਿਹਾ ਕਿ ਮਾਣਯੋਗ ਅਦਾਲਤ ਦਾ ਹੁਣ ਜੋ ਵੀ ਫੈਸਲਾ ਆਵੇਗਾ ਸਾਨੂੰ ਉਹ ਮਨਜ਼ੂਰ ਹੋਵੇਗਾ ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਜਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਪ੍ਰਬੰਧਾਂ ’ਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ।
ਇਹ ਵੀ ਪੜ੍ਹੋ- ਜ਼ਰਾ ਬਚ ਕੇ! ਹੁਣ ਹਸੀਨਾਵਾਂ ਨਿਊਡ ਹੋ ਕੇ ਲੱਗੀਆਂ ਭਰਮਾਉਣ, ਵੀਡੀਓ ਕਾਲ ਰਿਕਾਰਡ ਕਰ ਕੇ ਫਿਰ ਕਰਦੀਆਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8