ਗੁਰਦਾਸਪੁਰ : ਕਾਰ ਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਔਰਤ ਦੀ ਮੌਤ, ਪਤੀ ਜ਼ਖਮੀ

02/22/2019 10:52:59 PM

ਦੀਨਾਨਗਰ,(ਦੀਪਕ): ਗੁਰਦਾਸਪੁਰ ਹਾਈਵੇ 'ਤੇ ਪੈਂਦੇ ਲੋਹਗੜ੍ਹ ਨੇੜੇ ਇਕ ਕਾਰ ਤੇ ਮੋਟਰਸਾਈਕਲ ਵਿਚਾਲੇ ਟੱਕਰ ਹੋ ਗਈ। ਜਿਸ ਦੌਰਾਨ ਮੋਟਰਸਾਈਕਲ ਸਵਾਰ ਔਰਤ ਦੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਔਰਤ ਦੀ ਪਛਾਣ ਚੰਚਲਾ ਦੇਵੀ ਪਤਨੀ ਸ਼ੇਰ ਸਿੰਘ ਵਸੀ ਸ਼ਿਨਾ ਵੇਟ ਜ਼ਿਲਾ ਗੁਰਦਾਸਪੁਰ ਉਮਰ ਕਰੀਬ 55 ਸਾਲ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ ਚੰਚਲਾ ਆਪਣੇ ਪਤੀ ਸ਼ੇਰ ਸਿੰਘ ਨਾਲ ਮੋਟਰਸਾਈਕਲ 'ਤੇ ਜਾ ਰਹੀ ਸੀ ਕਿ ਇਸ ਦੌਰਾਨ ਰਸਤੇ 'ਚ ਉਨ੍ਹਾਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ। ਘਟਨਾ ਤੋਂ ਬਾਅਦ ਕਾਰ ਚਾਲਕ ਗੱਡੀ ਦੀ ਚਾਬੀ ਲੈ ਕੇ ਫਰਾਰ ਹੋ ਗਿਆ। ਉਕਤ ਸਾਰੀ ਘਟਨਾ ਬਾਈਪਾਸ 'ਤੇ ਇਕ ਲੱਗੇ ਸੀ. ਸੀ. ਟੀ. ਵੀ 'ਚ ਕੈਦ ਹੋ ਗਈ। ਇਸ ਦੌਰਾਨ ਪੁਲਸ ਅਧਿਕਾਰੀ ਕੇਦਾਰ ਨਾਥ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।   


 


Related News