ਸ਼ਰਾਰਤੀ ਅਨਸਰਾਂ ਨੇ ਕੰਧਾਂ ’ਤੇ ਚਿਪਕਾਏ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਪੋਸਟਰ

Friday, Aug 13, 2021 - 02:19 AM (IST)

ਸ਼ਰਾਰਤੀ ਅਨਸਰਾਂ ਨੇ ਕੰਧਾਂ ’ਤੇ ਚਿਪਕਾਏ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਪੋਸਟਰ

ਅੰਮ੍ਰਿਤਸਰ(ਕੱਕੜ)- ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਕਾਲਜ ਦੀਆਂ ਕੰਧਾਂ ’ਤੇ ਸ਼ਰਾਰਤੀ ਅਨਸਰਾਂ ਵਲੋਂ ਖਾਲਿਸਤਾਨ ਦੇ ਨਾਅਰੇ ਲਿਖੇ ਪੋਸਟਰ ਚਿਪਕਾਏ ਗਏ।

ਇਹ ਵੀ ਪੜ੍ਹੋ- ਬੇਰੁਜ਼ਗਾਰਾਂ ਦੀ ਜੇਬ ’ਤੇ ਡਾਕਾ ਮਾਰ ਰਹੀ ਸੱਤਾਧਾਰੀ ਕਾਂਗਰਸ : ਮੀਤ ਹੇਅਰ

ਇਸ ਦੀ ਸੂਚਨਾ ਸ਼ਿਵ ਸੈਨਾ ਕੇਸਰੀ ਦੇ ਰਾਸ਼ਟਰੀ ਪ੍ਰਧਾਨ ਵਿਪਨ ਨਈਅਰ ਨੂੰ ਮਿਲੀ ਤਾਂ ਉਹ ਮੌਕੇ ’ਤੇ ਪੁੱਜੇ ਅਤੇ ਨਿੱਜੀ ਕਾਲਜ ਦੇ ਬਾਹਰ ਕੰਧਾਂ ’ਤੇ ਲੱਗੇ ਉਕਤ ਪੋਸਟਰਾਂ ਨੂੰ ਪਾੜ ਦਿੱਤਾ। ਉਨ੍ਹਾਂ ਪ੍ਰਸ਼ਾਸਨ ਤੋਂ ਪੁੱਛਿਆ ਕਿ 2 ਦਿਨ ਪਹਿਲਾਂ ਅੰਮ੍ਰਿਤਸਰ ਦਿਹਾਤੀ ’ਚ 2 ਕਿਲੋ ਆਰ. ਡੀ. ਐਕਸ. ਫੜੀ ਜਾਂਦੀ ਹੈ ਅਤੇ ਉਸ ਦੇ ਬਾਅਦ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਅੰਮ੍ਰਿਤਸਰ ਦੌਰੇ ’ਚ ਹੁੰਦੇ ਹਨ ਅਤੇ ਅੰਮ੍ਰਿਤਸਰ 15 ਅਗਸਤ ਕਾਰਨ ਹਾਈ ਅਲਰਟ ’ਤੇ ਹੈ।

ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ ਸਾਹਮਣੇ ਕੈਪਟਨ ਦੀ ਕਿਸਾਨ ਅੰਦੋਲਨ ਸਬੰਧੀ ਦਲੀਲ ਨਿੰਦਣਯੋਗ : ਮਾਨ

ਇਸ ਸਭ ਦੇ ਬਾਵਜੂਦ ਅੰਮ੍ਰਿਤਸਰ ’ਚ ਖਾਲਿਸਤਾਨੀ ਪੱਖ ਦੇ ਬੋਰਡ ਲਿਖੇ ਜਾਣਾ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ।ਪ੍ਰਸ਼ਾਸਨ ਇਕ ਪਾਸੇ ਤਾਂ ਇਹ ਬੋਲ ਰਿਹਾ ਹੈ ਕਿ ਸੁਰੱਖਿਆ ’ਚ ਕੋਈ ਚੂਕ ਨਹੀਂ ਹੋਣ ਦਿੱਤੀ ਜਾਵੇਗੀ ਪਰ ਫਿਰ ਵੀ ਇਹ ਸ਼ਰਾਰਤੀ ਅਨਸਰ ਜਾਣਬੁਝ ਕੇ ਕਿਉਂ ਅੰਮ੍ਰਿਤਸਰ ਦਾ ਮਾਹੌਲ ਖ਼ਰਾਬ ਕਰਨ ’ਚ ਲੱਗੇ ਹੋਏ ਹਨ।


author

Bharat Thapa

Content Editor

Related News