ਪਾਵਰਕਾਮ ਵਲੋਂ ਬਿਜਲੀ ਮੀਟਰਾਂ ਨਾਲ ਛੇੜਛਾੜ ਕਰਨ ਵਾਲਾ ਜੂਨੀਅਰ ਇੰਜੀਨੀਅਰ ਮੁਅੱਤਲ

Saturday, Jan 29, 2022 - 11:21 PM (IST)

ਅੰਮ੍ਰਿਤਸਰ (ਬਿਊਰੋ)-ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੇ ਮੁੱਖ ਇਜੀਨੀਅਰ ਇੰਫੋਰਸਮੈਂਟ ਵਿੰਗ ਵਲੋਂ ਕੀਤੀ ਵਿਭਾਗੀ ਜਾਂਚ ਵਿਚ ਪ੍ਰਦੀਪ ਕੁਮਾਰ ਜੂਨੀਅਰ ਇੰਜੀਨੀਅਰ ਐੱਮ. ਈ. ਲੈਬ. ਵੇਰਕਾ ਵਲੋਂ ਐੱਮ. ਈ. ਲੈਬ. ਵਿਚ ਮੀਟਰਾਂ ਨੂੰ ਚੈੱਕ ਕਰਦਿਆਂ ਜਾਣ ਬੁੱਝ ਕੇ ਚੋਰੀ ਦੇ ਮੀਟਰ ਠੀਕ ਕਰਾਰ ਦਿੱਤੇ ਗਏ, ਜਿਸ ਨੂੰ ਇੰਫੋਰਸਮੈਂਟ ਵਿੰਗ ਅੰਮ੍ਰਿਤਸਰ ਵਲੋਂ ਦੁਬਾਰਾ ਚੈੱਕ ਕੀਤਾ ਗਿਆ ਅਤੇ 7 ਨੰਬਰ ਬਿਜਲੀ ਚੋਰੀ ਦੇ ਕੇਸ ਪਾਏ ਗਏ।

ਇਹ ਵੀ ਪੜ੍ਹੋ : ਐਕਸ਼ਨ ਮੋਡ 'ਚ CM ਖੱਟੜ, ਗੁਰੂਗ੍ਰਾਮ ਦੇ ਦਫ਼ਤਰਾਂ 'ਚ ਕੀਤੀ ਛਾਪੇਮਾਰੀ

ਇਸ ਤੋਂ ਇਲਾਵਾ ਤਕਰੀਬਨ 35000 ਯੂਨਿਟਾਂ ਦੀ ਕਨਸੀਲਮੈਂਟ ਵੀ ਪਾਈ ਗਈ, ਇਨ੍ਹਾਂ ਕੁਤਾਹੀਆਂ ਲਈ ਪ੍ਰਦੀਪ ਕੁਮਾਰ ਜੂਨੀਅਰ ਇੰਜੀਨੀਅਰ ਦਫਤਰ ਐੱਮ. ਈ. ਉਪ ਮੰਡਲ ਵੇਰਕਾ ਅਧੀਨ ਵਧੀਕ ਨਿਗਰਾਨ ਇੰਜੀਨੀਅਰ ਐੱਮ. ਈ. ਮੰਡਲ ਅੰਮ੍ਰਿਤਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਸਮੇਂ ਦੌਰਾਨ ਜੂਨੀਅਰ ਇੰਜੀਨੀਅਰ ਦਾ ਹੈੱਡ ਕੁਆਰਟਰ ਵਧੀਕ ਨਿਗਰਾਨ ਇੰਜੀਨੀਅਰ ਐੱਮ. ਈ. ਮੰਡਲ ਜਲੰਧਰ ਵਿਖੇ ਫਿਕਸ ਕੀਤਾ ਗਿਆ ਹੈ। ਮੁਅੱਤਲ ਜੂਨੀਅਰ ਇੰਜੀਨੀਅਰ 31 ਜਨਵਰੀ ਨੂੰ ਸੇਵਾ ਮੁਕਤ ਹੋ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 3325 ਨਵੇਂ ਮਾਮਲੇ ਤੇ 31 ਲੋਕਾਂ ਦੀ ਹੋਈ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News