ਗਣਤੰਤਰ ਦਿਹਾੜੇ ਮੌਕੇ ਕੈਬਨਿਟ ਮੰਤਰੀ ਨੇ ਦਵਿੰਦਰ ਪ੍ਰਕਾਸ਼ ਤੇ ਵੈਟਨਰੀ ਇੰਸਪੈਕਟਰ ਨੂੰ ਕੀਤਾ ਸਨਮਾਨਿਤ
Wednesday, Jan 27, 2021 - 05:43 PM (IST)

ਪਠਾਨਕੋਟ (ਅਦਿਤਿਆ, ਮਹਾਜਨ) - 72 ਵੇਂ ਗਣਤੰਤਰ ਦਿਵਸ ਮੌਕੇ ਪਠਾਨਕੋਟ ’ਚ ਪਹੁੰਚੇ ਪੰਜਾਬ ਸਰਕਾਰ ਦੇ ਵਜੀਰ ਸ੍ਰੀ ਸੁੰਦਰ ਸਾਮ ਅਰੋੜਾ ਉਦਯੋਗ ਅਤੇ ਕਾਮਰਸ ਵਿਭਾਗ ਪੰਜਾਬ ਨੇ ਪੰਜਾਬ ਦੇ ਖ਼ਾਸ ਕਰਕੇ ਪਠਾਨਕੋਟ ਵਾਸੀਆਂ ਨੂੰ 72ਵੇਂ ਅਜ਼ਾਦੀ ਦਿਹਾੜੇ ਮੌਕੇ ਲੱਖ-ਲੱਖ ਵਧਾਈ ਦਿੱਤੀ। ਇਸ ਮੌਕੇ ਕੋਵਿਡ-19 ਮੌਕੇ ਦਿਨ-ਰਾਤ ਪਠਾਨਕੋਟ ਵਾਸੀਆਂ ਦੀ ਦਿਨ ਰਾਤ ਸੇਵਾਵਾ ਦੇਣ ਵਾਲੇ ਕੋਰੋਨਾ ਯੋਧਿਆਂ ਨੂੰ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਜ਼ਿਲ੍ਹਾ ਪ੍ਰਸਾਸ਼ਨ ਨੇ ਮਾਣ ਪੱਤਰ ਦੇ ਕੇ ਸਨਮਾਣਿਤ ਕੀਤਾ।
ਦੂਜੇ ਪਾਸੇ ਐੱਸ.ਐੱਸ.ਓ ਡਵੀਜ਼ਨ ਨੰਬਰ-2 ਦਵਿੰਦਰ ਪ੍ਰਕਾਸ਼ ਅਤੇ ਵੈਟਨਰੀ ਇੰਸਪੈਕਟਰ ਕਿਸ਼ਨ ਚੰਦਰ ਮਹਾਜ਼ਨ ਦੀ ਆਪਣੇ ਆਪਣੇ ਵਿਭਾਗਾਂ ਵਿਚ ਬਿਹਤਰੀਨ ਸੇਵਾਵਾਂ ਦੇਣ ਬਦਲੇ ਸਨਮਾਣ ਪੱਤਰ ਦੇ ਕੇ ਕੋਰੋਨਾ ਕਾਲ ਦੇ ਸਮੇਂ ਕੀਤੇ ਕੰਮਾਂ ਲਈ ਹੌਂਸਲਾ ਅਫ਼ਜਾਈ ਵੀ ਕੀਤੀ ਗਈ।