ਤਰਨਤਾਰਨ : ਵਿਕਾਸ ਕਾਰਜ ਲਈ ਆਈਆਂ ਗ੍ਰਾਟਾਂ ਅਤੇ ਮਨਰੇਗਾ ਫੰਡਾਂ ਵਿਚ ਘਪਲਾ ਕਰਨ ਦੇ ਦੋਸ਼ ਵਿਚ ਸਰਪੰਚ ਮੁਅੱਤਲ

Tuesday, Feb 28, 2023 - 03:49 PM (IST)

ਤਰਨਤਾਰਨ (ਵਿਜੇ)- ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਬਲਾਕ ਵਲਟੋਹਾ ਅਧੀਨ ਆਉਂਦੇ ਪਿੰਡ ਮਾਛੀਕੇ ਵਿਚ ਵਿਕਾਸ ਲਈ ਆਈਆਂ ਗ੍ਰਾਟਾਂ ਵਿਚ ਗਬਨ ਕਰਨ ਦੇ ਮਾਮਲੇ ਵਿਚ ਅਤੇ ਪੰਚਾਇਤੀ ਜ਼ਮੀਨ ਦੀ ਨਿਲਾਮੀ ਵਿਚ ਹੇਰਾਫੇਰੀਆਂ ਕਰਨ ਦੇ ਇਲਜ਼ਾਮ ਵਿਚ ਪਿੰਡ ਦੇ ਸਰਪੰਚ ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਿਭਾਗ ਨੇ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਹੁਦੇ ਤੋਂ ਤਰੁੰਤ ਮੁਅੱਤਲ ਕਰਕੇ ਸੰਬੰਧਤ ਪੰਚਾਇਤ ਸਕੱਤਰ ਰਾਜਬੀਰ ਸਿੰਘ ਅਤੇ ਪੰਚਾਇਤ ਸਕੱਤਰ ਮੈਡਮ ਪਰਮੀਨਾ ਪੰਨੂ ਸਮੇਤ ਕੁਝ ਨਰੇਗਾ ਦੇ ਕਰਮਚਾਰੀਆਂ ਵਿਰੋਧ ਅਨੁਸ਼ਾਸਨੀ ਕਾਰਵਾਈ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ- ਸਰਕਾਰ ਦੇ ਨਿਰਦੇਸ਼ਾਂ ’ਤੇ ਜਲੰਧਰ ਦੇ ਪ੍ਰਾਪਰਟੀ ਟੈਕਸ ਦਾ ਹੋਵੇਗਾ ਆਡਿਟ, ਡਿਫਾਲਟਰਾਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ

ਇਸ ਸੰਬੰਧੀ ਪਿੰਡ ਵਾਸੀ ਸ਼ਿਕਾਇਤਕਰਤਾ ਜੁਗਰਾਜ ਸਿੰਘ ਨੇ ਦੱਸਿਆ ਕਿ ਉਕਤ ਸਰਪੰਚ ਪ੍ਰਤਾਪ ਸਿੰਘ ਕਰੀਬ 10 ਏਕੜ ਤੋਂ ਵੱਧ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰ ਉਸ 'ਤੇ ਖੁਦ ਕਾਸ਼ਤ ਕਰ ਰਿਹਾ ਹੈ ਤੇ ਹੁਣ ਵੀ ਉਸ ਵਲੋਂ ਜ਼ਮੀਨ ਵਿਚ ਕਣਕ ਦੀ ਬਿਜਾਈ ਕੀਤੀ ਹੈ । ਇਸ ਤੋਂ ਇਲਾਵਾ ਸਰਪੰਚ ਵਲੋਂ ਪੰਚਾਇਤ ਸਕੱਤਰ ਮੈਡਮ ਪਰਮੀਨਾ ਪੰਨੂ ਨਾਲ ਮਿਲਕੇ ਵਿਕਾਸ ਲਈ ਆਈਆਂ ਗ੍ਰਾਟਾਂ ਵਿਚ 55 ਲੱਖ 97 ਹਜ਼ਾਰ ਅਤੇ 167 ਰੁਪਏ ਦਾ ਗਬਨ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮਨਰੇਗਾ ਵਿਚ ਵੀ ਬਲਾਕ ਵਲਟੋਹਾ ਵਿਚ ਤਾਇਨਾਤ ਮਨਰੇਗਾ ਵਿਭਾਗ ਨਾਲ ਸੰਬੰਧਤ ਕਰਮਚਾਰੀਆਂ ਨਾਲ ਮਿਲਕੇ 38 ਲੱਖ 86 ਹਜ਼ਾਰ 827 ਰੁਪਏ ਦੇ ਫਰਜ਼ੀ ਬਿੱਲ, ਮਸਟਰੋਲ ਪਾਕੇ ਗ਼ਬਨ ਕੀਤਾ ਗਿਆ ਹੈ ।ਇਸ ਤਰ੍ਹਾਂ ਕੁਲ 95 ਲੱਖ 77 ਹਜ਼ਾਰ 994 ਰੁਪਏ ਦਾ ਉਕਤ ਸਰਪੰਚ ਅਤੇ ਕਰਮਚਾਰੀਆਂ ਵੱਲੋਂ ਰਲਕੇ ਗ਼ਬਨ ਕੀਤਾ ਗਿਆ ਹੈ, ਜੋ ਕਿ ਉਕਤ ਸਰਪੰਚ ਅਤੇ ਕਰਮਚਾਰੀਆਂ ਕੋਲੋਂ ਵਸੂਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਅਤੇ ਨਾਲ ਹੀ ਵਿਭਾਗ ਨੇ ਯਕੀਨੀ ਬਣਾਇਆ ਹੈ ਕਿ ਸਰਪੰਚ ਗ੍ਰਾਮ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿਚ ਭਾਗ ਨਹੀਂ ਲੈ ਸਕੇਗਾ।

ਇਹ ਵੀ ਪੜ੍ਹੋ- ਗਰਮੀ ਦਾ ਪ੍ਰਕੋਪ ਵਧਣ ਕਾਰਨ ਕੇਸ਼ੋਪੁਰ ਛੰਭ ’ਚੋਂ ਵਿਦੇਸ਼ਾਂ ਤੋਂ ਆਏ ਪ੍ਰਵਾਸੀ ਪੰਛੀਆਂ ਨੇ ਭਰੀ ਵਾਪਸੀ ਦੀ ਉਡਾਣ

ਇਸ ਸੰਬੰਧੀ ਡੀਡੀਪੀਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਜਾਂਚ ਵਿਚ ਪਾਇਆ ਗਿਆ ਹੈ ਕਿ ਪਿੰਡ ਮਾਛੀਕੇ ਦੇ ਮੌਜੂਦਾ ਸਰਪੰਚ ਪ੍ਰਤਾਪ ਸਿੰਘ ਨੇ ਜਿਥੇ ਪਿੰਡ ਦੀ ਪੰਚਾਇਤੀ ਜ਼ਮੀਨ ਵਿਚ 4 ਲੱਖ ਦੀ ਘਪਲੇਬਾਜ਼ੀ ਕੀਤੀ ਹੈ ਉੱਥੇ ਹੀ ਪਿੰਡ ਮਾਛੀਕੇ ਦੇ ਵਿਕਾਸ ਲਈ ਆਈਆਂ ਗ੍ਰਾਟਾਂ ਵਿਚ ਵੀ ਉਕਤ ਸਰਪੰਚ ਵਲੋਂ ਕੀਤੇ ਘਪਲਿਆਂ ਦੀ ਐਕਸੀਅਨ ਪੰਚਾਇਤੀ ਰਾਜ ਵਲੋਂ ਕੀਤੀ ਗਈ ਹੈ, ਜਿਸ ਵਿਚ ਸਰਪੰਚ ਅਤੇ ਪਿੰਡ ਦੀ ਪੰਚਾਇਤ ਸਕੱਤਰ ਮੈਡਮ ਪਰਮੀਨਾ ਪੰਨੂ ਨਾਲ ਮਿਲੀਭੁਗਤ ਕਰਕੇ ਵੱਡਾ ਗ਼ਬਨ ਕੀਤਾ ਹੈ। ਜਿਸਦੀ ਜਾਂਚ ਰਿਪੋਟ ਤਿਆਰ ਹੋ ਗਈ ਅਤੇ ਸਰਪੰਚ ਦੇ ਉਸ ਮਾਮਲੇ ਵਿਚ ਵੀ ਦੋਸ਼ੀ ਪਾਏ ਜਾਣ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਹੁਸ਼ਿਆਰਪੁਰ: ਚੱਲਦੀ ਰੇਲ ਗੱਡੀ 'ਚੋਂ ਅਣਪਛਾਤਿਆਂ ਨੇ ਧੱਕਾ ਮਾਰ ਕੇ ਹਿਮਾਚਲ ਦੇ ਫ਼ੌਜੀ ਨੂੰ ਸੁੱਟਿਆ ਬਾਹਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News