ਬਿਜਲੀ ਖ਼ਾਤਾ ਅਪਡੇਟ ਕਰਨ ਦਾ ਝਾਂਸਾ ਦੇ ਮਾਰੀ ਲੱਖਾਂ ਰੁਪਏ ਦੀ ਠੱਗੀ

Sunday, May 21, 2023 - 06:04 PM (IST)

ਤਰਨਤਾਰਨ (ਰਮਨ)- ਤਰਨਤਾਰਨ ਦੀ ਪੁਲਸ ਨੇ ਬਿਜਲੀ ਖ਼ਾਤਾ ਅਪਡੇਟ ਕਰਨ ਦਾ ਝਾਂਸਾ ਦਿੰਦੇ ਹੋਏ 4,61,000 ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਪਰਚਾ ਸਾਈਬਰ ਕ੍ਰਾਈਮ ਵਲੋਂ ਕੀਤੀ ਗਈ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  60 ਸਾਲਾ ਬਜ਼ੁਰਗ ਦੇ ਖ਼ਤਰਨਾਕ ਸਟੰਟ, ਵੀਡੀਓ ਦੇਖ ਹੋਵੋਗੇ ਹੈਰਾਨ

ਜਾਣਕਾਰੀ ਦਿੰਦੇ ਹੋਏ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਗਿੱਲ ਵੜੈਚ ਵਲੋਂ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ 30 ਮਾਰਚ ਨੂੰ ਇਕ ਫੋਨ ਰਾਹੀਂ ਉਸ ਨੂੰ ਕਿਹਾ ਗਿਆ ਕਿ ਤੁਹਾਡਾ ਬਿਜਲੀ ਖਾਤਾ ਅਪਡੇਟ ਕੀਤਾ ਜਾਣਾ ਹੈ, ਜਿਸ ਸਬੰਧੀ ਤੁਹਾਡੇ ਮੋਬਾਇਲ 'ਤੇ ਭੇਜੇ ਗਏ ਓ.ਟੀ.ਪੀ ਨੂੰ ਦੱਸਿਆ ਜਾਵੇ। ਜਦੋਂ ਹਰਜਿੰਦਰ ਵਲੋਂ ਸਬੰਧਿਤ ਵਿਅਕਤੀਆਂ ਨਾਲ ਓ.ਟੀ.ਪੀ ਸਾਂਝਾ ਕੀਤਾ ਗਿਆ ਤਾਂ ਉਸਦੇ ਖ਼ਾਤੇ ਵਿਚੋਂ 4 ਲੱਖ 61 ਹਜ਼ਾਰ ਰੁਪਏ ਰਾਸ਼ੀ ਨਿਕਲ ਗਈ।

ਇਹ ਵੀ ਪੜ੍ਹੋ- ਇੰਡੋਨੇਸ਼ੀਆ 'ਚ ਫ਼ਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੀ ਪੰਜਾਬ ਸਰਕਾਰ ਹਰ ਸੰਭਵ ਮਦਦ ਕਰੇਗੀ : ਮੰਤਰੀ ਧਾਲੀਵਾਲ

ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਰਾਜੇਸ਼ ਕਿਸਕੂ ਪੁੱਤਰ ਅਭਿਲਾਲ ਕਿਸਕੂ ਵਾਸੀ ਗੋਡਾ ਝਾਰਖੰਡ ਅਤੇ ਰਾਹੁਲ ਸੱਤਨਾਮੀ, ਪੁੱਤਰ ਤੁਕੇਸ਼ਵਰ ਸੱਤਨਾਮੀ ਵਾਸੀ ਰੰਗਾਂ ਪੋਥਾਰ, ਅਸਾਮ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਸੰਤੁਲਨ ਵਿਗੜਨ ਕਾਰਨ ਦਰੱਖਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਨੌਜਵਾਨ ਦੀ ਮੌਕੇ 'ਤੇ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News