ਗੁਰਦਾਸਪੁਰ ਦੇ ਬਜ਼ਾਰਾਂ ’ਚ ਲੱਗੀਆਂ ਰੱਖੜੀ ਦੀਆਂ ਰੌਣਕਾਂ, ਹਰ ਪਾਸੇ ਦਿਖਾਈ ਦੇ ਰਹੀ ਚਹਿਲ-ਪਹਿਲ

Sunday, Aug 18, 2024 - 06:34 PM (IST)

ਗੁਰਦਾਸਪੁਰ (ਹਰਮਨ, ਹੇਮੰਤ)-ਰੱਖੜੀ ਦਾ ਪਵਿੱਤਰ ਤਿਉਹਾਰ, ਜੋ ਭੈਣਾਂ ਅਤੇ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਹੈ, ਇਸ ਵਾਰ ਗੁਰਦਾਸਪੁਰ ਸ਼ਹਿਰ ’ਚ ਖ਼ੂਬ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬਾਜ਼ਾਰਾਂ ’ਚ ਖਾਸ ਰੌਣਕਾਂ ਲੱਗੀਆਂ ਹੋਈਆਂ ਹਨ, ਜਿਸ ’ਚ ਮਠਿਆਈਆਂ ਅਤੇ ਤੋਹਫਿਆਂ ਦੀਆਂ ਦੁਕਾਨਾਂ ’ਤੇ ਗਾਹਕਾਂ ਦੀ ਭਰਮਾਰ ਦਿਖਾਈ ਦੇ ਰਹੀ ਹੈ। ਜ਼ਿਆਦਾਤਰ ਗਾਹਕ ਔਰਤਾਂ ਅਤੇ ਲੜਕੀਆਂ ਹਨ, ਜੋ ਆਪਣੇ ਭਰਾਵਾਂ ਲਈ ਖ਼ਰੀਦਦਾਰੀ ’ਚ ਰੁਝੀਆਂ ਹੋਈਆਂ ਹਨ। ਬਾਜ਼ਾਰਾਂ ਦੇ ਹਰ ਕੋਨੇ ’ਚ ਰੱਖੜੀ ਨਾਲ ਸਬੰਧਤ ਸਜ਼ਾਵਟ ਦੇ ਸਾਮਾਨ ਵਾਲੀਆਂ ਦੁਕਾਨਾਂ ਅਤੇ ਸਟਾਲਾਂ ਦੀ ਭਰਮਾਰ ਹੈ, ਜੋ ਰੰਗ-ਬਿਰੰਗੀਆਂ ਰੱਖੜੀਆਂ ਹਰ ਕਿਸੇ ਦੀ ਆਕਰਸ਼ਣ ਦਾ ਕੇਂਦਰ ਬਣੀਆਂ ਹੋਈਆਂ ਹਨ ਅਤੇ ਸਾਰੇ ਬਾਜ਼ਾਰਾਂ ਵਿਚ ਰੌਣਕਾਂ ਦਿਖਾਈ ਦੇ ਰਹੀਆਂ ਹਨ।

ਇਹ ਵੀ ਪੜ੍ਹੋ-ਨਾਕੇ 'ਤੇ ਖੜ੍ਹੇ ਪੁਲਸ ਅਧਿਕਾਰੀਆਂ ਨਾਲ ਬਹਿਸਣ ਵਾਲੇ ਮੁਲਾਜ਼ਮ 'ਤੇ SSP ਨੇ ਲਿਆ ਵੱਡਾ ਐਕਸ਼ਨ, ਪੜ੍ਹੋ ਕੀ ਹੈ ਮਾਮਲਾ

ਦੂਜੇ ਪਾਸੇ, ਮਿਠਾਈ ਦੀਆਂ ਦੁਕਾਨਾਂ ਵਾਲਿਆਂ ਵੱਲੋਂ ਵੀ ਰੱਖੜੀ ਦੇ ਤਿਉਹਾਰ ਦੀਆਂ ਤਿਆਰੀਆਂ ਬਹੁਤ ਚੰਗੀ ਤਰ੍ਹਾਂ ਕੀਤੀਆਂ ਗਈਆਂ ਹਨ। ਵੱਖ-ਵੱਖ ਪਕਵਾਨ ਅਤੇ ਮਠਿਆਈਆਂ ਤਿਆਰ ਕੀਤੀਆਂ ਗਈਆਂ ਹਨ ਤਾਂ ਕਿ ਲੋਕ ਰੱਖੜੀ ਦੀ ਖੁਸ਼ੀ ਮਨਾਉਣ ਦੇ ਨਾਲ-ਨਾਲ ਮਿੱਠੇ ਸੁਆਦ ਦਾ ਅਨੰਦ ਲੈ ਸਕਣ। ਹਾਲਾਂਕਿ ਗਰਮੀ ਅਤੇ ਹੁੰਮਸ ਨੇ ਲੋਕਾਂ ਲਈ ਕੁਝ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ-BSF ਦੇ ਜਵਾਨ ਨੂੰ ਮੌਤ ਦੇ ਮੂੰਹ 'ਚੋਂ ਖਿੱਚ ਲਿਆਏ ਡਾਕਟਰ, ਅੱਧ ਮਰੀ ਹਾਲਤ 'ਚ ਪਹੁੰਚਿਆ ਸੀ ਹਸਪਤਾਲ

ਤਿੱਖੀ ਧੁੱਪ ਅਤੇ ਹੁਮਸ ਦੇ ਕਾਰਨ ਭੈਣਾਂ ਅਤੇ ਉਨ੍ਹਾਂ ਦੇ ਭਰਾਵਾਂ ਨੂੰ ਬਾਜ਼ਾਰਾਂ ’ਚ ਖਰੀਦਦਾਰੀ ਕਰਨ ’ਚ ਕਠਿਨਾਈ ਹੋ ਰਹੀ ਹੈ ਪਰ ਇਸ ਦੇ ਬਾਵਜੂਦ, ਬਾਜ਼ਾਰਾਂ ’ਚ ਚਹਿਲ-ਪਹਿਲ ਅਤੇ ਖਰੀਦੋ ਫਰੋਖਤ ਪੂਰੇ ਉਤਸ਼ਾਹ ਨਾਲ ਜਾਰੀ ਹੈ, ਜਿਸ ਤਹਿਤ ਦੁਕਾਨਦਾਰਾਂ ਨੇ ਵੀ ਇਸ ਮੌਕੇ ’ਤੇ ਵਧੀਆ ਕਮਾਈ ਕੀਤੀ ਹੈ।

ਇਹ ਵੀ ਪੜ੍ਹੋ-ਵਿਦੇਸ਼ ਗਏ ਮਾਪਿਆਂ ਦੇ ਇਕਲੌਤੇ ਪੁੱਤ ਨਾਲ ਵਾਪਰਿਆ ਭਾਣਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News