ਖੇਤਾਂ ’ਚੋਂ ਡਰੋਨ ਰਾਹੀਂ ਸੁੱਟੀ 1 ਕਿਲੋ ਹੈਰੋਇਨ ਪੁਲਸ ਨੇ ਕੀਤੀ ਬਰਾਮਦ, ਕੇਸ ਦਰਜ

02/22/2024 6:23:35 PM

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਖੇਤਾਂ ਵਿਚੋਂ ਡਰੋਨ ਰਾਹੀਂ ਸੁੱਟੀ 1 ਕਿਲੋ ਹੈਰੋਇਨ ਪੁਲਸ ਚੌਕੀ ਧਰਮਕੋਟ ਰੰਧਾਵਾ ਵਲੋਂ ਬਰਾਮਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਏ.ਐੱਸ.ਆਈ ਜਗਤਾਰ ਸਿੰਘ ਨੇ ਦੱਸਿਆ ਕਿ ਗੁਪਤਚਰ ਦੀ ਗੁਪਤ ਸੂਚਨਾ ਦੇ ਆਧਾਰ ’ਤੇ ਰਾਵੀ ਦਰਿਆ ਕਿਨਾਰੇ ਪੈਂਦੇ ਗੁਰਲਾਲਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਗੁਰਚੱਕ ਦੇ ਖੇਤਾਂ ਵਿਚ ਗੋਲਨੁੰਮਾ ਪੈਕੇਟ ਪਿਆ ਹੋਇਆ ਹੈ, ਜਿਸਦੇ ਉੱਪਰ ਟੇਪ ਲਪੇਟੀ ਹੋਈ ਹੈ ਅਤੇ ਛੱਲਾ ਲੋਹਾ ਕੁੰਡੀ ਬਣੀ ਹੋਈ ਹੈ, ਜੋ ਦੇਖਣ ਤੋਂ ਲੱਗਦਾ ਹੈ ਕਿ ਇਹ ਪੈਕੇਟ ਡਰੋਨ ਰਾਹੀਂ ਪਾਕਿਸਤਾਨ ਵਾਲੀ ਸਾਈਡ ਤੋਂ ਭਾਰਤੀ ਸਰਹੱਦ ਵਿਚ ਇਧਰ ਹੈਰੋਇਨ ਦੀ ਸਮਲਿੰਗ ਕਰਕੇ ਸੁੱਟਿਆ ਹੋਇਆ ਹੈ।

ਇਹ ਵੀ ਪੜ੍ਹੋ :  ਨਗਰ ਕੀਰਤਨ ਸੰਬੰਧੀ ਗੁਰਦਾਸਪੁਰ ਜ਼ਿਲ੍ਹੇ 'ਚ ਭਲਕੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ

ਚੌਕੀ ਇੰਚਾਰਜ ਨੇ ਅੱਗੇ ਦੱਸਿਆ ਕਿ ਜਾਂਚ ਪੜਤਾਲ ਕਰਨ ’ਤੇ ਪੈਕੇਟ ਵਿਚੋਂ 1 ਕਿਲੋ ਹੈਰੋਇਨ ਬਰਾਮਦ ਹੋਈ, ਜਿਸ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਅਤੇ ਏਅਰ ਕਰਾਫਟ ਐਕਟ 1934 ਥਾਣਾ ਡੇਰਾ ਬਾਬਾ ਨਾਨਕ ਵਿਖੇ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ :  ਫ਼ਾਜ਼ਿਲਕਾ 'ਚ 4 ਦੋਸਤਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ, ਸ਼ਰਾਬ ਪੀ ਕੇ ਆਪਣੇ ਹੀ ਦੋਸਤ ਦਾ ਕੀਤਾ ਸੀ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News