ਸੰਗਰੂਰ ਚੋਣਾਂ ’ਚ ‘ਆਪ’ ਹੱਥੋਂ ਬਹੁਤੇ ਪੰਥਕ ਵੋਟਰ ਨਿਕਲ ਕੇ ਸਿਮਰਨਜੀਤ ਮਾਨ ਦੇ ਪਾਲੇ ’ਚ ਕਿਉਂ ਗਏ!

07/06/2022 7:50:33 PM

ਤਰਨਤਾਰਨ (ਧਰਮ ਪੰਨੂ) - ਲੋਕ ਰਾਜ ’ਚ ਜੇਕਰ ਰਾਜਸੀ ਨੇਤਾਵਾਂ ਨੂੰ ਪਾਰਟੀ ਬਦਲਣ ਦਾ ਅਧਿਕਾਰ ਹੈ ਤਾਂ ਵੋਟਰਾਂ ਨੂੰ ਆਪਣਾ ਨੇਤਾ ਬਦਲਣ ਦਾ ਅਧਿਕਾਰ ਹੈ, ਕਿ ਉਹ ਜਿਸ ਨੂੰ ਮਰਜ਼ੀ ਵੋਟ ਪਾਉਣ। ਸੱਜਰੀ ਹੋਈ ਸੰਗਰੂਰ ਪਾਰਲੀਮੈਂਟ ਹਲਕੇ ਦੀ ਚੋਣ ’ਚ ਆਮ ਆਦਮੀ ਪਾਰਟੀ ਦੀ ਰਾਜਧਾਨੀ ’ਚੋਂ 5822 ਵੋਟਾਂ ਨਾਲ ਉਮੀਦਵਾਰ ਗੁਰਮੇਲ ਸਿੰਘ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਜੀਤ ਸਿੰਘ ਮਾਨ ਦੇ ਹੱਥੋਂ ਹਾਰ ਗਏ। ਤਿੰਨ-ਕੁ ਮਹੀਨੇ ਪਹਿਲਾਂ ਇਸੇ ‘ਆਪ’ ਪਾਰਟੀ ਨੇ ਸੰਗਰੂਰ ਪਾਰਲੀਮੈਂਟ ਹਲਕੇ ਦੇ 9 ਵਿਧਾਨ ਸਭਾ ਹਲਕੇ ਪੌਣੇ ਚਾਰ ਕੁ ਲੱਖ ਵੱਡੀ ਲੀਡ ਨਾਲ ਜਿੱਤ ਕੇ ਆਪਣੇ ਕਬਜ਼ੇ ਵਿਚ ਕੀਤੇ ਸਨ, ਫਿਰ ਵੀ ਹਾਰ ਪੱਲੇ ਪਈ। ਖੁਦ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਵਿਧਾਨ ਸਭਾ ਹਲਕੇ ’ਚੋਂ ਸਿਮਰਨਜੀਤ ਮਾਨ ਜਿੱਤ ਗਏ।

ਪੜ੍ਹੋ ਇਹ ਵੀ ਖ਼ਬਰ: ਖੇਮਕਰਨ ’ਚ ਰੂੰਹ ਕੰਬਾਊ ਵਾਰਦਾਤ: ਦਿਨ ਦਿਹਾੜੇ ਟੈਕਸੀ ਡਰਾਈਵਰ ਦਾ ਤਾਬੜਤੋੜ ਗੋਲੀਆਂ ਮਾਰ ਕੀਤਾ ਕਤਲ

ਆਮ ਆਦਮੀ ਪਾਰਟੀ ਦੇ ਹਾਰਨ ਦੇ ਤਾਂ ਕਈ ਕਾਰਨ ਹਨ ਪਰ ਇਨ੍ਹਾਂ ਵਿਚੋਂ ‘ਆਪ’ ਕੋਲ ਆਇਆ ਪੰਥਕ ਵੋਟਰ ਪਾਰਟੀ ਹੱਥੋਂ ਨਿਕਲ ਕੇ ਸਿਮਰਨਜੀਤ ਮਾਨ ਦੇ ਪਾਲੇ ’ਚ ਚਲਾ ਗਿਆ। ਪਹਿਲਾਂ ਪੰਥਕ ਵੋਟਰ ਜ਼ਿਆਦਾ ਅਕਾਲੀ ਦਲ ਦੇ ਕੋਲ ਹੁੰਦਾ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ’ਤੇ ਲੋਕਾਂ ਨੂੰ ਇਨਸਾਫ ਨਾ ਮਿਲਣ ’ਤੇ ਇਹ ਵੋਟਰ ਕਾਂਗਰਸ, ਭਾਜਪਾ, ਬਸਪਾ ਵਿਚ ਜਾਣ ਦੀ ਬਜਾਏ ਪਹਿਲੀ ਵਾਰ ਚੋਣ ਲੜ ਰਹੀ ‘ਆਪ’ ਦੇ ਕੋਲ ਵੱਡੀ ਗਿਣਤੀ ਵਿਚ ਚਲਾ ਗਿਆ। ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੇ ਸਮੇਂ ’ਚ ਰਹਿੰਦੀਆਂ ਪੰਥਕ ਵੋਟਰਾਂ ਨੂੰ ਬਹੁਤ ਕੁਝ ਚੰਗਾ ਨਹੀਂ ਲੱਗਾ, ਜਿਸ ਕਰ ਕੇ ਉਹ ਕਿਤੇ ਬਾਹਰ ਨਿਕਲਣ ਲਈ ਉੱਸਲ-ਵੱਟੇ ਭੰਨਣ ਲੱਗੇ, ਕਿ ਉਹ ਕਿੱਥੇ ਜਾਵੇ। 

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ

ਸਿਮਰਨਜੀਤ ਮਾਨ ਕੁਰਬਾਨੀ ਵਾਲਾ ਪੰਥਕ ਸਿੱਖ ਚਿਹਰਾ, ਪੂਰਨ ਗੁਰਸਿੱਖ ਉਨ੍ਹਾਂ ਨੂੰ ਸੰਗਰੂਰ ਹਲਕੇ ਤੋਂ ਮਿਲ ਗਿਆ। ਬੱਸ ਜ਼ਿਆਦਾ ਪੰਥਕ ਵੋਟ ‘ਆਪ’ ਹੱਥੋਂ ਨਿਕਲ ਕੇ ਮਾਨ ਸਾਬ ਵੱਲ ਉਲਰ-ਉਲਰ ਕੇ ਪੈ ਗਈ। ਉਹ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੀ ਸਰਕਾਰ ਵਿਚ ਪੰਥਕ ਮੁੱਦੇ, ਪੰਥਕ ਨਾਅਰੇ ਅਤੇ ਬੇਅਦਬੀ ਕਾਂਡ ਦਾ ਇਨਸਾਫ ਆਦਿ ਗਾਇਬ ਲੱਗਦੇ। ਚਾਹੇ ਉਹ ਪਾਣੀਆਂ ਦੇ ਮੁੱਦੇ, ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕਿਆਂ ਆਦਿ ਹੋਣ।

ਇੱਥੇ ਇਹ ਵੀ ਪੱਥਰ ’ਤੇ ਲੀਕ ਹੈ ਕਿ ਕੋਈ ਵੀ ਰਾਜਸੀ ਪਾਰਟੀ ਜਾਂ ਕੋਈ ਵੀ ਲਹਿਰ ਉਦੋਂ ਤੱਕ ਪੰਜਾਬ ਦੀ ਧਰਤੀ ’ਤੇ ਆਪਣੇ ਪੈਰ ਪੱਕੇ ਨਹੀਂ ਟਿਕਾ ਸਕਦੀ, ਜਦੋਂ ਤੱਕ ਉਹ ਸਿੱਖ ਇਤਿਹਾਸ ਨੂੰ ਨਾਲ ਲੈ ਕੇ ਨਹੀਂ ਤੁਰਦੀ। ਪੰਥਕ ਵੋਟਰ ਦਾ ਸੁਭਾਅ ਹੈ, ਸੋਚ ਹੈ ਕਿ ਉਹ ਪੂਰਨ ਗੁਰਸਿੱਖ, ਕੇਸਾਧਾਰੀ, ਪੱਗੜੀਧਾਰੀ ਨੂੰ ਜ਼ਿਆਦਾ ਪਸੰਦ ਕਰਦੇ ਹਨ। ਕਾਂਗਰਸ, ਭਾਜਪਾ, ਅਕਾਲੀ ਦਲ ਜਿਹੜੇ ਇਸ ਚੋਣ ਵਿਚ ਜ਼ਮਾਨਤਾਂ ਜ਼ਬਤ ਕਰਵਾ ਬੈਠੇ, ਉਨ੍ਹਾਂ ਵੱਲ ਜਾਣ ਨੂੰ ਘੱਟ ਤਰਜ਼ੀਹ ਪੰਥਕ ਵੋਟਰਾਂ ਨੇ ਦੇਣਾ ਹੀ ਠੀਕ ਸਮਝਿਆ। ਪੰਥਕ ਵੋਟਰ ਨੂੰ ਰਾਜ ਸਭਾ ਲਈ ਪਹਿਲੀ ਵਾਰ ਪੰਜਾਬ ’ਚੋਂ 5 ਮੈਂਬਰ ਚੁਣ ਕੇ ਭੇਜੇ ਹਨ, ਉਹ ਵੀ ਉਨ੍ਹਾਂ ਨੂੰ ਪਸੰਦ ਨਹੀਂ। ਪਿੱਛੋਂ 2 ਮੈਂਬਰ ਹੋਰ ਰਾਜ ਸਭਾ ਲਈ ਭੇਜੇ ਸਨ, ਉਨ੍ਹਾਂ ਦਾ ਪੰਥਕ ਵੋਟਰਾਂ ਵੱਲੋਂ ਕਿੰਤੂ-ਪ੍ਰੰਤੂ ਨਹੀਂ ਕੀਤਾ ਗਿਆ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)

ਇਨ੍ਹਾਂ ਚੋਣਾਂ ਵਿਚ ‘ਆਪ’ ਦੇ ਮੁੱਖ ਮੰਤਰੀ ਵੱਲੋਂ ਅਫਸਰਾਂ ’ਤੇ ਦਬਾਅ ਅਤੇ ਡਰ ਵਾਲੇ ਉਦੇਸ਼ ਪਹਿਲੀਆਂ ਸਰਕਾਰਾਂ ਵਾਂਗ ਨਹੀਂ ਦਿੱਤੇ। ਲੋਕ ਬਿਨਾਂ ਡਰ-ਦਬਾਅ ਵੋਟਾਂ ਪਾਈਆਂ। ਇੱਥੇ ਹੀ ਬੱਸ ਨਹੀਂ। ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦੇ ਸਮੱਰਥਕਾਂ, ਚਾਹਵਾਨਾਂ, ਪ੍ਰਸ਼ੰਸਕਾਂ ਨੇ ਉਲਰ-ਉਲਰ ਕੇ ਸਿਮਰਨਜੀਤ ਮਾਨ ਦੇ ਹੱਕ ’ਚ ਵੋਟਾਂ ਪਾਈਆਂ ਅਤੇ ਪੁਆਈਆਂ ਵੀ।


rajwinder kaur

Content Editor

Related News