ਫਾਇਨੈਂਸ ਕੰਪਨੀ ਦੇ 2 ਨੌਜਵਾਨਾਂ ਨਾਲ ਹੋਈ ਲੁੱਟ-ਖੋਹ, ਤਿੰਨ ਵਿਅਕਤੀ ਨਕਦੀ ਸਣੇ ਹੋਰ ਸਾਮਾਨ ਲੈ ਕੇ ਹੋਏ ਫ਼ਰਾਰ

08/04/2023 4:40:22 PM

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਦੌਰਾਗਲਾ ਦੇ ਪਿੰਡ ਠੁੰਡੀ ਦੇ ਪੁੱਲ ਨੇੜੇ 2 ਨੌਜਵਾਨਾਂ ਨਾਲ ਲੁੱਟ-ਖੋਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਲਸਰ ਮੋਟਰਸਾਇਕਲ 'ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਇਕ ਫਾਇਨੈਂਸ ਕੰਪਨੀ ਦੇ ਪਿੰਡਾਂ 'ਚੋਂ ਰਿਕਵਰੀ ਕਰ ਰਹੇ 2 ਨੌਜਵਾਨਾਂ ਕੋਲੋਂ ਨਕਦੀ ਸਮੇਤ ਹੋਰ ਸਾਮਾਨ ਖੋਹ ਕੇ ਫ਼ਰਾਰ ਹੋ ਗਏ। 

ਇਹ ਵੀ ਪੜ੍ਹੋ- ਪੁਲਸ ਮੁਲਾਜ਼ਮ ਨੇ ਕਾਰ ਨਾਲ ਦਰੜਿਆ ਦੋਧੀ, ਗੱਡੀ 'ਚੋਂ ਬਰਾਮਦ ਹੋਈ ਸ਼ਰਾਬ ਦੀ ਬੋਤਲ

ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਵਾਸੀ ਨਿਆਜਪੁਰ ਨੂਰਪੁਰ, ਜ਼ਿਲ੍ਹਾ ਕਾਗੜਾ (ਹਿਮਾਚਲ ਪ੍ਰਦੇਸ਼) ਜੋ ਕਿ ਭਾਰਤ ਫ਼ਾਇਨੈਸ ਕੰਪਨੀ ਬ੍ਰਾਂਚ ਗੁਰਦਾਸਪੁਰ ਵਿਖੇ ਪਿੰਡਾਂ ਵਿਚ ਦਿੱਤੇ ਪੈਸਿਆ ਦੀ ਰਿਕਵਰੀ ਕਰਨ ਦਾ ਕੰਮ ਕਰਦਾ ਹੈ। ਜਦੋਂ ਉਹ ਆਪਣੀ ਜੂਪੀਟਰ ਸਕੂਟਰੀ ਤੇ ਉਸਦਾ ਇਕ ਹੋਰ ਸਾਥੀ ਜਸ਼ਨਦੀਪ ਸਿੰਘ ਜੋ ਵੱਖ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਸਬਾ ਦੌਰਾਂਗਲਾ ਤੋਂ ਗਾਲਹੜੀ ਨੂੰ ਜਾ ਰਹੇ ਸਨ ਤਾਂ ਪਿੰਡ ਠੁੰਡੀ ਦੇ ਪੁੱਲ ਨੇੜੇ ਪਹੁੰਚੇ ਤਾਂ ਪਿੱਛੋਂ ਇਕ ਪਲਸਰ ਮੋਟਰਸਾਈਕਲ 'ਤੇ ਆ ਰਹੇ ਤਿੰਨ ਨੌਜਵਾਨਾਂ ਨੇ ਦਾਤਰ ਨਾਲ ਉਨ੍ਹਾਂ ਨੂੰ ਧਮਕਾ ਕੇ ਸੁਨੀਲ ਕੁਮਾਰ ਦੇ ਗਲੇ ਵਿਚ ਪਾਇਆ ਬੈਗ ਖੋਹ ਲਿਆ।

ਇਹ ਵੀ ਪੜ੍ਹੋ- 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਟਾਹਲੀ ਨਾਲ ਲਟਕਦੀ ਮਿਲੀ ਲਾਸ਼, ਪਰਿਵਾਰ 'ਚ ਪਿਆ ਚੀਕ-ਚਿਹਾੜਾ

ਜਿਸ ਵਿਚ ਇਕ ਟੈਬ, ਬਾਇਓ ਮੈਟਰਿਕ ਮਸ਼ੀਨ ਅਤੇ 33 ਹਜ਼ਾਰ ਰੁਪਏ ਦੀ ਨਕਦੀ ਅਤੇ ਇਸੇ ਤਰਾਂ ਹੀ ਜਸਨਦੀਪ ਸਿੰਘ ਦੇ ਬੈਗ ਵਿਚੋਂ ਵੀ ਇਕ ਟੈਬ ,ਬਾਇਓ ਮੈਟਰਿਕ ਮਸ਼ੀਨ ਸਮੇਤ 48 ਹਜ਼ਾਰ ਰੁਪਏ ਨਕਦੀ ਖੋਹ ਕੇ ਫ਼ਰਾਰ ਹੋ ਗਏ । ਇਸ ਸੰਬੰਧੀ ਥਾਣਾ ਦੌਰਾਗਲਾ ਵਿਖੇ ਸੂਚਨਾ ਦੇ ਦਿੱਤੀ ਗਈ ਹੈ ਜਦ ਦੂਜੇ ਪਾਸੇ ਥਾਣਾ ਦੌਰਾਗਲਾ ਦੇ ਏ.ਐੱਸ.ਆਈ ਤਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਪੁਲਸ ਵੱਲੋਂ ਮੁਦਈ ਦੇ ਬਿਆਨਾਂ ਦੇ ਆਧਾਰ ਤਿੰਨ ਅਣਪਛਾਤੇ ਵਿਅਕਤੀਆ ਖ਼ਿਲਾਫ਼ ਮਾਮਲਾ ਦਰਜ ਕਰਕੇ ਲੁਟੇਰਿਆ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।  

ਇਹ ਵੀ ਪੜ੍ਹੋ- 20 ਸਾਲ ਦੀ ਕੁੜੀ ਨੂੰ ਵਰਗਲਾ ਕੇ ਲੈ ਗਿਆ 60 ਸਾਲਾ ਬਜ਼ੁਰਗ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News