ਪਾਵਰਕਾਮ ਵਲੋਂ ਜੰਡਿਆਲਾ ''ਚ ਬਿਜਲੀ ਬੰਦ ਹੋਣ ਤੋਂ ਪਹਿਲਾਂ SMS ਭੇਜਣ ਦੀ ਸ਼ੁਰੂਆਤ: ਹਰਭਜਨ ਸਿੰਘ ETO
Sunday, Jan 08, 2023 - 01:41 PM (IST)
ਅੰਮ੍ਰਿਤਸਰ (ਬਿਊਰੋ, ਨੀਰਜ)- ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਵਰਕਾਮ ਮੈਨੇਜਮੈਂਟ ਵਲੋਂ ਅਪਣੇ ਵੱਡਮੁੱਲੇ ਖਪਤਕਾਰਾਂ ਨੂੰ ਬਿਜਲੀ ਬੰਦ ਹੋਣ ਦੀ ਸੂਚਨਾ ਪਹਿਲਾਂ ਹੀ ਐੱਸ਼.ਐੱਮ.ਐੱਸ਼ ਰਾਹੀਂ ਦੇਣ ਦੀ ਸੇਵਾ ਜੰਡਿਆਲਾ ਗੁਰੂ ਸ਼ਹਿਰ ਵਿਚ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ- 31 ਕਿਲੋ ਹੈਰੋਇਨ ਸਮੇਤ ਫੌਜੀ ਚੜ੍ਹਿਆ ਫਾਜ਼ਿਲਕਾ ਪੁਲਸ ਹੱਥੇ, ਰਾਤੋਂ ਰਾਤ ਅਮੀਰ ਹੋਣ ਦੇ ਵੇਖਦਾ ਸੀ ਸੁਫ਼ਨੇ
ਇਸ ਤੋਂ ਪਹਿਲਾਂ ਬਟਾਲਾ, ਅੰਮ੍ਰਿਤਸਰ ਸ਼ਹਿਰੀ ਅਤੇ ਲੁਧਿਆਣਾ 'ਚ ਇਹ ਸੇਵਾ ਦਿੱਤੀ ਜਾ ਰਹੀ ਹੈ । ਇਸ ਸੇਵਾ ਦਾ ਟ੍ਰਾਇਲ ਪਾਇਲਟ ਪ੍ਰਾਜੈਕਟ ਬਟਾਲਾ ਵਿਚ ਸ਼ੁਰੂ ਕੀਤਾ ਗਿਆ ਸੀ । ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਅਪਣੀ ਬਟਾਲਾ ਫੇਰੀ ਦੋਰਾਨ ਪਾਇਲਟ ਪ੍ਰੋਜੈਕਟ ਬਟਾਲਾ ਦੀ ਕਾਫ਼ੀ ਤਾਰੀਫ਼ ਕੀਤੀ ਗਈ ਸੀ ਅਤੇ ਇਹ ਸੇਵਾ ਪੂਰੇ ਪੰਜਾਬ ਵਿਚ ਸ਼ੁਰੂ ਕਰਨ ਦੀ ਇੱਛਾ ਪ੍ਰਗਟਾਈ ਗਈ ਸੀ।
ਬਿਜਲੀ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਇਸ ਸੇਵਾ ਨੂੰ ਲਾਗੂ ਕਰਨ ਲਈ ਪੀ.ਐੱਸ.ਪੀ.ਸੀ.ਐੱਲ ਦੀ ਨਵੀਨਤਾ ਟੀਮ ਪਿਛਲੇ ਕਾਫ਼ੀ ਸਮੇਂ ਤੋਂ ਬੈਕ ਐਂਡ 'ਤੇ ਤਿਆਰੀ ਕਰ ਰਹੀ ਸੀ। ਅੱਜ ਜੰਡਿਆਲਾ ਗੁਰੂ ਸ਼ਹਿਰ ਦੇ ਵੱਡਮੁੱਲੇ ਖਪਤਕਾਰਾਂ ਲਈ ਇਹ ਸੇਵਾ ਰਸਮੀ ਤੌਰ ਤੇ ਪਾਵਰਕਾਮ ਦਫ਼ਤਰ ਜੰਡਿਆਲਾ ਗੁਰੂ ਤੋਂ ਬਿਜਲੀ ਮੰਤਰੀ ਈ.ਟੀ.ਓ. ਵਲੋਂ ਸ਼ੁਰੂ ਕੀਤੀ ਗਈ। ਇਸ ਵਿਚ ਤਿੰਨ ਸਟੇਸ਼ਨਾਂ ਤੋਂ ਚਲਦੇ ਲਗਭਗ 12 ਨੰਬਰ 11ਕੇ.ਵੀ ਫੀਡਰ ਸ਼ਾਮਲ ਕੀਤੇ ਗਏ ਹਨ। ਜੰਡਿਆਲਾ, ਮਾਨਾਵਾਲਾ, ਦਬੁਰਜੀ, ਏਕਲ ਗੱਡਾ, ਨਿੱਜਰਪੂਰਾ, ਜਹਾਂਗੀਰ, ਭੈਣੀ ਸਿੱਧਵਾਂ, ਅਮਰਕੋਟ, ਰਾਮਪੁਰਾ ਸਮੇਤ 22 ਪਿੰਡਾਂ ਦੇ ਤਕਰੀਬਨ 20,117 ਵੱਖ-ਵੱਖ ਸ਼੍ਰੇਣੀਆ ਦੇ ਖਪਤਕਾਰਾਂ ਨੂੰ ਇਸ ਸੇਵਾ ਦਾ ਸਿੱਧਾ ਲਾਭ ਮਿਲੇਗਾ।
ਇਹ ਵੀ ਪੜ੍ਹੋ- 31 ਕਿਲੋ ਹੈਰੋਇਨ ਸਮੇਤ ਫੌਜੀ ਚੜ੍ਹਿਆ ਫਾਜ਼ਿਲਕਾ ਪੁਲਸ ਹੱਥੇ, ਰਾਤੋਂ ਰਾਤ ਅਮੀਰ ਹੋਣ ਦੇ ਵੇਖਦਾ ਸੀ ਸੁਫ਼ਨੇ
ਇਸ ਮੌਕੇ 'ਤੇ ਇੰਜੀਨੀਅਰ ਬਾਲ ਕਿਸ਼ਨ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਵਲੋਂ ਬਿਜਲੀ ਮੰਤਰੀ ਜੀ ਦਾ ਸਵਾਗਤ ਕੀਤਾ ਗਿਆ ਅਤੇ ਪਾਵਰਕਾਮ ਦੇ ਨਵੀਨਤਾ ਇੰਚਾਰਜ ਇੰਜੀਨੀਅਰ ਪਰਉਪਕਾਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ। ਇੰਜੀਨੀਅਰ ਬਾਲ ਕਿਸ਼ਨ ਜੀ ਕਿਹਾ ਕਿ ਪਾਵਰਕਾਮ ਅਪਣੇ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਭਵਿੱਖ ਵਿਚ ਇਹਨਾਂ ਸੇਵਾਵਾਂ ਦਾ ਮਿਆਰ ਹੋਰ ਉੱਚਾ ਰੱਖਣ ਦਾ ਭਰੋਸਾ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।