ਸੜਕ ''ਤੇ ਪਈ ਬੱਜਰੀ ਬਣੀ ਨੌਜਵਾਨ ਦੀ ਮੌਤ ਦਾ ਕਾਰਨ

04/23/2019 7:36:09 PM

ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ) : ਬਰਿਆਰ ਬਾਈਪਾਸ ਨੇੜੇ ਸਕੂਟਰੀ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੁਨੀਲ ਕੁਮਾਰ ਪੁੱਤਰ ਇੰਦਰਜੀਤ ਸ਼ਰਮਾ ਵਾਸੀ ਹੇਮਕੁੰਟ ਵਰਕਸ਼ਾਪ ਦੀਨਾਨਗਰ ਨੇ ਦੱਸਿਆ ਕਿ ਉਹ ਤੇ ਉਸ ਦਾ ਸਾਲਾ ਜਤਿੰਦਰ ਸ਼ਰਮਾ ਉਰਫ ਲਾਡੀ (29) ਪੁੱਤਰ ਬੋਧ ਰਾਜ ਵਾਸੀ ਕ੍ਰਿਸ਼ਨਾ ਕੈਂਪ ਦੀਨਾਨਗਰ ਆਪਣੇ ਨਿੱਜੀ ਕੰਮ ਲਈ ਆਪਣੇ-ਆਪਣੇ ਵਾਹਨਾਂ 'ਤੇ ਸਵਾਰ ਹੋ ਕੇ ਧਾਰੀਵਾਲ ਨੂੰ ਜਾ ਰਹੇ ਸਨ। ਇਸ ਦੌਰਾਨ ਜਦ ਉਸ ਦਾ ਸਾਲਾ ਸਕੂਟਰੀ 'ਤੇ ਸਵਾਰ ਹੋ ਕੇ ਉਸ ਤੋਂ ਅੱਗੇ ਜਾ ਰਿਹਾ ਸੀ ਤਾਂ ਬਰਿਆਰ ਬਾਈਪਾਸ ਤੋਂ ਕਰੀਬ ਅੱਧਾ ਕਿਲੋਮੀਟਰ ਅੱਗੇ ਸੜਕ 'ਤੇ ਪਈ ਬੱਜਰੀ ਕਾਰਨ ਜਤਿੰਦਰ ਸ਼ਰਮਾ ਦੀ ਸਕੂਟਰੀ ਸਲਿੱਪ ਹੋ ਗਈ। ਜਿਸ ਕਾਰਨ ਉਸ ਦਾ ਸਿਰ ਸੜਕ ਨਾਲ ਟਕਰਾਉਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

PunjabKesari

ਉਧਰ, ਘਟਨਾ ਦੀ ਜਾਣਕਾਰੀ ਮਿਲਦੇ ਹੀ ਬਰਿਆਰ ਚੌਕੀ ਦੀ ਪੁਲਸ ਮੌਕੇ 'ਤੇ ਪੁੱਜੀ ਤੇ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ।


Related News