ਪਿਸਤੌਲ ਦੀ ਨੋਕ ''ਤੇ 2 ਅਣਪਛਾਤੇ ਨੌਜਵਾਨ 1.30 ਲੱਖ ਲੁੱਟ ਕੇ ਫਰਾਰ

06/07/2023 10:03:48 PM

ਸਰਾਏ ਅਮਾਨਤ ਖਾਂ/ਝਬਾਲ (ਨਰਿੰਦਰ) : ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਚੀਮਾ ਵਿਖੇ ਅੱਜ ਦਿਨ-ਦਿਹਾੜੇ 2 ਅਣਪਛਾਤੇ ਮੂੰਹ ਬੰਨ੍ਹੇ ਨੌਜਵਾਨ ਇਕ ਦੁਕਾਨਦਾਰ ਕੋਲੋਂ ਪਿਸਤੌਲ ਦੀ ਨੋਕ 'ਤੇ 1ਲੱਖ 30 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : CM ਮਾਨ ਦੇ ਮਾਤਾ ਜੀ ਨੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਪਾਈਪਲਾਈਨ ਪਾਉਣ ਦਾ ਕੰਮ ਕਰਵਾਇਆ ਸ਼ੁਰੂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਾਲ ਕੁਮਾਰ ਪੁੱਤਰ ਸੁਰਿੰਦਰ ਮੋਹਨ ਨੇ ਦੱਸਿਆ ਕਿ ਉਹ ਪਿੰਡ ਚੀਮਾ ਵਿਖੇ ਆਧਾਰ ਕਾਰਡ ਰਾਹੀਂ ਬੈਂਕ 'ਚੋਂ ਪੈਸੇ ਕੱਢ ਕੇ ਦੇਣ ਦਾ ਕੰਮ ਕਰਦਾ ਹੈ ਤੇ ਅੱਜ ਦੁਪਹਿਰ ਸਮੇਂ 3 ਵਜੇ ਦੇ ਕਰੀਬ ਉਸ ਦੀ ਦੁਕਾਨ 'ਤੇ ਐਕਟਿਵਾ 'ਤੇ 2 ਅਣਪਛਾਤੇ ਨੌਜਵਾਨ ਆਏ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ ਤੇ ਆਉਂਦਿਆਂ ਹੀ ਪਿਸਤੌਲ ਕੱਢ ਕੇ ਉਸ ਨੂੰ ਗੋਲ਼ੀ ਮਾਰ ਦੇਣ ਦਾ ਡਰਾਵਾ ਦੇ ਕੇ ਉਸ ਦੇ ਦਰਾਜ 'ਚ ਪਈ ਨਕਦੀ ਜੋ ਲਗਭਗ 1 ਲੱਖ 30 ਹਜ਼ਾਰ ਸੀ, ਲੁੱਟ ਕੇ ਲੈ ਗਏ ਤੇ ਜਾਂਦੇ ਸਮੇਂ ਦੁਕਾਨ ਦਾ ਸ਼ਟਰ ਸੁੱਟ ਕੇ ਉਸ ਨੂੰ ਅੰਦਰ ਬੰਦ ਕਰ ਗਏ। ਬਾਅਦ ਵਿੱਚ ਉਸ ਨੇ ਕਿਸੇ ਤਰ੍ਹਾਂ ਦੁਕਾਨ ਦਾ ਸ਼ਟਰ ਖੁੱਲ੍ਹਵਾ ਕੇ ਪੁਲਸ ਨੂੰ ਇਤਲਾਹ ਦਿੱਤੀ। ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News