ਖਾਣ-ਪੀਣ ਦੀਆਂ ਵਸਤਾਂ ਦੀ ਸਫ਼ਾਈ ਲਈ ਜਾਰੀ ਕੀਤੇ ਪਾਬੰਦੀ ਦੇ ਹੁਕਮ
Friday, Jun 13, 2025 - 05:58 PM (IST)

ਗੁਰਦਾਸਪੁਰ (ਹਰਮਨ)-ਜ਼ਿਲ੍ਹੇ ਅੰਦਰ ਹੈਜੇ ਤੇ ਹੋਰ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਅੱਜ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਖਾਣ ਪੀਣ ਦੀਆਂ ਵਸਤੂਆਂ ਦੀ ਸਾਫ ਸਫਾਈ ਸਬੰਧੀ ਪਾਬੰਧੀ ਦੇ ਹੁਕਮ ਜਾਰੀ ਕੀਤੇ ਹਨ। ਇਸ ਤਹਿਤ ਉਨਾਂ ਤਾਰਾਂ ਦੀ ਜਾਲੀ ਜਾਂ ਸ਼ੀਸ਼ੇ ਨਾਲ ਢੱਕੇ ਤੋਂ ਬਿਨਾਂ ਕੋਈ ਵੀ ਖਾਣ ਪੀਣ ਵਾਲੀ ਵਸਤੂ ਵੇਚਣ ’ਤੇ ਰੋਕ ਲਗਾਈ ਹੈ। ਜ਼ਿਆਦਾ ਪੱਕੇ, ਕੱਚੇ ਜਾਂ ਸੜੇ ਅਤੇ ਕੱਟੇ ਹੋਏ ਫਲਾਂ ਦੇ ਵੇਚਣ ਜਾਂ ਪ੍ਰਦਰਸ਼ਨ `ਤੇ ਵੀ ਰੋਕ ਲਾਈ ਗਈ ਹੈ।
ਇਸ ਤੋਂ ਇਲਾਵਾ ਤਾਰਾਂ ਦੀ ਜਾਲੀ ਨਾਲ ਢੱਕਣ ਤੋਂ ਬਿਨਾਂ ਮਿਠਾਈਆਂ, ਮਾਸ, ਕੇਕ, ਬਿਸਕੁਟ, ਭੁੰਨਿਆ ਅਨਾਜ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਦੇ ਵੇਚਣ ਤੇ ਰੋਕ ਲਾਈ ਜਾਂਦੀ ਹੈ। ਮਨਾਹੀ ਦੇ ਹੁਕਮਾਂ ਵਿੱਚ ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਜੀਵਾਣੂ ਵਿਗਿਆਨੀ ਦੁਆਰਾ ਮਨੁੱਖੀ ਖਪਤ ਲਈ ਅਯੋਗ ਕਰਾਰ ਦਿੱਤੇ ਪਾਣੀ ਤੋਂ ਬਈਆਂ ਵਸਤਾਂ, ਬਰਫ, ਬਰਫ ਦਾ ਗੋਲਾ, ਬਰਫ ਦੀ ਮਿਲਾਈਆਂ ਚੀਜਾਂ ਵੇਚਣ ਅਤੇ ਵੇਚਣ ਲਈ ਪ੍ਰਦਰਸ਼ਨੀ `ਤੇ ਰੋਕ ਲਾਈ ਜਾਂਦੀ ਹੈ।
ਇਹ ਵੀ ਪੜ੍ਹੋ-ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ
ਅਜਿਹੇ ਗੰਨੇ ਦਾ ਰਸ, ਲੱਸੀ, ਸ਼ਰਬਤ ਆਦਿ ਦੇ ਵੇਚਣ ਅਤੇ ਵੇਚਣ ਲਈ ਪ੍ਰਦਰਸ਼ਨ `ਤੇ ਰੋਕ ਲਾਈ ਜਾਂਦੀ ਹੈ, ਜਦੋਂ ਤੱਕ ਕਿ ਇਹ ਸਾਫ ਸੁਥਰੇ ਹਾਲਾਤਾਂ ਵਿਚ ਤਿਆਰ ਨਾ ਕੀਤੇ ਹੋਣ। ਇਸ ਤੋਂ ਇਲਾਵਾ ਅਜਿਹੀ ਕਿਸੇ ਵੀ ਬਰਫ, ਖਣਿਜ ਯੁਕਤ ਪਾਣੀ ਅਤੇ ਗੈਸ ਵਾਲਾ ਬੋਤਲ ਬੰਦ ਪਾਣੀ ਬਣਾਉਣ ਵਾਲੀ ਫੈਕਟਰੀ ਨੂੰ ਬੰਦ ਕੀਤਾ ਜਾਵੇ ਤੇ ਜੇਕਰ ਉਸ ਦੇ ਪਾਣੀ ਦੇ ਸੈਂਪਲ ਨੂੰ ਪੰਜਾਬ ਸਰਕਾਰ ਦੀਆਂ ਪਬਲਿਕ ਹੈਲਥ ਲਬਾਰਟਰੀਆਂ/ਚੰਡੀਗੜ੍ਹ ਦੇ ਜੀਵਾਣੂ ਵਿਗਿਆਨੀ ਨੇ ਪਰਮਾਇਤ ਨਾ ਕੀਤਾ ਹੋਵੇ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ
ਉਨ੍ਹਾਂ ਕਿਹਾ ਕਿ ਸਿਵਲ ਸਰਜਨ ਗੁਰਦਾਸਪੁਰ, ਸਾਰੇ ਕਾਰਜਕਾਰੀ ਮੈਜਿਸਟਰੇਟ, ਸਹਾਇਕ ਸਿਵਲ ਸਰਜਨ, ਜ਼ਿਲ੍ਹਾ ਸਿਹਤ ਅਫਸਰ, ਸਹਾਇਕ ਮਲੇਰੀਆ ਅਫ਼ਸਰ, ਸਾਰੇ ਸੀਨੀਅਰ ਵੈਨੇਟਰੀ ਇੰਸਪੈਕਟਰਜ਼, ਹੈਲਥ ਸੁਪਰਵਾਇਜਰਜ, ਸਾਰੇ ਐੱਸ.ਐੱਮ.ਆਈ. ਸਾਰੇ ਐੱਸ.ਐੱਮ.ਓ. ਗੋਰਮਿਟ ਫੂਡ ਸੇਫਟੀ ਅਫ਼ਸਰ, ਸਰਕਾਰ ਦੇ ਸਾਰੇ ਮੈਡੀਕਲ ਅਫਸਰ ਅਤੇ ਸਾਰੇ ਬਾਡੀਜ਼ ਸੰਸਥਾਵਾਂ ਨੂੰ ਅਧਿਕਾਰ ਖੇਤਰ ਵਿੱਚ ਦੋਸ਼ੀਆ ਖਿਲਾਫ ਕਾਰਵਾਈ ਕਰਨ ਅਤੇ ਅਜਿਹੇ ਬਜ਼ਾਰਾਂ, ਇਮਾਰਤਾਂ ਦੁਕਾਨਾਂ ਜਾਂ ਥਾਵਾਂ ਦਾ ਨਰੀਖਣ ਕਰਨ, ਜੋ ਅਜਿਹੀਆਂ ਖਾਣ-ਪੀਣ ਵਾਲੀਆਂ ਵਸਤਾਂ ਦੇ ਨਿਰਮਾਣ, ਵੇਚਣ ਅਤੇ ਵੰਡਣ ਲਈ ਵਰਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਮੂਹ ਚਿਕਿਤਸਾ ਨਰੀਖਣ ਪੋਸਟਾਂ `ਤੇ ਤੈਨਾਤ ਸਾਰੇ ਮੈਡੀਕਲ ਅਫਸਰਾਂ ਨੂੰ ਅਧਿਕਾਰ ਹੈ ਕਿ ਉਹ ਗੱਡੀਆ ਨੂੰ ਰੋਕ ਕੇ ਸ਼ੱਕੀ ਜਾਂ ਪੀੜਤ ਸਵਾਰੀਆਂ ਦੀ ਚੈਕਿੰਗ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਹੁਕਮ ਤੁਰੰਤ ਜਾਰੀ ਹੋਣਗੇ ਅਤੇ ਮਿਤੀ 31-12-2025 ਤੱਕ ਲਾਗੂ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8