ਅੱਜ ਤੋਂ 6 ਰੋਡਵੇਜ਼ ਡਿਪੂਆਂ ਦੀ ਹੋਣ ਵਾਲੀ ਹਡ਼ਤਾਲ ਹੋਈ ਮੁਲਤਵੀ

Tuesday, Sep 04, 2018 - 03:20 AM (IST)

 ਪੱਟੀ,  (ਸੌਰਭ, ਸੋਢੀ)-  ਜਰਨਲ ਮੈਨੇਜਰ ਐੱਮ.ਆਰ. ਫਾਰੂਕੀ ਦੀ ਅਗਵਾਈ  ’ਚ ਪੱਟੀ ਡਿਪੂ ਵਿਖੇ ਰੋਡਵੇਜ਼ ਦੀਆਂ ਕਰਮਚਾਰੀ ਦਲ, ਏਟਕ, ਇੰਟਕ ਅਤੇ ਪਨਬੱਸ ਕੰਟਰੈਕਟ ਯੂਨੀਅਨਾਂ ਦੀ ਸਰਬ ਸੰਮਤੀ ਨਾਲ ਮੀਟਿੰਗ ਹੋਈ। ਜਿਸ ਵਿਚ ਫੈਸਲਾ ਕੀਤਾ ਗਿਆ ਕਿ ਪਨਬੱਸ ਵਰਕਰ 13 ਵਿਚੋਂ 12 ਬੱਸਾਂ ਲੈਣਗੇ ਤੇ ਇਕ ਬੱਸ ਰੋਡਵੇਜ਼ ਖਾਤੇ ਵਿਚ ਜਾਵੇਗੀ। ਇਸ ਮੌਕੇ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ ਤੇ ਜਰਨਲ ਸਕੱਤਰ ਵਜ਼ੀਰ ਸਿੰਘ, ਸਰਪ੍ਰਸਤ ਸਲਵਿੰਦਰ ਸਿੰਘ, ਸੈਂਟਰ ਬਾਡੀ ਦਿਲਬਾਗ ਸਿੰਘ ਸੰਗਵਾਂ, ਪ੍ਰੈੱਸ ਸੱਕਤਰ ਵੀਰਮ ਜੰਡ ਨੇ ਦੱਸਿਆ ਕਿ ਇਹ ਫੈਸਲਾ ਕੀਤਾ ਗਿਆ, ਜੋ ਸਾਰਿਆਂ ਨੂੰ ਮਨਜ਼ੂਰ ਹੋ ਗਿਆ। ਉਨ੍ਹਾਂ  ਕਿਹਾ ਕਿ ਅੱਗੇ ਤੋਂ  ਜੋ ਕੋਈ ਗੱਲਬਾਤ ਹੋਵੇਗੀ ਉਸ ਨੂੰ ਮਿਲ ਬੈਠ ਕੇ ਹੱਲ ਕਰ ਲਿਆ ਜਾਵੇਗਾ।  ਗਿੱਲ ਨੇ ਦੱਸਿਆ ਕਿ 4 ਸਤੰਬਰ ਨੂੰ 6 ਡਿਪੂ ਬੰਦ ਤੇ ਹੋਣ ਵਾਲੀ ਹਡ਼ਤਾਲ ਮੰਗਾਂ ਮਨਜ਼ੂਰ ਹੋਣ ਕਰ ਕੇ ਮੁਲਤਵੀ ਕਰ ਦਿੱਤੀ ਗਈ ਹੈ ਤੇ 4 ਸਤੰਬਰ ਤੋਂ ਬੰਦ ਪਏ ਸਾਰੇ ਰੂਟਾਂ ’ਤੇ ਬੱਸਾਂ ਚਲ ਜਾਣਗੀਆਂ।  ਹਲਕਾ ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ ਤੋਂ ਮੰਗ ਕੀਤੀ ਕਿ ਪਨਬੱਸ ਨੂੰ ਹੋਰ ਬੱਸਾਂ ਦਿਵਾਈਆਂ ਜਾਣ ਤਾਂ ਕਿ ਪੱਟੀ ਡਿਪੂ ਤੋਂ ਵਖ –ਵੱਖ ਦੂਰ ਦੁਰਾਡੇ ਪਿੰਡਾਂ ਦੇ ਲੋਕਾਂ ਨੂੰ ਆਉਣ ਜਾਣ ਲਈ ਬੱਸਾਂ ਦੀ ਸਹਲੂਤ ਮਿਲ ਸਕੇ। ਇਸ ਮੌਕੇ ਕੈਸ਼ੀਅਰ ਸਤਨਾਮ ਸਿੰਘ, ਰਵਿੰਦਰ ਸਿੰਘ ਰੋਮੀ, ਸਰਪ੍ਰਸਤ ਸਲਵਿੰਦਰ ਸਿੰਘ, ਸੈਂਟਰ ਬਾਡੀ ਦਿਲਬਾਗ ਸਿੰਘ ਸੰਗਵਾਂ, ਸੁਖਦੇਵ ਸਿੰਘ, ਮੀਤ ਪ੍ਰਧਾਨ ਚਰਨਜੀਤ ਸਿੰਘ, ਗੁਰਵਿੰਦਰ ਸਿੰਘ ਧੱਤਲ, ਗੁਰਚਰਨ ਸਿੰਘ ਜੇ.ਟੀ., ਸੁਖਜੀਤ ਸਿੰਘ ਲੋਹੁਕਾ, ਮਹਿਲ ਸਭਰਾ, ਵਜ਼ੀਰ ਸਿੰਘ ਕੈਰੋਂ, ਸੁਖਵੰਤ ਮਨਿਹਾਲਾ, ਤਰਸੇਮ ਸਿੰਘ ਸੀ. ਮੀਤ. ਪ੍ਰਧਾਨ, ਮਨਵਿੰਦਰ ਸਿੰਘ, ਰਵਿੰਦਰ ਸਿੰਘ, ਹਰਮਿੰਦਰ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ ਬੱਠੇ ਭੈਣੀ, ਅਮਲੋਕਜੀਤ ਸਿੰਘ, ਗੁਰਬਿੰਦਰ ਸਿੰਘ, ਰਾਜਬੀਰ ਸਿੰਘ ਭੁੱਲਰ, ਸੁਰਿੰਦਰ ਸਿੰਘ, ਜਸਬੀਰ ਸਿੰਘ, ਜੈਮਲ ਸਿੰਘ, ਗੁਰਸੇਵਕ ਸਿੰਘ, ਰਵੇਲ ਸਿੰਘ, ਉਂਕਾਰ ਸਿੰਘ, ਗੁਰਸਾਹਿਬ ਸਿੰਘ, ਸਵਰਨ ਸਿੰਘ ਉਬੋਕੇ, ਹਰਜਿੰਦਰ ਸਿੰਘ, ਬਲਜੀਤ ਸਿੰਘ ਗਜ਼ਲ, ਦਿਲਬਾਗ ਸਿੰਘ ਹਰੀਕੇ, ਸਤਨਾਮ ਸਿੰਘ ਜੋਣਕੇ, ਗੁਰਜੰਟ ਸਿੰਘ ਚੀਮਾ, ਮੀਤ ਪ੍ਰਧਾਨ ਰਜਿੰਦਰ ਸਿੰਘ, ਲਖਬੀਰ ਸਿੰਘ, ਗੁਰਨਾਮ ਸਿੰਘ ਸ਼ਹੀਦ, ਜਸਬੀਰ ਸਿੰਘ ਪੱਟੀ, ਹਰਪਾਲ ਸਿੰਘ ਭੰਗਾਲਾ, ਅਮਰਜੀਤ ਸਿੰਘ ਆਸਲ, ਰਾਜ ਸਿੰਘ ਆਸਲ ਆਦਿ ਹਾਜ਼ਰ ਸਨ।
 


Related News