ਮਾਮਲਾ ਕੁਵਿੰਜ ਰੋਡ ’ਤੇ ਡਿੱਗੀ ਇਮਾਰਤ ਦਾ, ਲੋਕਾਂ ਦੇ ਘਰਾਂ ’ਚ ਆਈਆਂ ਦਰਾਰਾਂ ਤੇ ਧਸੇ ਫਰਸ਼ਾਂ ਦਾ ਮਾਮਲਾ ਗਰਮਾਇਆ

05/14/2022 12:43:59 PM

ਅੰਮ੍ਰਿਤਸਰ (ਰਮਨ) - ਰੇਲਵੇ ਸਟੇਸ਼ਨ ਸਥਿਤ ਕੁਵਿੰਜ ਰੋਡ ’ਤੇ ਪਿਛਲੇ ਦਿਨੀ ਉਸਾਰੀ ਹੋ ਰਹੀ ਇਮਾਰਤ ਦੇ ਨੇੜਲੇ ਹੋਟਲ ਦੀ ਉਸਾਰੀ ਡਿੱਗ ਗਈ, ਜਿਸ ਕਾਰਨ ਲੋਕਾਂ ਦੇ ਘਰਾਂ ਵਿਚ ਆਈਆਂ ਤਰੇੜਾਂ ਅਤੇ ਧੱਸੇ ਗਏ ਫਰਸ਼ਾਂ ਨੂੰ ਲੈ ਕੇ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ਦੀ ਸ਼ਿਕਾਇਤ ਪੰਜਾਬ ਸਰਕਾਰ ਕੋਲ ਪਹੁੰਚ ਚੁੱਕੀ ਹੈ। ਦੱਸਣਯੋਗ ਹੈ ਕਿ ਉਸਾਰੀ ਕਰਤਾ ਵੱਲੋਂ ਹਰ ਨਕਸ਼ਾ, ਹਰ ਮੰਜੂਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਉਸਾਰੀ ਕਰਤਾ ਵਿਜੇ ਸ਼ਰਮਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਜਿੰਨੀ ਬੇਸਮੈਂਟ ਪੁੱਟੀ ਗਈ ਹੈ ਉਹ ਨਿਯਮਾਂ ਅਨੁਸਾਰ ਪੁੱਟੀ ਗਈ ਹੈ। ਹੁਣ ਦੇਖਣਾ ਇਹ ਹੈ ਕਿ ਕੌਣ ਸਹੀ ਹੈ, ਕੌਣ ਗਲਤ। ਕਾਲੋਨੀ ਵਾਸੀਆਂ ਵਲੋਂ ਸ਼ਿਕਾਇਤ ਏ. ਡੀ. ਸੀ. ਸੰਜੀਵ ਸ਼ਰਮਾ ਨੂੰ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਸਾਰੀ ਘਟਨਾਕ੍ਰਮ ਅਤੇ ਸਾਰੀਆਂ ਸ਼ਿਕਾਇਤਾਂ ਬਾਰੇ ਦੱਸਿਆ ਹੈ ਕਿ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੋ ਗਲਤ ਹੈ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਕੀ ਕਹਿਣਾ ਹੈ ਇਮਾਰਤ ਦੇ ਮਾਲਕ ਦਾ
ਮੇਰੇ ਕੋਲ ਸਾਰੇ ਸਬੂਤ ਹਨ ਕੀ ਹੋਟਲ ਗ੍ਰੇਡ ਵਿਚ ਉਸ ਦੇ ਅੰਦਰ ਉਸਾਰੀ ਖੁਦ ਲੇਬਰ ਲਾ ਕੇ ਕਰਵਾਈ ਜਾ ਰਹੀ ਸੀ। ਸਾਲ 2019 ਵਿਚ ਬੇਸਮੈਂਟ ਪੁੱਟਣ ਦਾ ਕੰਮ ਜਦੋਂ ਸ਼ੁਰੂ ਹੋਣਾ ਸੀ, ਉਸ ਸਮੇਂ ਦੀ ਮੌਕੇ ਦੀ ਫੋਟੋ ਵੀ ਮੇਰੇ ਕੋਲ ਹੈ, ਜਿਸ ਵਿਚ ਉਕਤ ਹੋਟਲ ਦੀਆਂ ਕੰਧਾਂ ਵਿਚ ਬੂਟੇ ਉੱਗੇ ਸਨ ਅਤੇ ਤਰੇੜਾਂ ਪਈਆਂ ਹੋਈਆ ਸਨ। ਦੂਸਰੇ ਪਾਸੇ ਹੋਟਲ ਦੇ ਮਾਲਿਕ ਸੰਜੇ ਕੁਮਾਰ ਵਲੋਂ ਮੈਨੂੰ ਹਲਫੀਆ ਬਿਆਨ ਦਿੱਤਾ ਸੀ, ਜਿਸ ਵਿਚ ਉਨ੍ਹਾਂ ਨੇ ਬੇਸਮੈਂਟ ਪੁੱਟਣ ਨੂੰ ਲੈ ਕੇ ਕਿਹਾ ਗਿਆ ਸੀ ਕਿ ਮੈਨੂੰ ਕੋਈ ਏਤਰਾਜ਼ ਨਹੀ ਹੈ। ਇਹ ਤਾਂ ਸਾਡੀ ਖੁਸ਼ਕਿਸਮਤੀ ਹੈ ਕਿ ਉਸ ਵੇਲੇ ਲੇਬਰ ਕੰਮ ਨਹੀਂ ਕਰ ਰਹੀ, ਨਹੀਂ ਤਾ ਕੋਈ ਵੱਡੀ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ। 

ਦੂਸਰੇ ਪਾਸੇ ਇਕ ਹੋਰ ਵੱਡੀ ਗੱਲ ਹੈ ਕਿ ਜੋ ਪਿਛਲੇ ਦਿਨੀ ਘਟਨਾ ਹੋਈ ਹੈ ਉਸ ਦੀ ਮੈਂ ਕੜੇ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਅੱਗੋ ਪ੍ਰਸ਼ਾਸਨ ਧਿਆਨ ਦੇਵੇ ਕਿ ਇਸ ਹੋਟਲ ਦੀ ਇਮਾਰਤ ਖਸਤਾ ਹਾਲ ਵਿਚ ਹੈ ਅਤੇ ਇਸ ਦੀ ਉਸਾਰੀ ਸੜਕ ਵਾਲੇ ਪਾਸੇ ਵੀ ਡਿੱਗ ਸਕਦੀ ਹੈ, ਜਿਸ ਵਿਚ ਕੋਈ ਵੀ ਵੱਡੀ ਘਟਨਾ ਵਾਪਰ ਸਕਦੀ ਹੈ।

ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਕਿ ਉਕਤ ਹੋਟਲ ਮਲਿਕ ਵਲੋਂ ਕਿਸੇ ਅਣਜਾਣੇ ਕੰਟਰੈਕਟਰ ਨੂੰ ਇਮਾਰਤ ਢਹਾਉਣ ਦਾ ਕੰਮ ਦਿੱਤਾ। ਜਿਸ ਵੇਲੇ ਹੋਟਲ ਦੀ ਇਮਾਰਤ ਡਿੱਗੀ, ਉਸ ਨਾਲ ਨੁਕਸਾਨ ਕਲੋਨੀ ਦੇ ਲੋਕਾਂ ਦੇ ਘਰਾਂ ਦਾ ਹੋਇਆ, ਜਿਸ ਨੂੰ ਲੈ ਕੇ ਡੇਢ ਕਰੋੜ ਦਾ ਮੁਆਵਜ਼ਾ ਉਨ੍ਹਾਂ ਵਲੋਂ ਪਾਇਆ ਗਿਆ ਹੈ ਕਿ ਉਨ੍ਹਾਂ ਨੂੰ ਦਿੱਤਾ ਜਾਵੇ। ਬਾਕੀ ਇਨਸਾਨੀਅਤ ਦੇ ਨਾਤੇ ਕਲੋਨੀ ਵਾਲੇ ਲੋਕ ਮੇਰੇ ਆਪਣੇ ਪਰਿਵਾਰ ਹਨ ਉਨ੍ਹਾਂ ਦੇ ਘਰ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਰਾਂਗਾ।


rajwinder kaur

Content Editor

Related News