ਹੈਪੇਟਾਇਟਸ ਤੋਂ ਬਚਾਅ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਜਾਰੀ ਕੀਤਾ ਪੋਸਟਰ
Friday, Aug 02, 2024 - 04:07 PM (IST)
ਗੁਰਦਾਸਪੁਰ (ਹਰਮਨ)-ਵਰਲਡ ਹੈਪੇਟਾਇਟਸ ਡੇਅ ਦੇ ਸਬੰਧ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅੱਜ ਸਿਵਲ ਸਰਜਨ ਡਾ. ਵਿੰਮੀ ਮਹਾਜਨ ਨੇ ਪੋਸਟਰ ਜਾਰੀ ਕੀਤਾ। ਇਸ ਮੌਕੇ ਡਾ. ਵਿੰਮੀ ਮਹਾਜਨ ਨੇ ਕਿਹਾ ਕਿ ਹੈਪੇਟਾਇਟਸ ਇੱਕ ਜਾਨਲੇਵਾ ਰੋਗ ਹੈ ਅਤੇ ਇਸ ਲਈ ਇਸ ਦੀ ਰੋਕਥਾਮ ਲਈ ਜ਼ਰੂਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
ਇਹ ਵੀ ਪੜ੍ਹੋ- ਤਿੰਨ ਮਹੀਨੇ ਪਹਿਲਾਂ ਹੋਏ ਪ੍ਰੇਮ ਵਿਆਹ ਖੌਫ਼ਨਾਕ ਅੰਜਾਮ, ਜਿਊਂਦੀ ਸਾੜ ਦਿੱਤੀ ਨਵ-ਵਿਆਹੁਤਾ
ਡਾ. ਵਿੰਮੀ ਮਹਾਜਨ ਨੇ ਕਿਹਾ ਕਿ ਹੈਪੇਟਾਇਟਸ ਨੂੰ ਆਮ ਭਾਸ਼ਾ 'ਚ ਪੀਲੀਆ ਕਿਹਾ ਜਾਂਦਾ ਹੈ। ਹੈਪੇਟਾਇਟਸ ਕਈ ਪ੍ਰਕਾਰ ਦਾ ਹੁੰਦਾ ਹੈ, ਜਿਨਾਂ ਵਿੱਚੋ ਹੈਪੇਟਾਇਟਿਸ ਸੀ ਅਤੇ ਹੈਪੇਟਾਇਟਿਸ ਬੀ ਜਿਸ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ। ਇਹ ਦੋਵੇਂ ਬਹੁਤ ਘਾਤਕ ਹਨ। ਇਨ੍ਹਾਂ ਬੀਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੈਪੇਟਾਇਟਿਸ ਜਾਗਰੂਕਤਾ ਗਤੀਵਿਧੀਆਂ ਲਈ ਸਿਹਤ ਅਮਲੇ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਮੂਹ ਮੁਲਾਜ਼ਮਾਂ ਵਲੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਸਵਿਤਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਤੇਜਿੰਦਰ ਕੌਰ, ਡਾ. ਵੰਦਨਾ, ਮਾਸ ਮੀਡਿਆ ਅਫਸਰ ਰਾਕੇਸ਼ ਕੁਮਾਰ ਅਤੇ ਸਮੂਹ ਆਈ. ਡੀ. ਐੱਸ. ਪੀ. ਸਟਾਫ਼ ਹਾਜ਼ਰ ਸਨ।
ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਨੂੰ ਹੋਟਲ 'ਚ ਲੈ ਗਿਆ ਪ੍ਰੇਮੀ, ਫਿਰ ਕਰ 'ਤਾ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8