ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਪੱਲਵੀ ਠਾਕੁਰ ਨੌਜਵਾਨਾਂ ਲਈ ਬਣੀ ਮਿਸਾਲ, ਮਿਲੇਗਾ ਰਾਸ਼ਟਰੀ ਯੁਵਾ ਪੁਰਸਕਾਰ

01/06/2024 6:34:38 PM

ਪਠਾਨਕੋਟ- ਪਿੰਡ ਹਾੜਾ ਦੀ ਸਰਪੰਚ ਪੱਲਵੀ ਠਾਕੁਰ ਨੂੰ ਰਾਸ਼ਟਰੀ ਯੁਵਾ ਪੁਰਸਕਾਰ 2020-21 ਮਿਲੇਗਾ। ਮਿਨਿਸਟ੍ਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ ਨੇ ਪੱਲਵੀ ਠਾਕੁਰ ਨੂੰ 12 ਤੋਂ 16 ਜਨਵਰੀ ਤੱਕ ਹੋਣ ਵਾਲੇ 27ਵੇਂ ਰਾਸ਼ਟਰੀ ਯੁਵਕ ਮੇਲੇ ਵਿੱਚ ਹਿੱਸਾ ਲੈਣ ਲਈ ਸੱਦਾ ਭੇਜਿਆ ਹੈ। ਇੱਥੇ ਪੱਲਵੀ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਉਪਲਬਧੀ ਹਾਸਲ ਕਰਕੇ ਪੱਲਵੀ ਨੇ ਆਪਣੀ ਮਾਂ ਨੂੰ ਫਿਰ ਤੋਂ ਮਾਣ ਦਿਵਾਇਆ।

ਇਹ ਵੀ ਪੜ੍ਹੋ : ਗ੍ਰੰਥੀ ਸਿੰਘਾਂ ਤੇ ਰਾਗੀ ਜਥਿਆਂ ਲਈ ਡਰੈਸ ਕੋਡ ਲਾਗੂ, SGPC ਨੇ ਜਾਰੀ ਕੀਤਾ ਆਦੇਸ਼

ਜ਼ਿਕਰਯੋਗ ਹੈ ਕਿ ਪੱਲਵੀ ਠਾਕੁਰ ਨੇ ਪੰਜ ਸਾਲ ਪਹਿਲਾਂ 21 ਸਾਲ ਦੀ ਉਮਰ 'ਚ ਪਿੰਡ ਹਾੜਾ ਦੀ ਕਮਾਨ ਸੰਭਾਲੀ ਸੀ। ਉਸ ਸਮੇਂ ਸੂਬੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਸਨ। ਉਸ ਸਮੇਂ ਪੱਲਵੀ ਠਾਕੁਰ ਬੀਐੱਸਸੀ (ਆਈਟੀ) ਦੇ ਛੇਵੇਂ ਸਮੈਸਟਰ ਦੀ ਵਿਦਿਆਰਥਣ ਸੀ। ਪਿੰਡ ਵਿੱਚ ਚੋਣ ਮਾਹੌਲ ਸਿਖਰਾਂ ’ਤੇ ਸੀ। ਉਸ ਦੀ ਮਾਂ ਗੀਤਾ ਦੇਵੀ ਸਰਪੰਚ ਦੇ ਅਹੁਦੇ ਲਈ ਚੋਣ ਲੜਨਾ ਚਾਹੁੰਦੀ ਸੀ। ਆਖਰੀ ਸਮੇਂ ਉਸ ਦੀ ਮਾਂ ਨੇ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਅਤੇ ਉਸ ਨੂੰ ਚੋਣ ਲੜਨੀ ਪਈ। ਚੋਣ ਜਿੱਤ ਕੇ ਉਹ ਸੂਬੇ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਬਣੀ। 

ਇਹ ਵੀ ਪੜ੍ਹੋ : ਟਰੈਵਲ ਏਜੰਟ ਦੀ ਗੱਡੀ 'ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ

ਇਸ ਗੱਲ ਦੀ ਤਾਰੀਫ਼ ਪ੍ਰਧਾਨ ਮੰਤਰੀ ਮੋਦੀ 'ਮਨ ਕੀ ਬਾਤ' 'ਚ ਕਰ ਚੁੱਕੇ ਹਨ। ਮੋਦੀ ਨੇ ਕਿਹਾ ਕਿ ਕੋਰੋਨਾ ਦੇ ਦੌਰ 'ਚ ਫਰੰਟ ਲਾਈਨ 'ਤੇ ਕੰਮ ਕਰਨ ਲਈ ਪੱਲਵੀ ਠਾਕੁਰ ਦੀ ਤਾਰੀਫ਼ ਕੀਤੀ ਹੈ। ਪੱਲਵੀ ਨੇ ਆਪਣੇ ਪਰਿਵਾਰ ਨਾਲ ਮਿਲ ਕੇ 500 ਦੇ ਕਰੀਬ ਮਾਸਕ ਬਣਾ ਕੇ ਲੋੜਵੰਦਾਂ ਨੂੰ ਸੌਂਪੇ। ਇਸ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਤੋਂ ਇਲਾਵਾ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਲਈ ਜੋ ਵੀ ਰਾਸ਼ਨ ਆਇਆ, ਉਸ ਨੂੰ ਹਰ ਘਰ ਪਹੁੰਚਾਇਆ ਗਿਆ। ਪੱਲਵੀ ਨੂੰ ਕੋਰੋਨਾ ਦੌਰਾਨ ਕੀਤੇ ਗਏ ਕੰਮ ਦਾ ਅਨੋਖਾ ਇਨਾਮ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਦਿਵਸ 'ਤੇ ਆਯੋਜਿਤ 'ਮਨ ਕੀ ਬਾਤ' ਦੌਰਾਨ ਸਿੱਧੇ ਆਨਲਾਈਨ ਜੁੜ ਕੇ ਪੱਲਵੀ ਠਾਕੁਰ ਦੀ ਤਾਰੀਫ਼ ਕੀਤੀ ਸੀ। ਪੱਲਵੀ ਠਾਕੁਰ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਦੇਸ਼ ਭਰ ਤੋਂ ਵਿਧਾਇਕ ਹਿੱਸਾ ਲੈ ਰਹੇ ਹਨ, ਜਿਸ ਵਿੱਚ ਕੁਝ ਨੌਜਵਾਨ ਸਰਪੰਚਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ, ਜਿਸ ਵਿੱਚ ਉਸ ਨਾਮ ਵੀ ਸ਼ਾਮਲ ਹੈ। 

ਇਹ ਵੀ ਪੜ੍ਹੋ : ਗੈਸ ਲੀਕ ਹੋਣ ਕਾਰਨ ਘਰ ਨੂੰ ਲੱਗੀ ਅੱਗ, ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰ੍ਹਾਂ ਝੁਲਸੇ, ਢਹਿ-ਢੇਰੀ ਹੋਈਆਂ ਕੰਧਾਂ

ਪੱਲਵੀ ਦੋ ਭਰਾਵਾਂ ਦੀ ਇਕਲੌਤੀ ਭੈਣ ਹੈ।  ਪੱਵਲੀ ਦੇ ਪਿਤਾ ਕੇਵਲ ਸਿੰਘ ਇੱਕ ਸਾਧਾਰਨ ਕਿਸਾਨ ਹਨ। ਉਸਦੀ ਮਾਂ ਗੀਤਾ ਦੇਵੀ ਇੱਕ ਘਰੇਲੂ ਔਰਤ ਹੈ। ਦੋ ਛੋਟੇ ਭਰਾ ਹਨ, ਜਿਨ੍ਹਾਂ ਵਿਚ ਅੰਕੁਸ਼ ਨੇ ਇਸ ਸਾਲ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਪਿੰਡ ਵਿੱਚ ਖੇਤੀ ਦੇ ਨਾਲ-ਨਾਲ ਪਿਤਾ ਨੂੰ ਜਦੋਂ ਵੀ ਸਮਾਂ ਮਿਲਦਾ ਹੈ, ਉਹ ਪੱਲਵੀ ਨਾਲ ਹੋ ਰਹੇ ਕੰਮ ਦੀ ਜਾਂਚ ਕਰਦੇ ਹਨ। ਪੱਲਵੀ ਵਾਂਗ ਉਸ ਦੇ ਦੋਵੇਂ ਭਰਾ ਵੀ ਹੋਨਹਾਰ ਹਨ। ਦੋਵੇਂ ਰਾਜ ਪੱਧਰੀ ਪਹਿਲਵਾਨ ਹਨ, ਜੋ ਦੇਸ਼ ਲਈ ਖੇਡਣ ਦਾ ਸੁਫ਼ਨਾ ਦੇਖਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News