ਠੰਡ ਦਾ ਮੌਸਮ ਸ਼ੁਰੂ ਹੁੰਦੇ ਸਾਰ ਹੀ ਰੂਮ ਹੀਟਰਾਂ ਦਾ ਅਕਾਲ, ਪਿਛਲੇ ਸਾਲ ਨਾਲੋਂ ਹੋ ਰਹੀ ਦੁੱਗਣੀ ਵਿੱਕਰੀ

12/24/2023 6:25:55 PM

ਬਹਿਰਾਮਪੁਰ (ਗੋਰਾਇਆ)- ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਪੈ ਰਹੀ ਧੁੰਦ ਨਾਲ ਜਿੱਥੇ ਸਰਦੀ ਨਾਲ ਜਨਜੀਵਨ ਨੂੰ ਅਸਤ-ਵਿਅਸਤ ਕਰ ਰੱਖਿਆ ਹੈ ਉੱਥੇ ਹੀ ਪੰਜਾਬ ਸਰਕਾਰ 300 ਯੂਨੀਟ ਪ੍ਰਤੀ ਮਹੀਨਾ ਮੁਫਤ ਦੇਣ ਕਾਰਨ ਕਰੀਬ ਹਰ ਘਰ ਵਿਚ ਸਰਦੀ ਤੋਂ ਬੱਚਣ ਲਈ ਰੂਮ ਹੀਟਰ ਦਾ ਸਹਾਰਾ ਲਿਆ ਜਾ ਰਿਹਾ ਹੈ। ਜੇਕਰ ਅੱਜ ਹੀ ਬਾਜ਼ਾਰ ਵਿਚ ਝਾਤ ਮਾਰੀ ਜਾਵੇ ਤਾਂ ਆਮ ਪ੍ਰਯੋਗ ਵਿਚ ਆਉਣ ਵਾਲੇ ਛੋਟੇ ਰੂਮ ਹੀਟਰਾਂ ਦਾ ਜਿਵੇਂ ਅਕਾਲ ਪੈ ਗਿਆ ਹੈ।

ਇਹ ਵੀ ਪੜ੍ਹੋ-  ਸਮਾਜ ਵਿਰੋਧੀ ਅਨਸਰਾਂ ’ਤੇ ਭਾਰੀ ਰਹੀ ਪੰਜਾਬ ਪੁਲਸ, ਇਸ ਸਾਲ ਗੈਂਗਸਟਰਾਂ ਤੇ ਸਮੱਗਲਰਾਂ ਦਾ ਕਾਰੋਬਾਰ ਰਿਹਾ ‘ਠੰਡਾ’

ਇਸ ਸੰਬੰਧੀ ਇਸ ਕਾਰੋਬਾਰ ਨਾਲ ਜੋੜੇ ਦੁਕਾਨਦਾਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਇਸ ਵਾਰ ਰੂਮ ਹੀਟਰਾਂ ਦੀ ਵਿੱਕਰੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਭਾਰੀ ਵਾਧਾ ਹੋਇਆ ਹੈ । ਛੋਟੇ ਰੂਮ ਹੀਟਰਾਂ ਦੀ ਕਮੀ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ ਹੋ ਗਿਆ ਹੈ ।

 ਇਹ ਵੀ ਪੜ੍ਹੋ- ਤਰਨਤਾਰਨ 'ਚ ਰੰਜਿਸ਼ ਦੇ ਚੱਲਦਿਆਂ ਕੀਤੀ ਅੰਨ੍ਹੇਵਾਹ ਫਾਈਰਿੰਗ, ਇਕ ਦੀ ਮੌਤ, 3 ਗੰਭੀਰ ਜ਼ਖ਼ਮੀ

ਜੇਕਰ ਗੱਲ ਕੀਤੀ ਜਾਵੇ ਤਾਂ ਪੇਂਡੂ ਖੇਤਰ ਵਿਚ ਆਮ ਤੌਰ ਤੇ ਲੋਕ ਦਿੱਲੀ ਤੋਂ ਸਪਲਾਈ ਹੋਣ ਵਾਲੇ 2 ਤੋਂ 4 ਰਾਡ ਵਾਲੇ ਹੀਟਰਾਂ ਨਾਲ ਕੰਮ ਚਲਾਉਦੇ ਹਨ ਪਰ ਇਨ੍ਹਾਂ ਦੀ ਕਮੀ ਨੇ ਲੋਕਾਂ ਨੂੰ ਮੁਸ਼ਕਿਲਾ ਵਿਚ ਪਾ ਦਿੱਤਾ ਹੈ । ਜ਼ਿਕਰਯੋਗ ਹੈ ਕਿ ਆਮ ਲੋਕ ਰਾਡ ਵਾਲੇ ਛੋਟੇ ਹੀਟਰਾਂ ਦੀ ਖ਼ਰੀਦ ਵਿਚ ਹੀ ਦਿਲਚਸਪੀ ਲੈਂਦੇ ਹਨ, ਵੱਡੀਆਂ ਕੰਪਨੀਆਂ ਦੇ ਹੀਟਰਾਂ ਦੀ ਖ਼ਰੀਦ ਵੀ ਹੁੰਦੀ ਹੈ ਪਰ ਜ਼ਿਆਦਾਤਰ ਲੋਕ ਦਿੱਲੀ ਤੋਂ ਸਪਲਾਈ ਹੋਣ ਵਾਲੇ ਇਹ ਛੋਟੇ ਹੀਟਰਾਂ ਦੇ ਸਹਾਰੇ ਹੀ ਸਰਦੀ ਦਾ ਮੁਕਾਬਲਾ ਕਰਦੇ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਪਹਿਲਾ ਕੋਰੋਨਾ ਪਾਜ਼ੇਟਿਵ ਮਾਮਲਾ ਆਇਆ ਸਾਹਮਣੇ, ਲੰਡਨ ਦੀ ਰਹਿਣ ਵਾਲੀ ਹੈ ਔਰਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News