ਕੈਪਟਨ ਕੁਲਵੰਤ ਸਿੰਘ ਦੀ ਸਿੱਧੂ ਨੂੰ ਸਲਾਹ, ਬਿਨਾਂ ਬਾਵਜੇ ਤੋਂ ਅਸੀਂ ਨਹੀਂ ਦੇਵਾਂਗੇ ਕਾਂਗਰਸ ਦਾ ਸਾਥ

07/24/2021 12:07:58 PM

ਗੁਰਦਾਸਪੁਰ (ਸਰਬਜੀਤ)- ਸੇਵਾ ਮੁੱਕਤ ਆਰਮੀ ਦੇ ਕੈਪਟਨ ਕੁਲਵੰਤ ਸਿੰਘ ਘੋੜੇਵਾਹ ਨੇ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦਿੰਦੇ ਕਿਹਾ ਕਿ ਬਿਨਾਂ ਪ੍ਰਤਾਪ ਸਿੰਘ ਬਾਜਵਾ ਦੇ ਉਹ ਕਾਂਗਰਸ ਦਾ ਸਾਥ ਨਹੀਂ ਦੇਣਗੇ। ਉਨ੍ਹਾਂ ਨੇ ਸਿੱਧੂ ਨੂੰ ਕਿਹਾ ਕਿ ਜਿਸ ਦਾ ਤੁਹਾਨੂੰ ਇੰਤਜ਼ਾਰ ਸੀ ਉਹ ਘੜੀ ਆ ਗਈ ਪਰ ਜਰਾ ਬੱਚ ਕੇ ਇਹ ਹੈ ਮਾਝਾ ਮੇਰੀ ਜਾਨ। ਭਾਵ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਭ ਤੋਂ ਪੁਰਾਣੇ ਅਤੇ ਮਾਝੇ ਦੇ ਜਰਨੈਲ ਪੰਜਾਬ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਦੀ ਆਨ ਅਤੇ ਸ਼ਾਨ ਹਨ।

ਇਹ ਵੀ ਪੜ੍ਹੋ: ਜਲੰਧਰ: ਸਚਿਨ ਜੈਨ ਕਤਲ ਮਾਮਲੇ 'ਚ ਸਾਹਮਣੇ ਆਈ CCTV ਫੁਟੇਜ, ਹੋਏ ਕਈ ਅਹਿਮ ਖੁਲਾਸੇ

ਜੇਕਰ ਸਿੱਧੂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਅੱਖੋ ਪਰੋਖਿਆ ਕੀਤਾ ਤਾਂ ਸਿੱਧੂ ਲਈ ਕਾਂਗਰਸ ਨੂੰ ਮਾਝੇ ’ਚੋਂ ਜਿਤਾਉਣਾ ਬੜਾ ਔਖਾ ਕੰਮ ਹੋਵੇਗਾ। ਪ੍ਰਤਾਪ ਸਿੰਘ ਬਾਜਵਾ ਦੀ ਕਾਂਗਰਸ ਦੀ ਸਾਖ਼ ਨੂੰ ਬਚਾਉਣ ਵਾਸਤੇ ਬੜੀ ਅਹਿਮ ਭੂਮਿਕਾ ਰਹੀ ਹੈ, ਜਿਸ ਨੂੰ ਪੂਰਾ ਦੇਸ਼ ਹੀ ਜਾਣਦਾ ਹੈ। ਜੇਕਰ ਉਹ ਸੋਨੀਆ ਗਾਂਧੀ ਦੇ ਕਹਿਣ ’ਤੇ ਕਿਸੇ ਨਾਲ ਧੜੇਬੰਦੀ ਨਹੀਂ ਰੱਖਦੇ, ਉਹ ਹਮੇਸ਼ਾ ਹੀ ਕਾਂਗਰਸ ਨੂੰ ਇਕ ਜੁੱਟ ਰੱਖਣ ਲਈ ਤੱਤਪਰ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਜਿਵੇਂ ਹਾਈਕਮਾਨ ਦਾ ਹੁਕਮ ਹੁੰਦਾ ਹੈ, ਉਹ ਉਸ ਨੂੰ ਤੁਰੰਤ ਮੰਨਦੇ ਹਨ ਪਰ ਹੁਣ ਸਮਾਂ ਆ ਗਿਆ ਹੈ ਕਾਂਗਰਸ ਨੂੰ ਬਚਾਉਣ ਦਾ ਕਿਉਂਕਿ ਬੀਤੇ ਸਾਢੇ 4 ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੋਟਰਾਂ ਸਪੋਟਰਾਂ ਨੂੰ ਨਹੀਂ ਮਿਲੇ ਅਤੇ ਵਾਅਦੇ ਪੂਰੇ ਨਹੀਂ ਹੋਏ। ਜਿਸ ਕਰਕੇ ਲੋਕ ਕਾਂਗਰਸ ਤੋਂ ਖ਼ਫ਼ਾ ਹਨ। ਜੇਕਰ ਪੰਜਾਬ ਜਾਂ ਫਿਰ ਮਾਝੇ ਵਿੱਚ ਕਾਂਗਰਸ ਨੂੰ ਮੁੜ ਸੁਰਜੀਤ ਕਰਨਾ ਹੈ ਤਾਂ ਉਹ ਬਿਨਾਂ ਪ੍ਰਤਾਪ ਸਿੰਘ ਬਾਜਵਾ ਤੋਂ ਨਹੀਂ ਸਕਦੀ। ਉਨ੍ਹਾਂ ਨੇ ਅੰਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਚਿਤਾਵਨੀ ਦਿੱਤੀ ਕਿ ਉਹ ਮਾਝੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਨਾਲ ਲੈ ਕੇ ਨਾ ਚੱਲੇ ਤਾਂ ਅਸੀ ਕਾਂਗਰਸ ਦਾ ਸ਼ਰੇਆਮ ਵਿਰੋਧ ਕਰਾਂਗੇ

ਇਹ ਵੀ ਪੜ੍ਹੋ: ਸਿੱਧੂ ਦੀ ਪ੍ਰਧਾਨਗੀ ਤੋਂ ਬਾਅਦ ਹਰੀਸ਼ ਰਾਵਤ ਹੁਣ ਜਾਣਗੇ ਉਤਰਾਖੰਡ, ਪੰਜਾਬ ’ਚ ਬਣੇਗਾ ਨਵਾਂ ਮੁਖੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News