ਅੱਧੀ ਰਾਤ ਤੋਂ ਹੋ ਰਹੀ ਬਾਰੀਸ਼ ਕਣਕ ਦੀ ਫਸਲ ਲਈ ਲਾਹੇਬੰਦ
Thursday, Feb 20, 2025 - 11:03 AM (IST)

ਦੀਨਾਨਗਰ(ਹਰਜਿੰਦਰ ਗੋਰਾਇਆ)- ਜਿੱਥੇ ਇਸ ਵਾਰ ਕਾਫੀ ਲੰਮੇ ਸਮੇਂ ਬਾਅਦ ਜਨਵਰੀ ਮਹੀਨੇ ਵਿਚ ਹੀ ਠੰਡ ਦਾ ਅਸਰ ਬਹੁਤ ਘੱਟ ਦਿਖਾਈ ਦਿੱਤਾ ਅਤੇ ਤਾਪਮਾਨ ਵਿੱਚ ਵੀ ਬੜੇ ਵੱਡੇ ਪੱਧਰ 'ਤੇ ਵਾਧਾ ਵੇਖਣ ਨੂੰ ਮਿਲਿਆ ਜੋ ਕਣਕ ਦੀ ਫਸਲ ਲਈ ਬਹੁਤ ਨੁਕਸਾਨਦੇਹ ਮੰਨਿਆ ਜਾ ਰਿਹਾ ਸੀ, ਜਿਸ ਕਾਰਨ ਕਿਸਾਨਾਂ ਵੱਲੋਂ ਇਸ ਵਾਰ ਕਣਕ ਦੀ ਫਸਲ ਨੂੰ ਦੋ ਤੋਂ ਤਿੰਨ ਵਾਰ ਪਾਣੀ ਲਗਾਉਣ ਲਈ ਮਜ਼ਬੂਰ ਹੋਣਾ ਪਿਆ ਕਿਉਂਕਿ ਖੇਤੀਬਾੜੀ ਮਾਹਿਰਾ ਦੇ ਮੁਤਾਬਕ ਕਣਕ ਦੀ ਫਸਲ ਨੂੰ ਜਿੰਨਾ ਠੰਡਾ ਰੱਖਿਆ ਜਾਵੇਗਾ ਤਾਂ ਕਣਕ ਦੀ ਫਸਲ ਲਈ ਲਾਹੇਵੰਦ ਸਿੱਧ ਹੋਵੇਗੀ।
ਇਹ ਵੀ ਪੜ੍ਹੋ- ਵਿਆਹ ਦੀਆਂ ਖੁਸ਼ੀਆਂ ਗਮ 'ਚ ਬਦਲੀਆਂ, ਬਾਰਾਤ ਲੈ ਕੇ ਨਹੀਂ ਪੁੱਜਿਆ NRI ਲਾੜਾ, ਫਿਰ....
ਦੂਜੇ ਪਾਸੇ ਜਿੰਨੀ ਗਰਮੀ ਜ਼ਿਆਦਾ ਪਵੇਗੀ ਕਣਕ ਦੀ ਫਸਲ 'ਤੇ ਬੁਰਾ ਅਸਰ ਪੈਂਦਾ ਨਜ਼ਰ ਆਵੇਗਾ ਜਿਸ ਕਾਰਨ ਕਿਸਾਨਾਂ ਨੂੰ ਕਣਕ ਦੀ ਫਸਲ ਨੂੰ ਪਾਣੀ 2-3 ਵਾਰ ਪਾਣੀ ਲਗਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਦੌਰਾਨ ਅੱਧੀ ਰਾਤ ਤੋਂ ਰੁਕ ਰੁਕ ਕੇ ਹੋ ਰਹੀ ਕਿਣ ਮਿਣ ਕਾਰਨ ਜਿੱਥੇ ਕਿਸਾਨਾਂ ਦਾ ਚਿਹਰਾ ਖੁਸ਼ ਨਜ਼ਰ ਆ ਰਿਹਾ ਹੈ, ਉਥੇ ਹੀ ਇਹ ਬਾਰਿਸ਼ ਕਣਕ ਦੀ ਫਸਲ ਲਈ ਚੰਗੀ ਸਾਬਤ ਹੋ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਪੁਲਸ ਮੁਲਾਜ਼ਮਾਂ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ, ਮਾਮਲਾ ਕਰੇਗਾ ਹੈਰਾਨ
ਉਧਰ ਦੂਜੇ ਪਾਸੇ ਸਰਹੱਦ ਏਰੀਏ ਅੰਦਰ ਜਿਨ੍ਹਾਂ ਕਿਸਾਨਾਂ ਵੱਲੋਂ ਕਣਕ ਦੀ ਫਸਲ ਨੂੰ ਪਾਣੀ ਨਹੀਂ ਲਗਾਇਆ ਗਿਆ ਉਹਨਾਂ ਲਈ ਵੀ ਇਹ ਕਾਫੀ ਵਧੀਆ ਬਾਰਿਸ਼ ਮੰਨੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਜ਼ਮੀਨਾਂ ਇਸ ਤਰ੍ਹਾਂ ਦੀਆਂ ਹਨ ਜਿੱਥੇ ਸਿਜਾਈ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ ਸਿਰਫ ਬਾਰਿਸ਼ 'ਤੇ ਹੀ ਨਿਰਭਰ ਹਨ ਪਰ ਇਸ ਵਾਰ ਬਾਰਿਸ਼ ਲੇਟ ਹੋਣ ਕਾਰਨ ਕਿਸਾਨਾਂ ਨੂੰ ਕਣਕ ਦੀ ਫਸਲ ਸਿਰੇ ਚੜਣ ਦੀ ਉਮੀਦ ਨਹੀਂ ਸੀ ਪਰ ਹੁਣ ਅਚਾਨਕ ਬਾਰਿਸ਼ ਪੈਣ ਕਾਰਨ ਕਣਕ ਦੀ ਫਸਲ ਸਿਰੇ ਚੜ ਜਾਵੇਗੀ ਜਿਸ ਕਾਰਨ ਕਿਸਾਨਾਂ ਦੇ ਮੱਥੇ 'ਤੇ ਖੁਸ਼ੀ ਦੀਆਂ ਲਕੀਰਾਂ ਵੇਖੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਚਾਂਵਾਂ ਨਾਲ ਵਿਆਹ ਕੇ ਲਿਆਂਦੀ ਨੂੰਹ ਨੇ ਚੜ੍ਹਾ 'ਤਾ ਚੰਨ, ਕੁਝ ਹੀ ਹਫ਼ਤਿਆਂ ਬਾਅਦ ਘਰਦਿਆਂ ਦੇ ਉੱਡਾ ਦਿੱਤੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8