ਗੁਰਦੁਆਰਿਆਂ ਦੀਆਂ ਜਾਇਦਾਦਾਂ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਦਾ ਜ਼ਬਰੀ ਕਬਜ਼ਾ! ਜਗ੍ਹਾ ਨਾ ਛੱਡਣ ’ਤੇ ਲੱਗੇਗਾ ਪੱਕਾ ਧਰਨਾ

09/28/2022 12:33:39 PM

ਅੰਮ੍ਰਿਤਸਰ (ਛੀਨਾ) - ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ’ਤੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਰਸੀਵਰ, ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਪਿੰਡ ਸੁਲਤਾਨਵਿੰਡ ਦੇ ਨਿਵਾਸੀਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਗੁਰਦੁਆਰਿਆਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ’ਤੇ ਜ਼ਬਰੀ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਾਏ। ਇਸ ਮੌਕੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਰਸੀਵਰ ਚਰਨਜੀਤ ਸਿੰਘ ਰਾਣਾ, ਜਥਾ ਸਿਰਲੱਥ ਖਾਲਸਾ ਦੇ ਮੁਖੀ ਭਾਈ ਦਿਲਬਾਗ ਸਿੰਘ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਉਂਦੇ ਕਿਹਾ ਕਿ ਗੁ. ਅਟਾਰੀ ਸਾਹਿਬ, ਜੋ ਹੁਣ ਸ਼੍ਰੋਮਣੀ ਕਮੇਟੀ ਅਧੀਨ ਹੈ, ਦੀ ਮਾਲਕੀ ਵਾਲੀ ਜ਼ਮੀਨ 9 ਕਨਾਲ 6 ਮਰਲੇ ਕਪੂਰ ਨਗਰ ਸੁਲਤਾਨਵਿੰਡ ਰੋਡ ਵਿਖੇ ਮੌਜੂਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ’ਤੇ ਦਰਜ ਵਾਲੀ 11 ਕਨਾਲ 8 ਮਰਲੇ ਜਗਾ, ਜੋ ਕੰਵਰ ਐਵੇਨਿਊ ਪੱਤੀ ਮਲਕੋ ਪਿੰਡ ਸੁਲਤਾਨਵਿੰਡ ’ਚ ਸਥਿਤ ਹੈ, ਇਨ੍ਹਾਂ ਦੀ ਕੀਮਤ ਕਰੋੜਾਂ ਰੁਪਏ ’ਚ ਹੈ। ਉਨ੍ਹਾਂ ਕਿਹਾ ਕਿ ਉਕਤ ਦੋਵਾਂ ਥਾਵਾਂ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਉਸ ਦੇ ਭਰਾ ਦਾ ਨਾਜਾਇਜ਼ ਕਬਜ਼ਾ ਹੈ।

ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ

ਉਕਤ ਆਗੂਆਂ ਨੇ ਕਿਹਾ ਕਿ ਇਨ੍ਹਾਂ ਥਾਵਾਂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਦਾ ਨਾਜਾਇਜ਼ ਕਬਜ਼ਾ ਛੁਡਵਾਉਣ ਲਈ ਅਸੀਂ ਕਈ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ, ਸਿੰਘ ਸਾਹਿਬ ਤੇ ਹੋਰ ਅਧਿਕਾਰੀਆਂ ਨੂੰ ਮਿਲ ਕੇ ਸਾਰੇ ਕਾਗਜ਼ਤ ਸੌਂਪ ਚੁੱਕੇ ਹਾਂ। ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਆਪਣੇ ਮੈਂਬਰ ਕੋਲੋਂ ਉਕਤ ਥਾਵਾਂ ਛੁਡਵਾਉਣ ਲਈ ਕੋਈ ਖੇਚਲ ਨਹੀਂ ਕੀਤੀ। ਉਕਤ ਆਗੂਆਂ ਨੇ ਪਿੰਡ ਸੁਲਤਾਨਵਿੰਡ ਦੇ ਨਿਵਾਸੀਆਂ ਦੀ ਮੌਜੂਦਗੀ ’ਚ ਸ਼੍ਰੋਮਣੀ ਕਮੇਟੀ ਨੂੰ ਤਾੜਨਾਂ ਕਰਦਿਆਂ ਆਖਿਆ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ 15 ਦਿਨਾਂ ’ਚ ਮੈਂਬਰ ਹਰਜਾਪ ਸਿੰਘ ਕੋਲੋਂ ਉਕਤ ਦੋਵਾਂ ਜਗ੍ਹਾ ਦੇ ਨਾਜਾਇਜ਼ ਕਬਜ਼ੇ ਨਾ ਛੁਡਵਾਏ ਤਾਂ ਰੋਸ ’ਚ ਸਿੱਖ ਜਥੇਬੰਦੀਆਂ ਤੇ ਇਲਾਕੇ ਦੀਆ ਸੰਗਤਾਂ ਸੜਕਾਂ ’ਤੇ ਉੱਤਰ ਕੇ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਬਾਹਰ ਪੱਕਾ ਧਰਨਾ ਵੀ ਲਗਾਉਣਗੀਆਂ।

ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਾਰੇ ਦੋਸ਼ ਝੂਠ ਦਾ ਪੁਲੰਦਾ : ਸੁਲਤਾਨਵਿੰਡ
ਇਸ ਸਬੰਧ ’ਚ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਨੇ ਸ਼੍ਰੋਮਣੀ ਕਮੇਟੀ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦੇ ਲਗਾਏ ਦੋਸ਼ਾਂ ਨੂੰ ਸਰਾਸਰ ਗਲਤ ਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਕਿਹਾ ਕਿ ਕਪੂਰ ਨਗਰ ਵਾਲੀ ਜਗ੍ਹਾ ਨਾਲ ਮੇਰਾ ਕੋਈ ਸਬੰਧ ਨਹੀਂ, ਉਹ ਸਵ. ਅਮਰੀਕ ਸਿੰਘ ਦੇ ਪਰਿਵਾਰ ਕੋਲ ਹੈ। ਬਾਕੀ ਰਹੀ ਪੱਤੀ ਮਲਕੋ ਵਾਲੀ ਜਗ੍ਹਾ ਦੀ ਗੱਲ ਤਾਂ ਅੱਜ ਵੀ ਮੈਂ ਸਵੀਕਾਰ ਕਰਦਾ ਹਾਂ ਕਿ ਉਹ ਜਗ੍ਹਾ ਪੱਤੀ ਮਲਕੋ ਦੇ ਗੁਰਦੁਆਰਾ ਸਾਹਿਬ ਦੇ ਨਾਂ ਹੈ, ਜਿਹੜੀ ਸਾਡੇ ਬਜ਼ੁਰਗਾਂ ਵੇਲੇ ਦੀ ਸਾਡੇ ਕੋਲ ਹੈ, ਜਿਸ ਨੂੰ ਖਰੀਦਣ ਲਈ ਪਹਿਲੀ ਕਮੇਟੀ ਨਾਲ ਬਿਆਨਾਂ ਵੀ ਹੋਇਆ ਸੀ ਪਰ ਕੁਝ ਵਿਅਕਤੀਆਂ ਦੇ ਵਿਰੋਧ ਕਾਰਨ ਰਜਿਸਟਰੀ ਨਹੀਂ ਹੋ ਸਕੀ।

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ

ਉਨ੍ਹਾਂ ਕਿਹਾ ਕਿ ਉਕਤ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੋਰ ਵੀ ਕੁਝ ਵਿਅਕਤੀਆਂ ਕੋਲ ਹੈ, ਜਿਨ੍ਹਾਂ ਦਾ ਕਿਸੇ ਨੇ ਕਦੇ ਜ਼ਿਕਰ ਨਹੀਂ ਕੀਤਾ ਪਰ ਮੈਨੂੰ ਸ਼੍ਰੋਮਣੀ ਕਮੇਟੀ ਮੈਂਬਰ ਹੋਣ ਕਾਰਨ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਕਤ ਜਗ੍ਹਾ ਦਾ ਅਸੀਂ ਸ਼ੁਰੂ ਤੋਂ ਹੀ ਠੇਕਾ ਵੀ ਦਿੰਦੇ ਆ ਰਹੇ ਹਾਂ, ਜਿਸ ਦੇ ਸਾਰੇ ਸਬੂਤ ਸਾਡੇ ਕੋਲ ਮੌਜੂਦ ਹਨ।
 


rajwinder kaur

Content Editor

Related News