ਸੜਕ ਹਾਦਸੇ ’ਚ ਇਕੋ ਪਰਿਵਾਰ ਦੇ 3 ਜੀਅ ਜ਼ਖ਼ਮੀ

10/18/2018 1:28:59 AM

ਬਟਾਲਾ,  (ਸਾਹਿਲ)-  ਇਥੋਂ ਦੇ ਨਜ਼ਦੀਕੀ ਪਿੰਡ ਬੁੱਢਾਕੋਟ ਵਿਖੇ ਇਕ ਮੋਪੇਡ ਤੇ  ਟਰੈਕਟਰ-ਟਰਾਲੀ ਦੀ ਟੱਕਰ ਹੋਣ ਨਾਲ  ਇੱਕੋ ਪਰਿਵਾਰ ਦੇ 3 ਜੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਨਿਸ਼ਾਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਠੱਕਰ ਸੰਧੂ, ਜੋ ਕਿ ਆਪਣੀ  ਸਕੂਟਰੀ ’ਤੇ ਸਵਾਰ ਹੋ ਕਿ ਆਪਣੇ ਪਿਤਾ ਕਰਮ ਸਿੰਘ, ਮਾਤਾ ਜਗੀਰ ਕੌਰ ਦੇ ਨਾਲ ਜਾ ਰਿਹਾ ਸੀ ਕਿ ਪਿੰਡ ਬੁੱਢੇ ਕੋਟ ਦੇ ਕੋਲ ਅਚਾਨਕ ਖੇਤਾਂ ਵਲੋਂ ਇਕ ਤੇਜ਼ ਰਫ਼ਤਾਰ ਟਰੈਕਟਰ ਸਡ਼ਕ ’ਤੇ ਆਇਆ, ਜਿਸ ਨਾਲ ਇਨ੍ਹਾਂ ਦੀ ਮੋਪੇਡ ਹਾਦਸਾਗ੍ਰਸਤ ਹੋ ਗਈ ਅਤੇ ਟਰੈਕਟਰ ਨਾਲ ਜਾ ਟਕਰਾਈ, ਜਿਸ ਨਾਲ ਇਹ ਤਿੰਨੋਂ ਜੀਅ ਸਡ਼ਕ ’ਚ ਡਿੱਗ ਕੇ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ।  
 


Related News