ਘਰ ਦੀ ਕੰਧ ਟੱਪ ਕੇ ਨਾਬਾਲਗ ਕੁੜੀ ਨਾਲ ਕੀਤਾ ਜ਼ਬਰ-ਜਿਨਾਹ, ਮਾਮਲਾ ਦਰਜ

04/02/2023 11:01:53 AM

ਅੰਮ੍ਰਿਤਸਰ (ਅਰੁਣ)- ਘਰ ਦੀ ਕੰਧ ਟੱਪ ਕੇ ਦਾਖ਼ਲ ਹੋਏ ਦੋ ਨੌਜਵਾਨਾਂ ਵੱਲੋਂ ਇਕੱਲੀ ਨਾਬਾਲਗ ਕੁੜੀ ਨਾਲ ਜ਼ਬਰ-ਜਿਨਾਹ ਕਰਨ ਸਬੰਧੀ ਥਾਣਾ ਅਜਨਾਲਾ ਦੀ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਕੁੜੀ ਦੀ ਸ਼ਿਕਾਇਤ ’ਤੇ ਘਰ ਵਿਚ ਦਾਖ਼ਲ ਹੋਏ ਮੁਲਜ਼ਮ ਗੋਪੀ ਪੁੱਤਰ ਭੁੱਲਰ ਵਾਸੀ ਡੱਲਾ ਰਾਜਪੂਤਾਂ ਅਤੇ ਉਸ ਦੇ ਸਾਥੀ ਅਣਪਛਾਤੇ ਨੌਜਵਾਨ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ- 1.5 ਲੱਖ ਫ਼ੀਸ ਵਸੂਲਣ ਮਗਰੋਂ ਕੁੜੀ ਨੂੰ ਕੋਰਸ 'ਚੋਂ ਕੱਢਿਆ, ਹੁਣ ਕਮਿਸ਼ਨ ਨੇ ਸੁਣਾਇਆ ਸਖ਼ਤ ਫ਼ੈਸਲਾ

ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਪਿੰਡ ਦੇ ਖੇਤਾਂ ਵਿਚ ਜੰਗਲ-ਪਾਣੀ ਲਈ ਗਈ ਔਰਤ ਨੂੰ ਜ਼ਬਰੀ ਕਾਰ ਵਿਚ ਅਗਵਾ ਕਰ ਕੇ ਸਮੂਹਿਕ ਜ਼ਬਰ-ਜਿਨਾਹ ਕਰਨ ਵਾਲੇ ਤਿੰਨ ਮੁਲਜ਼ਮਾਂ ਖ਼ਿਲਾਫ਼ ਥਾਣਾ ਅਜਨਾਲਾ ਦੀ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਔਰਤ ਦੀ ਸ਼ਿਕਾਇਤ ’ਤੇ ਕਾਰ ਵਿਚ ਉਸ ਦੇ ਨਾਲ ਸਮੂਹਿਕ ਜ਼ਬਰ-ਜਿਨਾਹ ਕਰਨ ਮਗਰੋਂ ਰਸਤੇ ਵਿਚ ਉਸ ਨੂੰ ਸੁੱਟ ਕੇ ਦੌੜੇ ਮੁਲਜ਼ਮ ਸੁੱਖਾ ਸਿੰਘ ਪੁੱਤਰ ਬਰਾ ਸਿੰਘ, ਮੰਗਾ ਸਿੰਘ ਪੁੱਤਰ ਬਾਊ ਸਿੰਘ ਤੇ ਹੈਪੀ ਸਿੰਘ ਪੁੱਤਰ ਬੂਟਾ ਸਿੰਘ ਸਾਰੇ ਵਾਸੀ ਚੜਤੇਵਾਲੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਥਾਣਾ ਅਜਨਾਲਾ ਦੀ ਪੁਲਸ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ-ਡੌਂਕੀ ਲਗਾ ਕੇ ਇਟਲੀ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ, ਪਰਿਵਾਰ 'ਚ ਵਿਛੇ ਸੱਥਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News