ਸਕੂਲ ਕਲਰਕ ਵੱਲੋਂ ਅਧਿਆਪਕਾ ਨਾਲ ਛੇੜਛਾੜ, ਕੇਸ ਦਰਜ

Sunday, Oct 13, 2024 - 05:09 AM (IST)

ਸਕੂਲ ਕਲਰਕ ਵੱਲੋਂ ਅਧਿਆਪਕਾ ਨਾਲ ਛੇੜਛਾੜ, ਕੇਸ ਦਰਜ

ਬਟਾਲਾ/ਸ਼੍ਰੀ ਹਰਗੋਬਿੰਦਪੁਰ ਸਾਹਿਬ (ਸਾਹਿਲ, ਬਾਬਾ)- ਸਕੂਲ ਦੇ ਕਲਰਕ ਵੱਲੋਂ ਅਧਿਆਪਕਾ ਨਾਲ ਛੇੜਛਾੜ ਕਰਨ ਦੇ ਕਥਿਤ ਦੋਸ਼ ਹੇਠ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਸ ਨੇ ਕਲਰਕ ਵਿਰੁੱਧ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਪੀੜਤ ਅਧਿਆਪਕਾ ਨੇ ਲਿਖਵਾਇਆ ਹੈ ਕਿ ਉਹ ਇਕ ਸਰਕਾਰੀ ਸਕੂਲ ਵਿਚ ਬਤੌਰ ਅਧਿਆਪਕਾ ਡਿਊਟੀ ਕਰ ਰਹੀ ਹੈ ਅਤੇ ਬੀਤੀ 7 ਅਕਤੂਬਰ ਨੂੰ ਸਕੂਲ ਦੇ ਕਲਰ ਜੋਤੀ ਵਾਸੀ ਧਰਮਪੁਰਾ ਮੁਹੱਲਾ ਕਾਦੀਆਂ ਨੇ ਉਸ ਨਾਲ ਛੇੜਛਾੜ ਕੀਤੀ ਸੀ। ਹੋਰ ਜਾਣਕਾਰੀ ਮੁਤਾਬਕ ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਕਰਤਾਰ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਕਲਰਕ ਵਿਰੁੱਧ ਉਪਰੋਕਤ ਥਾਣੇ ਵਿਚ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਸਾੜਿਆ ਜਾਵੇਗਾ 100 ਫੁੱਟ ਰਾਵਣ ਦਾ ਪੁਤਲਾ, ਕੀਤੇ ਗਏ ਖ਼ਾਸ ਪ੍ਰਬੰਧ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News