ਘਰ ’ਚੋਂ 3 ਲੱਖ ਨਕਦ, 5 ਤੋਲੇ ਸੋਨਾ ਤੇ ਵਿਦੇਸ਼ੀ ਕਰੰਸੀ ਚੋਰੀ
Monday, Jan 13, 2025 - 11:18 AM (IST)
ਮਜੀਠਾ/ਕੱਥੂਨੰਗਲ (ਸਰਬਜੀਤ)-ਪਿੰਡ ਵਡਾਲਾ ਵਿਖੇ ਚੋਰਾਂ ਨੇ ਪਰਿਵਾਰ ਦੀ ਗੈਰ-ਮੌਜੂਦਗੀ ’ਚ ਇਕ ਘਰ ’ਚ ਦਾਖਲ ਹੋ ਕੇ ਤਿੰਨ ਲੱਖ ਨਕਦ, 5 ਤੋਲੇ ਸੋਨਾ, 2500 ਯੂਰੋ ਵਿਦੇਸ਼ੀ ਕਰੰਸੀ, ਮੋਬਾਇਲ ਫੋਨ ਤੇ ਹੋਰ ਸਾਮਾਨ ਚੋਰੀ ਕਰ ਲਿਆ। ਐੱਨ. ਆਰ. ਆਈ. ਰਾਜਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਵਿਦੇਸ਼ ਵਿਚ ਰਹਿ ਰਿਹਾ ਹੈ ਤੇ ਉਹ ਵਿਦੇਸ਼ ਤੋਂ ਆਪਣੇ ਪਰਿਵਾਰ ਨੂੰ ਮਿਲਣ ਆਪਣੇ ਘਰ ਆਇਆ ਹੈ। ਉਸ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਪਰਿਵਾਰ ਨਾਲ ਦੂਜੇ ਪਿੰਡ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਏ ਸਨ ਕਿ ਬੀਤੀ ਰਾਤ ਚੋਰਾਂ ਨੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਉਨ੍ਹਾਂ ਦੇ ਘਰ ’ਚ ਦਾਖਲ ਹੋ ਕੇ ਕਮਰੇ ’ਚ ਪਈ ਅਲਮਾਰੀ ਦਾ ਤਾਲਾ ਤੋੜ ਕੇ 3 ਲੱਖ ਰੁਪਏ ਨਕਦ, 2500 ਯੂਰੋ ਵਿਦੇਸ਼ੀ ਕਰੰਸੀ, ਪੰਜ ਤੋਲੇ ਸੋਨੇ ਦੇ ਗਹਿਣੇ, ਇਕ ਸੈਮਸੰਗ ਏ55 ਨਵਾਂ ਮੋਬਾਇਲ ਫੋਨ, ਪਾਸਪੋਰਟ ਤੇ ਹੋਰ ਵਿਦੇਸ਼ੀ ਡਾਕੂਮੈਂਟ ਤੇ ਹੋਰ ਸਾਮਾਨ ਚੋਰੀ ਕਰ ਲਿਆ। ਉਨ੍ਹਾਂ ਨੇ ਇਸ ਦੀ ਰਿਪੋਰਟ ਪੁਲਸ ਥਾਣਾ ਮਜੀਠਾ ਵਿਖੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 18 ਜਨਵਰੀ ਨੂੰ ਛੁੱਟੀ ਦਾ ਐਲਾਨ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8