ਤੇਜ਼ ਰਫਤਾਰ ਕਾਰ ਨੇ ਕੁਚਲੇ 2 ਮਜ਼ਦੂਰ, 1 ਦੀ ਮੌਤ

Thursday, Apr 18, 2019 - 06:53 PM (IST)

ਤੇਜ਼ ਰਫਤਾਰ ਕਾਰ ਨੇ ਕੁਚਲੇ 2 ਮਜ਼ਦੂਰ, 1 ਦੀ ਮੌਤ

ਅੰਮ੍ਰਿਤਸਰ,(ਅਰੁਣ): ਮਹਿਤਾ ਰੋਡ ਨੇੜੇ ਜਾ ਰਹੇ ਸਿਫਤੀ ਦੇਸੀ ਘਿਓ ਫੈਕਟਰੀ ਦੇ 2 ਮਜ਼ਦੂਰਾਂ ਨੂੰ ਲਪੇਟ 'ਚ ਲੈਂਦਿਆਂ ਇਕ ਤੇਜ਼ ਰਫਤਾਰ ਕਾਰ ਚਾਲਕ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਗੁਰੂ ਰਾਮਦਾਸ ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਸ਼ੇਰ ਬਹਾਦਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਉਸ ਦਾ ਸਾਥੀ ਭੁਪਿੰਦਰ ਸਿੰਘ ਇਲਾਜ ਅਧੀਨ ਦੱਸਿਆ ਜਾ ਰਿਹਾ ਹੈ। ਮਕਬੂਲਪੁਰਾ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਫੋਕਲ ਪੁਆਇੰਟ ਸਥਿਤ ਅਨੇਜਾ ਫੂਡ ਪ੍ਰੋਡਕਟ ਸਿਫਤੀ ਘਿਓ ਫੈਕਟਰੀ 'ਚ ਮਜ਼ਦੂਰੀ ਕਰਦਾ ਹੈ। ਜਦ ਉਹ ਤੇ ਉਸ ਦਾ ਸਾਥੀ ਮਜ਼ਦੂਰ ਲਵਪ੍ਰੀਤ ਸਿੰਘ, ਸ਼ੇਰ ਬਹਾਦਰ ਤੇ ਭੁਪਿੰਦਰ ਸਿੰਘ ਵੱਲਾ ਵੱਲ ਜਾ ਰਹੇ ਸਨ ਤਾਂ ਅਚਾਨਕ ਤੇਜ਼ ਰਫਤਾਰ 'ਚ ਆਈ ਇਕ ਕਾਰ ਨੇ ਲਾਪ੍ਰਵਾਹੀ ਨਾਲ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਸ਼ੇਰ ਬਹਾਦਰ ਤੇ ਭੁਪਿੰਦਰ ਸਿੰਘ ਬੂਰੀ ਤਰ੍ਹਾਂ ਜ਼ਖਮੀ ਹੋ ਗਏ। ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਸ਼ੇਰ ਬਹਾਦਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਮੌਕੇ ਤੋਂ ਦੌੜੇ ਕਾਰ ਚਾਲਕ ਹਰਜਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਨਵੀਪੁਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News