ਬੀਜ ਘੁਟਾਲੇ ਕਾਰਣ ਸੁਖਜਿੰਦਰ ਰੰਧਾਵਾ ਤੁਰੰਤ ਦੇਵੇ ਅਸਤੀਫਾ : ਬੱਬੇਹਾਲੀ

Tuesday, Jun 09, 2020 - 01:57 AM (IST)

ਬੀਜ ਘੁਟਾਲੇ ਕਾਰਣ ਸੁਖਜਿੰਦਰ ਰੰਧਾਵਾ ਤੁਰੰਤ ਦੇਵੇ ਅਸਤੀਫਾ : ਬੱਬੇਹਾਲੀ

ਗੁਰਦਾਸਪੁਰ,(ਹਰਮਨ)- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਬੀਜ ਘੁਟਾਲੇ ਦਾ ਹਵਾਲਾ ਦਿੰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਤੁਰੰਤ ਅਸਤੀਫਾ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਘਪਲੇ, ਝੂਠ ਅਤੇ ਵਾਅਦਿਆਂ ਤੋਂ ਮੁਕਰਨਾ ਕਾਂਗਰਸ ਪਾਰਟੀ ਲਈ ਆਮ ਗੱਲ ਹੈ ਪਰ ਹੁਣ ਬੀਜ ਘੁਟਾਲੇ ਵਿਚ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਦੋਸ਼ੀ ਨੂੰ ਪੂਰੀ ਸ਼ਹਿ ਦਿੱਤੀ ਹੈ ਅਤੇ ਉਸ ਨੂੰ ਬਚਾਉਣ ਲਈ ਲੋਕਾਂ ਸਾਹਮਣੇ ਨਕਲੀ ਬਿੱਲ ਪੇਸ਼ ਕਰਨੋ ਵੀ ਗੁਰੇਜ ਨਹੀਂ ਕੀਤਾ।
ਬੱਬੇਹਾਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਪਹਿਲਾਂ ਹੀ ਕੰਗਾਲ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ ਵੱਡੇ ਸੁਪਨੇ ਦਿਖਾ ਕੇ ਕਰਜ਼ੇ ਵੀ ਮੁਆਫ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਖੁਦਕੁਸ਼ੀਆਂ ਲਈ ਮਜ਼ਬੂਰ ਹੋ ਰਹੇ ਕਿਸਾਨਾਂ ਨੂੰ ਲੁੱਟਣ ਲਈ ਕੀਤਾ ਗਿਆ ਬੀਜ ਘਪਲਾ ਇਸ ਸਰਕਾਰ ਦੀ ਅਰਥੀ ਵਿਚ ਆਖਰੀ ਕਿੱਲ ਸਿੱਧ ਹੋਵੇਗਾ।


author

Deepak Kumar

Content Editor

Related News