ਅੰਮ੍ਰਿਤਸਰ ਹਵਾਈ ਅੱਡੇ 'ਤੇ 32 ਯਾਤਰੀਆਂ ਨੂੰ ਛੱਡ ਕੇ ਰਵਾਨਾ ਹੋਈ 'ਸਕੂਟ' ਏਅਰਲਾਈਨ ਨੇ ਮੰਗੀ ਮੁਆਫੀ
Friday, Jan 20, 2023 - 04:10 PM (IST)
ਸਿੰਗਾਪੁਰ/ ਅੰਮ੍ਰਿਤਸਰ : ਬਜਟ ਏਅਰਲਾਈਨ 'ਸਕੂਟ' ਨੇ ਅੰਮ੍ਰਿਤਸਰ ਤੋਂ ਸਿੰਗਾਪੁਰ ਆਉਣ ਵਾਲੀ ਫਲਾਈਟ ਦੇ ਸਮਾਂ 'ਚ ਬਦਲਾਅ ਕਰਨ ਦੀ ਵਜ੍ਹਾ ਨਾਲ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਵੀਰਵਾਰ ਨੂੰ ਮੁਆਫੀ ਮੰਗੀ ਹੈ। ਫਲਾਈਟ ਦੇ ਸਮੇਂ 'ਚ ਬਦਲਾਅ ਕਾਰਨ ਕੁਝ ਯਾਤਰੀ ਫਲਾਈਟ 'ਚ ਸਵਾਰ ਨਹੀਂ ਹੋ ਸਕੇ। ਸਿੰਗਾਪੁਰ ਜਾਣ ਵਾਲੀ ਫਲਾਈਟ 'ਚ 32 ਯਾਤਰੀ ਸਵਾਰ ਨਾ ਹੋ ਸਕੇ। ਜਿਸ ਨੇ ਬੁੱਧਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਾਤ 7.55 'ਤੇ ਰਵਾਨਾ ਹੋਣਾ ਸੀ।
ਇਹ ਵੀ ਪੜ੍ਹੋ- ਗੁਜਰਾਤ ਪੁਲਸ ਵੱਲੋਂ ਬਟਾਲਾ 'ਚ ਸ਼ਰਾਬ ਠੇਕੇਦਾਰ ਦੇ ਘਰ ਰੇਡ, ਮਚੀ ਹਫੜਾ-ਦਫੜੀ
'ਸਕੂਟ' ਦੇ ਬੁਲਾਰੇ ਨੇ ਕਿਹਾ ਕਿ ਖ਼ਰਾਬ ਮੌਸਮ ਕਾਰਨ 18 ਜਨਵਰੀ ਤੋਂ ਫਲਾਈਟ ਦਾ ਸਮਾਂ ਬਦਲ ਕੇ ਸ਼ਾਮ 3:45 ਕਰ ਦਿੱਤਾ ਗਿਆ। ਸਿੰਗਾਪੁਰ ਏਅਰਲਾਈਨ ਦੀ ਸਹਾਇਕ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ 'ਸਕੂਟ' ਅਸੁਵਿਧਾ ਲਈ ਮੁਆਫ਼ੀ ਮੰਗਦਾ ਹੈ। ਇਸ ਸਮੇਂ, ਅਸੀਂ ਪ੍ਰਭਾਵਿਤ ਗਾਹਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹਾਂ। ਹਵਾਈ ਅੱਡੇ 'ਤੇ 263 ਯਾਤਰੀ ਸਮੇਂ 'ਤੇ ਪਹੁੰਚ ਗਏ ਅਤੇ ਫਲਾਈਟ 'ਚ ਸਵਾਰ ਹੋ ਗਏ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਲੱਖਾਂ ਦੇ ਸੋਨੇ ਦੀ ਲੁੱਟ, ਦੁਕਾਨਦਾਰ ਨੇ ਚੋਰਾਂ ਨੂੰ ਫੜਨ ਵਾਲਿਆਂ ਲਈ ਕਰ ਦਿੱਤਾ ਵੱਡਾ ਐਲਾਨ
ਅੰਮ੍ਰਿਤਸਰ ਹਵਾਈ ਅੱਡੇ ਦੇ ਡਾਇਰੈਕਟਰ ਵੀਕੇ ਸੇਠ ਨੇ ਕਿਹਾ ਕਿ ਸਾਰੇ ਬੁਕਿੰਗ ਏਜੰਟਾਂ ਨੂੰ ਸਮੇਂ ਸਿਰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਇਸ ਨੂੰ ਆਪਣੇ ਗਾਹਕਾਂ ਤੱਕ ਪਹੁੰਚਾ ਦਿੱਤਾ ਸੀ, ਪਰ ਇਕ ਏਜੰਟ ਆਪਣੇ ਗਾਹਕਾਂ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਅਤੇ ਕਾਰਨ ਉਸ ਨੂੰ ਹੀ ਪਤਾ ਹੋਵੇਗਾ। ਬੁਲਾਰੇ ਨੇ ਦੱਸਿਆ ਕਿ ਪ੍ਰਭਾਵਿਤ ਯਾਤਰੀਆਂ ਨੂੰ ਪਹਿਲਾਂ ਹੀ ਫਲਾਈਟ ਦੇ ਸਮੇਂ 'ਚ ਤਬਦੀਲੀ ਬਾਰੇ ਸੂਚਿਤ ਕਰਨ ਲਈ ਈ-ਮੇਲ, ਐੱਸਐੱਮਐੱਸ ਆਦਿ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਭਾਰਤ 'ਚ ਪਾਕਿ ਡਰੋਨ ਦੀ ਦਸਤਕ, BSF ਨੇ ਦਾਗੇ ਫ਼ਾਇਰ, ਤਲਾਸ਼ੀ ਮੁਹਿੰਮ ਜਾਰੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।