ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
Friday, Nov 02, 2018 - 01:17 AM (IST)
ਬਟਾਲਾ, (ਬੇਰੀ)- ਅੱਜ ਸਾਂਝੇ ਅਧਿਆਪਕ ਮੋਰਚਾ ਬਟਾਲਾ ਦੇ ਆਗੂਆਂ ਸੋਮ ਸਿੰਘ, ਗੁਰਪ੍ਰੀਤ ਸਿੰਘ ਰੰਗੀਲਪੁਰ, ਨਵਦੀਪ ਸਿੰਘ ਦਾਬਾਂਵਾਲ, ਪਰਮਜੀਤ ਕੌਰ, ਰਾਜਪ੍ਰੀਤ ਸਿੰਘ, ਰਾਜਵਿੰਦਰ ਸਿੰਘ ਪੰਨੂੰ, ਸੁਖਰਾਜ ਸਿੰਘ ਕਾਹਲੋਂ, ਦਿਲਬਾਗ ਸਿੰਘ ਆਦਿ ਦੀ ਸਾਂਝੀ ਅਗਵਾਈ ਹੇਠ ਕੁਲਦੀਪ ਸਿੰਘ ਹੰਸਪਾਲ ਦਾ ਜ਼ਬਰੀ ਤਬਾਦਲਾ ਮਾਨਸਾ ਜ਼ਿਲੇ ਵਿਚ ਕਰਨ ਦੇ ਵਿਰੋਧ ਵਿਚ ਸੂਬਾ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਆਗੂਆਂ ਰੋਸ ਪ੍ਰਗਟਾਇਆ ਕਿ ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਸਕੱਤਰ ਸਿੱਖਿਆ ਵਿਭਾਗ ਪੰਜਾਬ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਚੱਲ ਰਹੇ ਸੰਘਰਸ਼ ਨੂੰ ਦਬਾਉਣ ਲਈ ਜ਼ਬਰੀ ਬਦਲੀਆਂ ਅਤੇ ਮੁਅੱਤਲੀਆਂ ਨਿਯਮਾਂ ਨੂੰ ਛਿੱਕ ਟੰਗ ਕੇ ਕਰ ਰਿਹਾ ਹੈ ਜਿਸ ਨੂੰ ਕਦਾਚਿਤ ਸਹਿਣ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪ.ਸ.ਸ.ਫ ਆਗੂ ਰਣਜੀਤ ਸਿੰਘ ਭਾਗੋਵਾਲ, ਰਜਵੰਤ ਕੌਰ ਬਖਤਪੁਰ, ਹਰਜੀਤ ਸਿੰਘ, ਵਰਜਿੰਦਰ ਸਿੰਘ ਭੁੱਲਰ, ਮਿਡ ਡੇ ਮੀਲ ਆਗੂ ਕਰਮਜੀਤ ਕੌਰ, ਜਲ ਸਪਲਾਈ ਕੰਟਰੈਕਟ ਵਰਕਰ ਨਿਸ਼ਾਨ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸੁਖਵਿੰਦਰ ਸਿੰਘ, ਜੋਗਾ ਸਿੰਘ, ਪ੍ਰਮੋਦ ਕੁਮਾਰ, ਪਰਮਜੀਤ ਕੌਰ, ਅਮਨੀਸ਼ ਕੁਮਾਰ, ਬਲਜੀਤ ਸਿੰਘ, ਪ੍ਰੇਮ ਸਿੰਘ ਖਹਿਰਾ, ਰਛਪਾਲ ਕੁਮਾਰ, ਜਗਦੀਸ਼ ਸਿੰਘ, ਬਿਕਰਮਜੀਤ ਸਿੰਘ, ਦੀਪਕ, ਸੰਦੀਪ ਸਿੰਘ, ਤਜਿੰਦਰ ਸ਼ਾਹ, ਪਵਨ ਕੁਮਾਰ ਤੇ ਹਰਮਨ ਬੱਲ ਆਦਿ ਹਾਜ਼ਰ ਸਨ।
