ਗੁੱਜਰ ਬਰਾਦਰੀ ਦੇ 7 ਪਸ਼ੂਆਂ ਦੀ ਭੇਤਭਰੀ ਹਾਲਤ ’ਚ ਮੌਤ

Tuesday, Jun 17, 2025 - 02:31 PM (IST)

ਗੁੱਜਰ ਬਰਾਦਰੀ ਦੇ 7 ਪਸ਼ੂਆਂ ਦੀ ਭੇਤਭਰੀ ਹਾਲਤ ’ਚ ਮੌਤ

ਕਲਾਨੌਰ (ਮਨਮੋਹਨ)-ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਸਰਾਵਾਂ ਤੇ ਪਿੰਡੀਆਂ ਦਰਮਿਆਨ ਡੇਰਾ ਲਗਾ ਕੇ ਬੈਠੇ ਗੁਜਰ ਬਰਾਦਰੀ ਦੇ 7 ਪਸ਼ੂਆਂ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ ਹੈ। ਇਸ ਦੌਰਾਨ ਗੁੱਜਰਾਂ ਦਾ ਵੱਡਾ ਨੁਕਸਾਨ ਹੋਇਆ ਹੈ, ਪੀੜਤ ਪਰਿਵਾਰ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮਾਲੀ ਮਦਦ ਦੀ ਮੰਗ ਕੀਤੀ ਹੈ। ਗੁੱਜਰ ਬਰਾਦਰੀ ਦੇ ਆਲਮ ਅਤੇ ਸਮੂ ਨੇ ਦੱਸਿਆ ਕਿ 25-30 ਪਸ਼ੂ ਚਰਾਉਣ ਵਾਸਤੇ ਖੜ੍ਹੇ ਸੀ, ਜਦੋਂ ਵਾਪਸ ਆ ਰਹੇ ਸੀ ਤਾਂ ਵੇਖਦਿਆਂ ਹੀ ਵੇਖਦਿਆਂ ਪਸ਼ੂ ਸੜਕ ’ਤੇ ਡਿੱਗਦੇ ਗਏ ਅਤੇ 7 ਪਸ਼ੂ ਮਰ ਗਏ। ਇਸ ਦੌਰਾਨ ਰਾਹਗੀਰ ਵੱਲੋਂ ਸਰਕਾਰੀ ਪਸ਼ੂ ਹਸਪਤਾਲ ਦੇ ਡਾਕਟਰਾਂ ਨੂੰ ਸੂਚਨਾ ਦਿੱਤੀ ਤਾਂ ਵੈਟਰਨਰੀ ਡਾਕਟਰ ਚੇਤਨ ਬਹਿਲ ਅਤੇ ਟੀਮ ਨੇ ਤੁਰੰਤ ਪਹੁੰਚ ਕੇ ਬਾਕੀ ਡੰਗਰਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਚਾ ਲਿਆ ਗਿਆ।


author

Shivani Bassan

Content Editor

Related News