ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 5 ਗ੍ਰਿਫਤਾਰ

Sunday, Oct 06, 2024 - 06:18 PM (IST)

ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 5 ਗ੍ਰਿਫਤਾਰ

ਅੰਮ੍ਰਿਤਸਰ (ਜਸ਼ਨ)-ਸ਼ਹਿਰ ਵਿਚ ਰਾਹਗੀਰਾਂ ਤੋਂ ਲੁੱਟਾਂ-ਖੋਹਾਂ ਕਰਨ ਵਾਲੇ ਸਰਗਰਮ ਿਗਰੋਹ ਦਾ ਥਾਣਾ ਮੋਹਕਮਪੁਰਾ ਦੀ ਪੁਲਸ ਨੇ ਪਰਦਾਫਾਸ਼ ਕਰ ਕੇ 5 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਵਲੋਂ ਖੋਹ ਕੀਤੇ ਵਾਹਨਾਂ ਅਤੇ ਮੋਬਾਈਲਾਂ ਨੂੰ ਬਰਾਮਦ ਕੀਤਾ ਹੈ।  ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ. ਸੀ. ਪੀ. ਲਾਅ-ਐਂਡ-ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਅਪਰਾਧਿਕ ਘਟਨਾਵਾਂ ’ਤੇ ਸਖ਼ਤ ਕਾਰਵਾਈ ਦੇ ਨਿਰਦੇਸ਼ਾਂ ਅਨੁਸਾਰ ਏ. ਸੀ. ਪੀ. ਗੁਰਿੰਦਰਬੀਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਮੋਹਕਮਪੁਰਾ ਦੇ ਐੱਸ. ਐੱਚ. ਓ. ਇੰਸਪੈਕਟਰ ਸਰਮੇਲ ਸਿੰਘ ਦੀ ਪੁਲਸ ਪਾਰਟੀ ਵੱਲੋਂ ਵੱਖ-ਵੱਖ ਮੁਕੱਦਿਆਂ ’ਤੇ ਤਫ਼ਤੀਸ਼ ਕਾਰਵਾਈ ਕਰਦਿਆਂ ਸਾਗਰਦੀਪ ਸਿੰਘ ਉਰਫ ਸਾਗਰ ਪੁੱਤਰ ਕੁਲਦੀਪ ਸਿੰਘ ਵਾਸੀ ਕੋਟ ਮਿੱਤ ਸਿੰਘ ਨੇੜੇ ਬਲਦੇਵ ਦੀ ਕੋਠੀ ਤਰਨਤਾਰਨ ਰੋਡ, ਗੁਰਜੀਤ ਸਿੰਘ ਉਰਫ ਮੋਨੂੰ ਪੁੱਤਰ ਰਣਜੀਤ ਸਿੰਘ ਵਾਸੀ ਭਾਈ ਮੰਝ ਸਿੰਘ ਰੋਡ, ਤਰਨਤਾਰਨ ਰੋਡ, ਅਸੀਸ ਅੰਮ੍ਰਿਤ ਪੁੱਤਰ ਰਾਕੇਸ਼ ਪ੍ਰਕਾਸ਼ ਸਿੰਘ ਵਾਸੀ ਕੋਟ ਮਿੱਤ ਸਿੰਘ, ਚਾਟੀਵਿੰਡ ਨਹਿਰ, ਦਿਲਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਬਲਜੀਤ ਸਿੰਘ ਵਾਸੀ ਨੇੜੇ ਗੁਰੂ ਰਾਮਦਾਸ ਸਕੂਲ, ਰਾਮਸਰ ਰੋਡ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ 1 ਐਕਟਿਵਾ, 2 ਮੋਟਰਸਾਈਕਲ ਅਤੇ 2 ਮੋਬਾਇਲ ਫੋਨ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ- ਕੱਪੜਾ ਵਪਾਰੀ ਦੇ ਮੁੰਡੇ ਨੇ ਆਪਣੇ ਆਪ ਨੂੰ ਮਾਰੀ ਗੋਲੀ

ਇਕੋ ਦਿਨ ਤੜਕਸਾਰ ਗਿਰੋਹ ਦੇ ਮੈਂਬਰਾਂ ਨੇ 3 ਵਾਰਦਾਤਾਂ ਨੂੰ ਦਿੱਤਾ ਅੰਜਾਮ 

ਡੀ. ਸੀ. ਪੀ. ਵਿਜੇ ਆਲਮ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਇਕ ਗਿਰੋਹ ਬਣਾਇਆ ਹੋਇਆ ਹੈ ਅਤੇ ਰਾਹਗੀਰਾ ਪਾਸੋਂ ਲੁੱਟਾਂ-ਖੋਹਾਂ ਕਰਦੇ ਸਨ, ਜਿਨ੍ਹਾਂ ਵਲੋਂ 29 ਅਕਤੂਬਰ ਨੂੰ ਇੱਕੋ ਦਿਨ ਮਕਬੂਲਪੁਰਾ ਅਤੇ ਸੁਲਤਾਨਵਿੰਡ ਖੇਤਰ ਵਿਚ ਖੋਹ ਦੀਆਂ ਵਰਾਦਾਤਾਂ ਨੂੰ ਟ੍ਰੇਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਤੜਕਸਾਰ 3 ਵਜੇ ਬੈਟਰੀ ਰਿਕਸ਼ਾ ਚਾਲਕ ਸੰਜੂ ਕੁਮਾਰ ਵਾਸੀ ਦਸਮੇਸ਼ ਨਗਰ, ਜੋੜਾ ਫਾਟਕ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਕੋਲੋ 3 ਹਜ਼ਾਰ ਰੁਪਏ ਦੀ ਨਕਦੀ ਅਤੇ ਵੀਵੋ ਮੋਬਾਇਲ ਫੋਨ ਖੋਹ ਕੀਤਾ।

ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਵੱਡੀ ਅਪਡੇਟ, ਪੰਜਾਬ 'ਚ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ

ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਸੋਨੂੰ ਸਿੰਘ ਵਾਸੀ ਪਿੰਡ ਵੱਲਾ ਜੋ ਸਬਜ਼ੀ ਮੰਡੀ ਵਿਚ ਰਾਤ ਦੀ ਡਿਊਟੀ ਕਰ ਕੇ ਆਪਣੇ ਘਰ ਨੂੰ ਜਾ ਰਿਹਾ ਸੀ, ਪਿੱਛੋਂ ਧੱਕਾ ਮਾਰ ਕੇ ਹੇਠਾ ਸੁੱਟ ਦਿੱਤਾ ਅਤੇ ਉਸ ਦਾ ਮੋਟਰਸਾਈਕਲ ਖੋਹ ਲਿਆ। ਇਸ ਤੋਂ ਇਲਾਵਾ ਅੰਕੁਸ਼ ਸ਼ਰਮਾਂ ਪਿੰਡ ਪ੍ਰਵਾਰ ਪਠਾਨਕੋਟ ਜੋ ਆਪਣੇ ਦੋਸਤ ਨਾਲ ਆਈ. ਟੀ. ਬੀ. ਪੀ ਦੀ ਭਰਤੀ ਵੇਖਣ ਆਇਆ ਸੀ ਅਤੇ ਇਕ ਹੋਟਲ ਸੁਲਤਾਨਵਿੰਡ ਨਹਿਰ ਪਾਸ ਕਮਰਾ ਲੈਣ ਲਈ ਬਾਹਰ ਖੜ੍ਹੇ ਸੀ ਤੋਂ 10 ਹਜ਼ਾਰ ਰੁਪਏ ਨਗਦੀ ਅਤੇ ਰੀਅਲ ਮੀ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਪੁਲਸ ਨੇ ਮੁਲਜ਼ਮਾਂ ਖਿਲਾਫ ਵੱਖ-ਵੱਖ ਥਾਣਿਆਂ ਵਿਚ ਕੇਸ ਦਰਜ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ, ਜਿਨ੍ਹਾਂ ਪਾਸੋਂ ਹੋਰ ਕੀਤੀਆਂ ਵਾਰਦਾਤਾਂ ਬਾਰੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਅੱਗ ’ਚ ਸੜਨ ਕਾਰਨ ਵਿਆਹੁਤਾ ਔਰਤ ਦੀ ਮੌਤ, 2 ਸਾਲ ਪਹਿਲਾਂ ਹੋਇਆ ਸੀ ਵਿਆਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News