ਸ਼੍ਰੋਮਣੀ ਕਮੇਟੀ ਮੈਂਬਰ ਦਾ ਨਸ਼ਿਆਂ ਨੂੰ ਉਤਸ਼ਾਹਿਤ ਕਰਨਾ ਨਮੋਸ਼ੀ ਦੀ ਗੱਲ : ਪ੍ਰੋ. ਸਰਚਾਂਦ ਸਿੰਘ

Tuesday, Jan 17, 2023 - 10:56 AM (IST)

ਅੰਮ੍ਰਿਤਸਰ (ਜ.ਬ)- ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਇਕ ਅਹਿਮ ਵਿਭਾਗ ਦੇ ਮੈਂਬਰ ਇੰਚਾਰਜ ਵੱਲੋਂ ਪਰਿਵਾਰਕ ਮੈਂਬਰ ਦੇ ਵਿਆਹ ਦੀ ਲੋਹੜੀ ਪਾਰਟੀ ਵਿਚ ਕਥਿਤ ਸ਼ਰਾਬ ਵਰਤਾਉਣ ਅਤੇ ਸ਼ਰਾਬ ਸੇਵਨ ਕਰਨ ਵਾਲਿਆਂ ਦੀ ਟੇਬਲ ’ਤੇ ਬੈਠੇ ਹੋਣ ਦੀ ਸੋਸ਼ਲ ਮੀਡੀਆ ਵਿਚ ਤੇਜ਼ੀ ਨਾਲ ਵਾਇਰਲ ਹੋ ਰਹੀ ਇਤਰਾਜ਼ਯੋਗ ਤਸਵੀਰ ’ਤੇ ਨਿਰਪੱਖ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖਦਿਆਂ ਵਾਇਰਲ ਤਸਵੀਰ ਦੀ ਸੱਚਾਈ ਸਾਹਮਣੇ ਲਿਆਉਣ ਲਈ ਪੂਰੇ ਵਰਤਾਰੇ ਦੀ ਨਿਰਪੱਖ ਜਾਂਚ ਕਰਾਉਣ ਤੋਂ ਪਹਿਲਾਂ ਉਕਤ ਮੈਂਬਰ ਦੀ ਸ਼੍ਰੋਮਣੀ ਕਮੇਟੀ ’ਚ ਇਕ ਅਹਿਮ ਵਿਭਾਗ ਦੀ ਮੈਂਬਰ ਇੰਚਾਰਜ ਵਜੋਂ ਕੀਤੀ ਗਈ ਨਿਯੁਕਤੀ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ- ਪਾਕਿ ਦੇ ਸਾਬਕਾ ਸੈਨਾ ਮੁਖੀ ਕਮਰ ਜਾਵੇਦ ਬਾਜਵਾ ਦਾ ਨਿੱਜੀ ਟੈਕਸ ਡਾਟਾ ਲੀਕ, ਪੱਤਰਕਾਰ ਨੂੰ ਕੀਤਾ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਮਾਝੇ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਦੀ ਇਸ ਤਸਵੀਰ ਨੂੰ ਦੇਖ ਕੇ ਬਤੌਰ ਇਕ ਸਿੱਖ ਮੇਰੇ ਮਨ ਨੂੰ ਗਹਿਰੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਧਰਮ ਪ੍ਰਚਾਰ ਲਈ ਚੁਣੇ ਜਾਂਦੇ ਹਨ। ਨਾ ਕਿ ਕੁਰਹਿਤਾਂ ਨੂੰ ਉਤਸ਼ਾਹਿਤ ਕਰਨ ਲਈ। ਸ਼੍ਰੋਮਣੀ ਕਮੇਟੀ ਦਾ ਇਕ ਜ਼ਿੰਮੇਵਾਰ ਮੈਂਬਰ ਇਸ ਤਰ੍ਹਾਂ ਸ਼ਰੇਆਮ ਵਰਤਾਰਾ ਕਰੇਗਾ ਤਾਂ ਉਸ ਤੋਂ ਦੂਜਿਆਂ ਨੂੰ ਗੁਰਮਤਿ ਦਾ ਪਾਠ ਪੜ੍ਹਾਉਣ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ। ਇਹ ਤਸਵੀਰ ਉਕਤ ਮੈਂਬਰ ਦੇ ਪਰਿਵਾਰਕ ਸਮਾਗਮ ਦੀ ਦੱਸੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਆਪਣੇ ਪਰਿਵਾਰਕ ਸਮਾਗਮਾਂ ਵਿਚ ਨਸ਼ੇਈ ਪਦਾਰਥਾਂ ਨੂੰ ਵਰਤਾਉਂਦੇ ਹੋਣ ਫਿਰ ਉਹ ਹੋਰਨਾਂ ਨੂੰ ਕੀ ਮਤ ਦੇਵੇਗਾ? ਉਸ ਵੱਲੋਂ ਅਜਿਹੇ ਸਮਾਗਮਾਂ ਵਿਚ ਸਮੂਲੀਅਤ ਕਰਨ ਨਾਲ ਨਸ਼ਿਆਂ ਦੇ ਸੇਵਨ ਨੂੰ ਉਤਸ਼ਾਹ ਮਿਲਣਾ ਵਾਜਬ ਹੈ। ਜੋ ਲੋਕ ਆਪਣੇ ਪੁੱਤਰਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਸਿੱਖ ਰਹਿਤ ਮਰਿਆਦਾ ਦਾ ਪਾਲਣ ਨਹੀਂ ਕਰਾ ਸਕਦੇ ਜਾਂ ਪਰਿਵਾਰਾਂ ਨੂੰ ਸੰਭਾਲ ਨਹੀਂ ਸਕਦੇ ਤਾਂ ਉਹ ਸਮਾਜ ਨੂੰ ਕਿਵੇਂ ਸੰਭਾਲੇਗਾ?

ਇਹ ਵੀ ਪੜ੍ਹੋ- ਅਮਰੀਕਾ ’ਚ ਤੂਫ਼ਾਨ ਕਾਰਨ ਢਹਿ-ਢੇਰੀ ਹੋਏ ਮਕਾਨ; ਮਲਬੇ ’ਚੋਂ ਕੱਢੇ ਗਏ ਲੋਕ, 9 ਮਰੇ

ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਿਚ ਬਣੇ ਰਹਿਣ ਦਾ ਕੀ ਹੱਕ ਹੈ? ਪਿਛਲੇ ਸਮਿਆਂ ਦੌਰਾਨ ਵੀ ਸਿੱਖ ਧਾਰਮਿਕ ਸਖਸ਼ੀਅਤਾਂ ਵੱਲੋਂ ਅਜਿਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਨਾਲ ਕਈ ਵਾਰ ਵਿਵਾਦ ਪੈਦਾ ਹੋ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਹਿ ਚੁੱਕੇ ਉਕਤ ਮੈਂਬਰ ਬਾਰੇ ਤਸਵੀਰ ਦੇ ਤੱਥ ਸਹੀ ਹਨ ਤਾਂ ਇਹ ਸ਼੍ਰੋਮਣੀ ਕਮੇਟੀ ਅਤੇ ਪੰਥ ਲਈ ਮਾਯੂਸੀ ਦੀ ਗਲ ਹੈ। ਇਸ ਤਸਵੀਰ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਕਿਰਦਾਰ ਨੂੰ ਢਾਹ ਲਾਈ ਹੈ। ਜਿਨ੍ਹਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਸਿਰ ਨਸ਼ਾ ਵਿਰੋਧੀ ਮੁਹਿੰਮ ਚਲਾਉਣ, ਧਰਮ ਪ੍ਰਚਾਰ ਕਰਨ ਅਤੇ ਮਰਿਆਦਾ ਵਿਚ ਬਣੇ ਰਹਿਣ ਅਤੇ ਮਰਿਆਦਾ ਨੂੰ ਸਖ਼ਤੀ ਨਾਲ ਅਪਣਾਉਣ ਦੀ ਜ਼ਿੰਮੇਵਾਰੀ ਹੈ ਜੇ ਉਹੀ ਅਜਿਹੇ ਨਕਾਰਾਤਮਿਕ ਵਰਤਾਰਿਆਂ ਵਿਚ ਸ਼ਾਮਲ ਹੋਣਗੇ ਤਾਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਕਹਾਣੀ ਕਿਧਰ ਜਾਵੇਗੀ?

ਇਹ ਵੀ ਪੜ੍ਹੋ- ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ, 21 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News