ਰਣਜੀਤ ਐਵੀਨਿਊ ਇਲਾਕੇ ਤੋਂ ਗੰਨ ਪੁਆਇੰਟ ਤੇ ਖੋਹੀਆਂ 2 ਕਾਰਾਂ ਬਰਾਮਦ

Saturday, Jul 28, 2018 - 01:11 PM (IST)

ਰਣਜੀਤ ਐਵੀਨਿਊ ਇਲਾਕੇ ਤੋਂ ਗੰਨ ਪੁਆਇੰਟ ਤੇ ਖੋਹੀਆਂ 2 ਕਾਰਾਂ ਬਰਾਮਦ

ਅੰਮ੍ਰਿਤਸਰ, (ਅਰੁਣ)—ਰਣਜੀਤ ਐਵੀਨਿਊ ਇਲਾਕੇ 'ਚੋਂ ਗੰਨ ਪੁਆਇੰਟ 'ਤੇ ਖੋਹੀਆਂ  2 ਕਾਰਾਂ ਪੁਲਸ ਵਲੋਂ ਬਰਾਮਦ ਕਰ ਲਈਆ ਹਨ, ਹਾਲਾਂਕਿ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ।
ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ-2 ਲਖਬੀਰ ਸਿੰਘ ਨੇ ਦੱਸਿਆ ਕਿ 21 ਜੁਲਾਈ ਨੂੰ ਰਣਜੀਤ ਐਵੀਨਿਊ ਦੇ ਹੋਟਲ ਵਿਚ ਠਹਿਰੇ ਦਿੱਲੀ ਦੇ ਵਕੀਲ ਦੀ ਖੋਹ ਗਈ ਇਨੋਵਾ ਕਾਰ ਤਰਨਤਾਰਨ ਜ਼ਿਲੇ ਦੇ ਪਿੰਡ ਕਾਜੀਕੋਟ ਤੋਂ ਬਰਾਮਦ ਕੀਤੀ ਗਈ ਹੈ ਜਦਕਿ 26 ਜੁਲਾਈ ਨੂੰ ਰਣਜੀਤ ਐਵੀਨਿਊ ਦੁਸ਼ਹਿਰਾ ਗਰਾਊਂਡ 'ਚ ਕਾਰ ਸਿਖਾ ਰਹੇ ਪੁਤਲੀਘਰ ਵਾਸੀ ਡਰਾਈਵਰ ਅਭੀ ਕੁਮਾਰ ਕੋਲੋਂ ਗੰਨ ਪੁਆਇੰਟ 'ਤੇ ਖੋਹੀ ਗਈ ਸਵਿਫਟ ਕਾਰ ਪੁਲਸ ਨੇ ਧਾਰੀਵਾਲ ਇਲਾਕੇ ਤੋਂ ਬਰਾਮਦ ਕੀਤੀ ਹੈ।
ਉਨ੍ਹਾਂ ਨੇ ਦੱੱਸਿਆ ਕਿ ਗੰਨ ਪੁਆਇੰਟ 'ਤੇ ਵਾਪਰੀਆਂ ਲਗਾਤਾਰ 2 ਵਾਰਦਾਤਾਂ ਉਪਰੰਤ ਪੁਲਸ ਕਮਿਸ਼ਨਰ ਐੱਸ.ਐੱਸ. ਸ਼੍ਰੀਵਾਸਤਵ ਵਲੋਂ ਜਾਰੀ ਹਦਾਇਤਾਂ ਉਪਰੰਤ ਪੁਲਸ ਨੇ ਹਾਈ ਅਲਰਟ ਜਾਰੀ ਕੀਤਾ ਸੀ ਤੇ ਪੁਲਸ ਦੀਆਂ ਵੱਖ-ਵੱਖ ਟੀਮਾਂ ਇਨ੍ਹਾਂ ਕਾਰਾਂ ਦੀ ਤਲਾਸ਼ ਸਬੰਧੀ ਘੋਖ ਕਰ ਰਹੀਆਂ ਸਨ।
ਉਨ੍ਹਾਂ ਨੇ ਦੱਸਿਆ ਕਿ ਰਣਜੀਤ ਐਵੀਨਿਊ ਇਲਾਕੇ 'ਚ ਗੰਨ ਪੁਆਇੰਟ 'ਤੇ ਲਗਜ਼ਰੀ ਕਾਰਾਂ ਖੋਹਣ ਵਾਲੇ ਗਿਰੋਹ ਸਬੰਧੀ ਪੁਲਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ ਹਨ ਤੇ ਜਲਦ ਹੀ ਕਾਰਾਂ ਖੋਹਣ ਵਾਲੇ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News