ਬਾਜ਼ਾਰ ਗਏ ਵਕੀਲ ਤੇ ਉਸ ਦੀ ਭੈਣ ਨੂੰ ਕਿਰਚ ਦੀ ਨੋਕ ’ਤੇ ਬਣਾਇਆ ਨਿਸ਼ਾਨਾ, ਇਕ ਗ੍ਰਿਫ਼ਤਾਰ
Monday, Jul 29, 2024 - 02:14 PM (IST)
ਤਰਨਤਾਰਨ (ਰਮਨ)-ਬਾਜ਼ਾਰ ’ਚ ਭੈਣ ਸਣੇ ਘਰੇਲੂ ਸਾਮਾਨ ਲੈਣ ਗਏ ਵਕੀਲ ਨੂੰ ਤਿੰਨ ਲੁਟੇਰਿਆਂ ਵੱਲੋਂ ਕਿਰਚ ਦੀ ਨੋਕ ਉਪਰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਲੋਕਾਂ ਦੀ ਮਦਦ ਨਾਲ ਇਕ ਲੁਟੇਰੇ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਹੋਈ ਹੈ, ਜਿਸ ਦੇ ਖ਼ਿਲਾਫ਼ ਥਾਣਾ ਸਿਟੀ ਪੱਟੀ ਦੀ ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਉਸਦੇ 4 ਫ਼ਰਾਰ ਦੋ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਪੰਜਾਬ ਨੂੰ ਦਿੱਤੀ ਵੱਡੀ ਸੌਗਾਤ, ਰੇਲਵੇ ਓਵਰਬ੍ਰਿਜ ਦਾ ਕੀਤਾ ਉਦਘਾਟਨ
ਪੰਕਜ ਪੁੱਤਰ ਸੰਜੀਵ ਕੁਮਾਰ ਵਾਸੀ ਗਲੀ ਡੋਲੀ ਐੱਮ. ਸੀ. ਵਾਲੀ ਪੱਟੀ ਵੱਲੋਂ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਉਹ ਤਰਨਤਾਰਨ ਕੋਟ ਕੰਪਲੈਕਸ ਵਿਖੇ ਵਕਾਲਤ ਕਰਦਾ ਹੈ ਅਤੇ ਆਪਣੀ ਭੈਣ ਹਰਮਨ ਪੁੱਤਰੀ ਸੰਜੀਵ ਕੁਮਾਰ ਨਾਲ ਪੱਟੀ ਬਾਜ਼ਾਰ ਵਿਖੇ ਘਰੇਲੂ ਕੰਮ ਕਾਜ ਲਈ ਗਿਆ ਸੀ ਜਦੋਂ ਉਹ ਆਪਣੀ ਭੈਣ ਸਮੇਤ ਘਰ ਵਾਪਸ ਜਾ ਰਿਹਾ ਸੀ ਤਾਂ ਨਜ਼ਦੀਕ ਅਮਰਦੀਪ ਪੈਲਸ ਦੇ ਸਾਹਮਣੇ 3 ਨੌਜਵਾਨ ਲੜਕਿਆਂ ਜੋ ਮੋਟਰਸਾਈਕਲ ਉਪਰ ਸਵਾਰ ਸਨ ਵੱਲੋਂ ਰੋਕ ਲਿਆ ਗਿਆ।
ਇਹ ਵੀ ਪੜ੍ਹੋ- ਕਾਲੇ ਬੱਦਲਾਂ 'ਚ ਘਿਰਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਨਮੋਹਕ ਨਜ਼ਾਰਾ, ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂ
ਇਸ ਦੌਰਾਨ ਇਕ ਨੌਜਵਾਨ ਵੱਲੋਂ ਕਿਰਚ ਉਸਦੀ ਗਰਦਨ ਉਪਰ ਰੱਖਦੇ ਹੋਏ ਸਾਰਾ ਸਾਮਾਨ ਦੇਣ ਲਈ ਕਿਹਾ ਗਿਆ। ਇਸ ਦੌਰਾਨ ਇਕ ਨੌਜਵਾਨ ਵੱਲੋਂ ਉਸਦੀ ਭੈਣ ਦੇ ਮੋਢੇ ਉਪਰ ਪਾਇਆ ਪਰਸ ਖੋਹ ਲਿਆ ਗਿਆ ਅਤੇ ਉਸਨੂੰ ਧੱਕਾ ਦੇ ਦਿੱਤਾ ਗਿਆ, ਜਿਸ ਦੇ ਚੱਲਦਿਆਂ ਉਹ ਜ਼ਮੀਨ ਉਪਰ ਡਿੱਗ ਪਈ। ਪਰਸ ’ਚ 10 ਹਜ਼ਾਰ ਰੁਪਏ ਨਕਦ, ਜ਼ਰੂਰੀ ਕਾਗਜ਼ਾਤ ਅਤੇ ਮੋਬਾਈਲ ਫੋਨ ਮੌਜੂਦ ਸੀ। ਇਸ ਦੌਰਾਨ ਹਿੰਮਤ ਕਰਦੇ ਹੋਏ ਇਕ ਨੌਜਵਾਨ ਨੂੰ ਉਸ ਨੂੰ ਕਾਬੂ ਕਰ ਲਿਆ, ਜਿਸਦੇ ਚੱਲਦਿਆਂ ਆਸ ਪਾਸ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਪ੍ਰੰਤੂ ਦੋ ਸਾਥੀ ਫਰਾਰ ਹੋਣੇ ’ਚ ਕਾਮਯਾਬ ਹੋ ਗਏ।
ਇਹ ਵੀ ਪੜ੍ਹੋ- ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਿਸ਼ਤੀ ਹੋਈ ਬੰਦ
ਇਸ ਸਬੰਧੀ ਥਾਣਾ ਸਿਟੀ ਪੱਟੀ ਦੇ ਏ. ਐੱਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਉਰਫ ਕਾਲੂ ਪੁੱਤਰ ਸੁਖਵਿੰਦਰ ਸਿੰਘ ਵਾਸੀ ਪੱਧਰੀ ਕਲਾਂ ਨੂੰ ਕਿਰਚ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਇਸ ਦੇ ਸਾਥੀ ਅੰਮ੍ਰਿਤ ਅਤੇ ਗੋਪੀ ਵਾਸੀ ਪਿੰਡ ਮਨਿਹਾਲਾ ਜੈ ਸਿੰਘ ਦੀ ਭਾਲ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8