ਸਵੇਰੇ ਤੜਕਸਾਰ ਹੋ ਰਹੀ ਬਾਰਿਸ਼ ਨੇ ਮੁੜ ਕਿਸਾਨਾਂ ਦੇ ਮੱਥੇ ''ਤੇ ਲਿਆਂਦੀਆਂ ਪ੍ਰੇਸ਼ਾਨੀ ਦੀਆਂ ਲਕੀਰਾਂ
Friday, Apr 11, 2025 - 11:00 AM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਜਿੱਥੇ ਪਿਛਲੇ ਕਈ ਦਿਨਾਂ ਤੋਂ ਗਰਮੀ ਕਾਰਨ ਲੋਕਾਂ ਦਾ ਪਸੀਨਾ ਨਿਕਲ ਰਿਹਾ ਸੀ ਉੱਥੇ ਹੀ ਰਾਤ ਤੋਂ ਹੋ ਰਹੀ ਬਾਰਿਸ਼ ਕਾਰਨ ਜਿੱਥੇ ਕੁਝ ਮੌਸਮ ਵਿੱਚ ਤਬਦੀਲੀ ਤਾਂ ਜ਼ਰੂਰ ਵੇਖਣ ਨੂੰ ਮਿਲੀ ਹੈ ਅਤੇ ਨਾਲ ਹੀ ਗਰਮੀ ਤੋਂ ਰਹਿਤ ਵੀ ਮਿਲੀ ਹੈ। ਦੂਜੇ ਪਾਸੇ ਜੇਕਰ ਕਿਸਾਨਾਂ ਦੀ ਗੱਲ਼ ਕਰੀਏ ਤਾਂ ਪੁੱਤਾਂ ਵਾਂਗ ਪਾਲੀ ਕਣਕ ਦੀਆਂ ਫਸਲ ਵੀ ਬਿਲਕੁਲ ਪੱਕਣ ਦੇ ਕਿਨਾਰੇ ਹੈ। ਇਸ ਦੌਰਾਨ ਸਵੇਰ ਤੜਕਸਾਰ ਤੋਂ ਹੋ ਰਹੀ ਬਾਰਿਸ਼ ਨੇ ਇੱਕ ਵਾਰ ਕਿਸਾਨਾਂ ਦੇ ਮੱਥੇ 'ਤੇ ਮੁੜ ਪ੍ਰੇਸ਼ਾਨੀ ਦੀਆਂ ਲਕੀਰਾਂ ਲਿਆਂਦੀਆਂ ਹਨ, ਕਿਉਂਕਿ ਕਣਕ ਦੀ ਫਸਲ ਕਰੀਬ ਦੋ ਚਾਰ ਦਿਨਾਂ ਤੱਕ ਵੱਢਣਯੋਗ ਹੋ ਜਾਣੀ ਸੀ ਅਤੇ ਕੁਝ ਕਿਸਾਨਾਂ ਵੱਲੋਂ ਵਿਸਾਖੀ ਵਾਲੇ ਦਿਨ ਹੀ ਕਣਕ ਦੀ ਫਸਲ ਦੀ ਵਾਢੀ ਸ਼ੁਰੂ ਕਰ ਦੇਣੀ ਸੀ ।
ਇਹ ਵੀ ਪੜ੍ਹੋ- ਤਰਨਤਾਰਨ 'ਚ ਗੋਲੀ ਮਾਰ ਕੇ ਕਤਲ ਕੀਤੇ ਪੁਲਸ ਮੁਲਾਜ਼ਮ ਦੇ ਪਰਿਵਾਰ ਲਈ CM ਮਾਨ ਦਾ ਅਹਿਮ ਐਲਾਨ
ਪਰ ਬੇਮੌਸਮੀ ਬਾਰਿਸ਼ ਕਾਰਨ ਜਿੱਥੇ ਵਾਢੀ ਤਾਂ ਲੇਟ ਹੋਵੇਗੀ ਹੀ ਉਥੇ ਹੀ ਕਣਕ ਦੀ ਫਸਲ 'ਤੇ ਵੀ ਬੁਰਾ ਅਸਰ ਪਵੇਗਾ। ਇਸ ਦੇ ਨਾਲ ਕਈ ਕਿਸਾਨਾਂ ਦੀ ਸਰੋਂ ਦੀ ਫਸਲ ਵੀ ਬਿਲਕੁਲ ਤਿਆਰ ਖੇਤਾਂ ਵਿੱਚ ਖੜ੍ਹੀ ਹੈ। ਜੇਕਰ ਇਹ ਬਾਰਿਸ਼ ਤੇਜ ਹੁੰਦੀ ਹੈ ਤਾਂ ਸਰੋਂ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਪਹੁੰਚ ਸਕਦਾ ਹੈ । ਜਿੱਥੇ ਇੱਕ ਪਾਸੇ ਮੌਸਮ ਦੀ ਤਬਦੀਲੀ ਕਾਰਨ ਰਹਿਤ ਮਿਲ ਰਹੀ ਹੈ ਉਥੇ ਕਿਸਾਨ ਵਰਗ ਲਈ ਇਹ ਬਾਰਿਸ਼ ਇੱਕ ਚਿੰਤਾਯੋਗ ਬਣੀ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗ ਗਈ ਵੱਡੀ ਪਾਬੰਦੀ, 3 ਮਹੀਨੇ ਲਾਗੂ ਰਹਿਣਗੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8